ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਭਾਜਪਾ ’ਚ ਸ਼ਾਮਲ ਹੋਏ ਦੀਪਾ ਮਲਿਕ ਤੇ ਕਹਿਰ ਸਿੰਘ ਰਾਵਤ

ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਵਿਚਾਲੇ ਪੈਰਾਓਲੰਪਿਕ ਦੀਪਾ ਮਲਿਕ ਅਤੇ ਹਲਕਾ ਹਥੀਨ ਤੋਂ ਇਨੈਲੋ ਦੇ ਵਿਧਾਇਕ ਰਹੇ ਕਹਿਰ ਸਿੰਘ ਰਾਵਤ ਅੱਜ ਸੋਮਵਾਰ ਨੂੰ ਭਾਜਪਾ ਚ ਸ਼ਾਮਲ ਹੋ ਗਏ। ਪਾਰਟੀ ਚ ਸ਼ਾਮਲ ਹੋਣ ਮਗਰੋਂ ਦੋਨਾਂ ਦਾ ਭਾਜਪਾ ਮੁਖ ਅਮਿਤ ਸ਼ਾਹ ਨੇ ਭਰਵਾਂ ਸੁਆਗਤ ਵੀ ਕੀਤਾ।

 

ਹਰਿਆਣਾ ਦੇ ਇੰਚਾਰਜ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਡਾ. ਅਨਿਲ ਜੈਨ ਅਤੇ ਭਾਜਪਾ ਦੀ ਹਰਿਆਣਾ ਇਕਾਈ ਦੇ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ ਨੇ ਦੋਨਾਂ ਨੂੰ ਪਾਰਟੀ ਚ ਸ਼ਾਮਲ ਕਰਵਾਇਆ। ਦਿੱਲੀ ਚ ਭਾਜਪਾ ਦੇ ਮੁੱਖ ਦਫ਼ਤਰ ਚ ਸ਼ਾਮ 4 ਵਜੇ ਦੋਨਾਂ ਨੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ।

 

ਦੱਸਣਯੋਗ ਹੈ ਕਿ ਇਨੈਲੋ ਦਾ ਪਰਿਵਾਰਕ ਝਗੜਾ ਜਦੋਂ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਪਾਰਟੀ ਦੀਆਂ ਮੁਸ਼ਕਲਾਂ ਦਾ ਦੌਰ ਚੱਲ ਰਿਹਾ ਹੈ। ਪਾਰਟੀ ਨੇ ਅਭੈ ਚੌਟਾਲਾ ਦੇ ਦੋਨਾਂ ਮੁੰਡਿਆਂ ਦੁਸ਼ਯੰਤ ਅਤੇ ਦਿਗਵਿਜੇ ਚੌਟਾਲਾ ਨੂੰ ਜਦੋਂ ਤੋਂ ਪਾਰਟੀ ਤੋਂ ਬਾਹਰ ਕਢਿਆ ਹੈ, ਉਸਦੇ ਬਾਅਦ ਤੋਂ ਹੀ ਪਾਰਟੀ ਚ ਖਿੱਚਧੁਹ ਜਾਰੀ ਹੈ। ਇਨੈਲੋ ਛੱਡ ਕੇ ਕੁਝ ਵਿਧਾਇਕ ਦੁਸ਼ਯੰਤ ਦੀ ਨਵੀਂ ਪਾਰਟੀ ਜਨਤਾ ਜਨਨਾਇਕ ਪਾਰਟੀ ਚ ਸ਼ਾਮਲ ਹੋ ਗਏ ਜਦਕਿ ਕੁਝ ਭਾਜਪਾ ਚ ਸ਼ਾਮਲ ਹੋ ਗਏ ਹਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections Paralympic Deepa Malik and Kehar Singh Rawat joins BJP