ਯੂਪੀ ਦੇ ਮਊ ਤੋਂ ਪੀਐਮ ਮੋਦੀ ਦਾ ਮਮਤਾ ਉੱਤੇ ਨਿਸ਼ਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮਊ 'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੀਰਵਾਰ ਨੂੰ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਉਹ ਇੱਕ ਮਜਬੂਰ ਸਰਕਾਰ ਚਾਹੁੰਦੇ ਸਨ ਜਿਸ ਨਾਲ ਬਲੈਕਮੇਲ ਕਰਨ ਸਕਣ। ਉਨ੍ਹਾਂ ਕਿਹਾ ਕਿ ਇਹ ਨਵਾਂ ਭਾਰਤ ਹੈ ਜੋ ਘਰ ਵਿਚ ਦਾਖ਼ਲ ਹੋ ਕੇ ਮਾਰਦਾ ਹੈ।
ਉਨ੍ਹਾਂ ਕਿਹਾ ਕਿ ਲਖਨਊ ਵਿਚ ਏ.ਸੀ. ਕਮਰੇ ਵਿਚ ਬੈਠ ਕੇ ਸਪਾ, ਬਸਪਾ ਦਾ ਸੌਦਾ ਹੋ ਗਿਆ ਪਰ ਜ਼ਮੀਨ ਤੋਂ ਕਟੇ ਹੋਏ ਇਹ ਨੇਤਾ ਆਪਣੇ ਕਾਰਕੁੰਨਾਂ ਨੂੰ ਹੀ ਭੁੱਲ ਗਏ। ਨਤੀਜਾ ਇਹ ਹੈ ਕਿ ਸਪਾ
ਬਸਪਾ ਦੇ ਵਰਕਰ ਇਕ-ਦੂਜੇ 'ਤੇ ਹਮਲਾ ਕਰ ਰਹੇ ਹਨ।
PM Narendra Modi in Mau: I had thought the way Mamata didi is targeting UP-BIhar Purvanchal ppl, calling them outsiders for her politics, Behen Mayawati will surely slam Mamata didi, but this did not happen pic.twitter.com/aCcnyzF6Lc
— ANI UP (@ANINewsUP) 16 May 2019
ਦੂਜੇ ਪਾਸੇ ਯੂਪੀ ਦੇ ਮਊ ਤੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉੱਤੇ ਨਿਸ਼ਾਨਾ ਸਾਧਦਿਆਂ ਪੀਐਮ ਮੋਦੀ ਨੇ ਕਿਹਾ ਕਿ ਦੀਦੀ ਦੀ ਚਲੇ ਤਾਂ ਉਹ ਮੇਰਾ ਹੈਲੀਕਾਪਟਰ ਵੀ ਨਾ ਉਤਰਨ ਦੇਵੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੱਤਵੇਂ ਗੇੜ ਦੀ ਵੋਟਿੰਗ ਵਿੱਚ ਹੁਣ ਸਿਰਫ਼ ਦੋ ਦਿਨ ਰਹਿ ਗਏ ਹਨ ਅਤੇ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਮੁਸਲਿਮ ਔਰਤਾਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਦੇ ਅਨੁਸਾਰ, ਉਨ੍ਹਾਂ ਦੀ ਆਸਥਾ ਦੇ ਦਾਇਰੇ ਵਿੱਚ ਹੀ ਤਿੰਨ ਤਲਾਕ ਵਿਰੁੱਧ ਆਵਾਜ਼ ਚੁੱਕਣ ਦਾ ਅਧਿਕਾਰ ਮਿਲੇ ਪਰ ਇਹ ਮਹਾਮਿਲਾਵਟੀ ਦਲ, ਅਜਿਹਾ ਵੀ ਹੋਣ ਨਹੀਂ ਦੇ ਰਹੇ।