ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਕਰੋੜਪਤੀ ਗਿਰੀਰਾਜ ਸਿੰਘ ’ਤੇ ਅੱਧਾ ਦਰਜਨ ਮਾਮਲੇ ਦਰਜ

ਕਰੋੜਪਤੀ ਗਿਰੀਰਾਜ ਸਿੰਘ ’ਤੇ ਅੱਧਾ ਦਰਜਨ ਮਾਮਲੇ ਦਰਜ

ਭਾਜਪਾ ਉਮੀਦਵਾਰ ਗਿਰੀਰਾਜ ਸਿੰਘ ਨੇ ਸ਼ਨੀਵਾਰ ਨੂੰ ਆਪਣੇ ਕਾਗਜ਼ ਦਾਖਲ ਕੀਤੇ। ਉਹ ਬੇਗੂਸਰਾਏ ਤੋਂ ਭਾਜਪਾ ਦੇ ਉਮੀਦਵਾਰ ਹਨ। ਗਿਰੀਰਾਜ ਸਿੰਘ ਉਤੇ ਅਲੱਗ–ਅਲੱਗ ਥਾਣਿਆਂ ਵਿਚ ਅੱਧਾ ਦਰਜ਼ਨ ਮਾਮਲੇ ਦਰਜ ਹਨ। ਦਾਨਾਪੁਰ ਥਾਣੇ ਵਿਚ ਇਕ, ਬੜਹੀਆ ਥਾਣੇ ਵਿਚ ਦੋ, ਮੁਜਫਰਪੁਰ ਆਰਪੀਐਫ ਵਿਚ ਇਕ, ਪਟਨਾ ਹਵਾਈ ਅੱਡਾ ਥਾਣੇ ਵਿਚ ਇਕ ਸਮੇਤ ਸਮਸਤੀਪੁਰ ਅਦਾਲਤ ਵਿਚ ਨਾਲਸੀਵਾਦ ਹੈ।

 

ਉਨ੍ਹਾਂ ਉਤੇ ਚੋਣ ਜਬਤੇ ਦੀ ਉਲੰਘਣਾ, ਭੂਮੀ ਸਵਾਮੀਤਵ ਵਿਵਾਦ, ਰੇਲ ਪਰਿਚਾਲਨ ਵਿਚ ਵਿਘਨ ਪਾਉਣ ਅਤੇ ਜਨਪ੍ਰਤੀਨਿਧਤਵ ਕਾਨੂੰਨ ਉਲੰਘਣਾ ਦਾ ਮਾਮਲਾ ਦਰਜ ਹੈ। ਉਨ੍ਹਾਂ ਦੀ ਵਿਦਿਅਕ ਯੋਗਤਾ ਗ੍ਰੇਜੂਏਸ਼ਨ (ਆਰਟਸ) ਹੈ। ਉਨ੍ਹਾਂ ਮਗਧ ਯੂਨੀਵਰਸਿਟੀ ਤੋਂ ਸਾਲ 1971 ਵਿਚ ਪ੍ਰੀਖਿਆ ਪਾਸ ਕੀਤੀ ਸੀ। ਉਨ੍ਹਾਂ ਕੋਲ ਨਗਦ ਇਕ ਲੱਗ 74 ਹਜ਼ਾਰ, ਜਦੋਂ ਕਿ ਪਤਨੀ ਕੋਲ ਇਕ ਲੱਖ 10 ਹਜ਼ਾਰ ਰੁਪਏ ਹਨ। ਬੈਂਕ ਖਾਤੇ ਵਿਚ 67 ਲੱਖ 92 ਹਜ਼ਾਰ 332 ਰੁਪਏ ਜਦੋਂਕਿ ਪਤਨੀ ਦੇ ਐਸਬੀਆਈ ਦੇ ਅਲੱਗ–ਅਲੱਗ ਖਾਤਿਆਂ ਵਿਚ ਦੋ ਲੱਖ, 99 ਹਜ਼ਾਰ 211 ਜਦੋਂ ਕਿ ਐਸਬੀਆਈ ਦੇ ਇਕ ਹੋਰ ਖਾਤੇ ਵਿਚ ਇਕ ਲੱਖ 28 ਹਜ਼ਾਰ ਰੁਪਏ ਹਨ। ਕੰਪਨੀਆਂ ਵਿਚ ਉਨ੍ਹਾਂ ਦੀ ਪਤਨੀ ਦੇ ਨਾਮ ਨਾਲ 41 ਲੱਖ ਦਾ ਐਮਐਫ ਹੈ।

 

ਗਿਰੀਰਾਜ ਸਿੰਘ ਦੇ ਨਾਮ ਨਾਲ ਪੰਜ ਲੱਖ ਤੇ ਇਕ ਲੱਖ ਦਾ ਬੀਮਾ ਹੈ। ਉਥੇ ਪਤਨੀ ਦੇ ਨਾਮ ਨਾਲ 96 ਹਜ਼ਾਰ, 92 ਹਜ਼ਾਰ ਤੇ 50 ਹਜ਼ਾਰ ਦਾ ਬੀਮਾ ਹੈ। ਵਾਹਨ ਦੇ ਰੂਪ ਵਿਚ ਮਹਿੰਦਰਾ ਕਾਰ (ਕੀਮਤ 5 ਲੱਖ) ਤੇ ਨੈਨੋ ਟਾਟਾ ਹੈ।  20 ਹਜ਼ਾਰ ਕੀਮਤ ਦੇ 15 ਗ੍ਰਾਮ ਦਾ ਗੋਲਡ ਰਿੰਗ ਜਦੋਂ ਕਿ ਪਤਨੀ ਕੋਲ ਚਾਰ ਲੱਖ ਰੁਪਏ ਮੁੱਲ ਦੇ 120 ਗ੍ਰਾਮ ਸੋਨੇ ਦੇ ਗਹਿਣੇ ਹਨ। 22 ਹਜ਼ਾਰ ਰੁਪਏ ਮੁੱਲ ਦੇ ਚਾਂਦੀ ਦੇ ਗਹਿਣੇ ਹਨ। ਪੰਜ ਕਰੋੜ ਰੁਪਏ ਮੁੱਲ ਦੀ ਖੇਤੀਬਾੜੀ ਜ਼ਮੀਨ ਆਦਿ ਹੈ।  ਉਥੇ ਉਨ੍ਹਾਂ ਦੇ ਨਾਮ 20 ਲੱਖ ਅਤੇ 30 ਲੱਖ ਦੇ ਅਲੱਗ–ਅਲੱਗ ਅਪਾਰਟਮੈਂਟ ਜਦੋਂ ਕਿ ਪਤਨੀ ਦੇ ਨਾਮ 6 ਲੱਖ 80 ਹਜ਼ਾਰ ਤੇ 30 ਲੱਖ ਰੁਪਏ ਮੁੱਲ ਦੇ ਮਕਾਨ ਹਨ। ਜ਼ਮੀਨ ਤੇ ਮਕਾਨ ਦੇ ਰੂਪ ਵਿਚ ਗਿਰੀਰਾਜ ਸਿੰਘ ਕੋਲ 87 ਲੱਖ ਜਦੋਂਕਿ ਪਤਨੀ ਕੋਲ ਇਕ ਕਰੋੜ 16 ਲੱਖ ਰੁਪਏ ਦੀ ਸੰਪਤੀ ਹੈ।

 

ਨਾਮਜ਼ਦਗੀ ਲਈ ਨਿਕਲਣ ਤੋਂ ਪਹਿਲਾਂ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਮੀਦਵਾਰ ਗਿਰੀਰਾਜ ਸਿੰ ਘਨੇ ਕਿਹਾ ਕਿ ਸਦਰ ਪ੍ਰਖੰਡ ਦੇ ਮੋਹਨਪੁਰ ਨਵਟੋਲੀਆਂ ਵਿਚ ਇਕ ਸੜਕ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਉਹ ਬਹੁਤ ਦੁਖੀ ਹਨ। ਨਾਲ ਹੀ, ਪੂਰਾ ਜ਼ਿਲ੍ਹਾ ਦੁੱਖੀ ਹੈ। ਅਜਿਹੇ ਵਿਚ ਨਾਮਜਦਗੀ ਦੌਰਾਨ ਗਾਜਾ–ਬਾਜਾ ਤੇ ਰੋਡ ਸ਼ੋਅ ਉਚਿਤ ਨਹੀਂ ਹੈ ਅਤੇ ਉਹ ਸਿਰਫ ਤਕਨੀਕੀ ਤੌਰ ਉਤੇ ਹੀ ਕਾਗਜ਼ ਦਾਖਲ ਕਰਨਗੇ। ਪ੍ਰੰਤੂ ਐਲਾਨ ਦੇ ਬਾਅਦ ਵੀ ਪਹਿਲਾਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਜੁਲੂਸ ਕੱਢਿਆ ਗਿਆ ਅਤੇ ਇਸ ਵਿਚ ਬੈਂਡ ਪਾਰਟੀ ਵੀ ਸ਼ਾਮਲ ਸੀ। ਇਸ ਉਤੇ ਗਿਰੀਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਪੀਲ ਦੇ ਬਾਅਦ ਵੀ ਵਰਕਰ ਨਹੀਂ ਮੰਨੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections: millionaire Giriraj Singh Half a dozen cases are filed against