ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੇਂਦਰ ਨੂੰ ਪਾਇਆ ਘੇਰਾ

ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਰਾਫੇਲ ਸੌਦੇ ਅਤੇ ਜਨਤਕ ਖੇਤਰ ਦੇ ਬੈਂਕਾਂ ਚ ਕਥਿਤ ਗੜਬੜੀਆਂ ਨੂੰ ਲੇ ਕੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਬਹਿਸ ਦੀ ਚੁਣੌਤੀ ਦਿੱਤੀ ਹੈ।

 

ਉੱਤਰ ਪ੍ਰਦੇਸ਼ ਦੇ ਕਟਿਹਾਰ ਵਿਖੇ ਰਾਜਿੰਦਰ ਸਟੇਡੀਅਮ ਚ ਬੁੱਧਵਾਰ ਨੂੰ ਕਾਂਗਰਸ ਉਮੀਦਵਾਰ ਤਾਰਿਕ ਅਨਵਰ ਲਈ ਕਰਵਾਈ ਗਈ ਚੋਣ ਰੈਲੀ ਨੂੰ ਸੰਭੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਰਾਫੇਲ ਸੌਦੇ ਬਾਰੇ ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਤੋਂ ਉਨ੍ਹਾਂ ਦੇ ਪੱਖ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਮੇਰਾ ਪ੍ਰਸਤਾਵ ਹੈ, ਆਓ ਅਸੀਂ ਸਾਥ ਖੜੇ ਹੋਈਏ ਤੇ ਭ੍ਰਿਸ਼ਟਾਚਾਰ ਬਾਰੇ ਗੱਲ ਕਰੀਏ। ਤੁਸੀਂ ਜੋ ਚਾਹੇ ਬੋਲੋ ਤੇ ਮੈਂ ਸਿਰਫ ਤਿੰਨ ਪ੍ਰਸ਼ਨ ਪੁੱਛਾਂਗਾ, 15 ਮਿੰਟਾਂ ਬਾਅਦ ਮੋਦੀ ਕਿਸੇ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕਣਗੇ ਕਿਉਂਕਿ ਇਹ ਉਨ੍ਹਾਂ ਦੇ ਚਿਹਰੇ ਤੇ ਪੈਣ ਵਾਲੀ ਘਬਰਾਹਟ ਤੋਂ ਇਹ ਪਤਾ ਲੱਗ ਜਾਵੇਗਾ ਕਿ ਚੌਕੀਦਾਰ ਚੋਰ ਹੈ।

 

ਰਾਹੁਲ ਨੇ ਕਿਹਾ,

ਸਵਾਲ ਇਹ ਹੈ ਕਿ ਕੀ ਅਨਿਲ ਅੰਬਾਨੀ ਫ਼੍ਰਾਂਸ ਦੇ ਦੌਰੇ ਤੇ ਤੁਹਾਡੇ ਨਾਲ ਗਏ ਜਾਂ ਨਹੀਂ?

ਤੁਸੀਂ ਆਪਣੇ ਅਨਿਲ ਅੰਬਾਨੀ ਨੂੰ 30,000 ਕਰੋੜ ਰੁਪਏ ਦਾ ਲਾਭ ਪਹੁੰਚਾਉਣ ਚ ਮਦਦ ਕੀਤੀ?

ਲੜਾਕੂ ਜਹਾਜ਼ ਲਈ 526 ਕਰੋੜ ਰੁਪਏ ਬਦਲੇ 1600 ਕਰੋੜ ਰੁਪਏ ਕਿਉਂ ਦਿੱਤੇ?

 

ਬੈਕਿੰਗ ਖੇਤਰ ਚ ਘੁਟਾਲਿਆਂ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ, ਮੋਦੀ ਨੇ 15 ਖਾਸ ਅਮੀਰ ਲੋਕਾਂ ਦੁਆਰਾ ਲਏ ਗਏ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ। ਚੌਕੀਦਾਰ ਨੇ ਇਨ੍ਹਾਂ ਚੋਰਾਂ ਨੂੰ ਬੈਂਕਾਂ ਦੀ ਚਾਬੀ ਫੜਾ ਦਿੱਤੀ ਹੈ। ਮੈਂ ਇਨ੍ਹਾਂ ਚਾਬੀਆਂ ਨੂੰ ਦੇਸ਼ ਦੇ ਲੋਕਾਂ ਨੂੰ ਮੋੜਣ ਦਾ ਵਾਅਦਾ ਕਰਦਾ ਹਾਂ।

 

ਰਾਹੁਲ ਨੇ ਮੋਦੀ ਤੇ ਵਾਰ ਕਰਦਿਆ ਕਿਹਾ ਕਿ ਉਨ੍ਹਾਂ ਨੇ ਕਾਲੇ ਧਨ ਤੇ ਰੋਕ ਲਗਾਉਣ ਦੇ ਨਾਂ ਤੇ ਤੁਹਾਨੂੰ ਧੋਖਾ ਦਿੱਤਾ ਜਿਸਦਾ ਮਕਸਦ ਨੀਰਵ ਮੋਦੀ ਅਤੇ ਲਲਿਤ ਮੋਦੀ ਵਰਗੀਆਂ ਵੱਡੀ ਮੱਛੀਆਂ ਦੀ ਮਦਦ ਕਰਨਾ ਸੀ। ਮੈਂਨੂੰ ਹੈਰਾਨੀ ਹੈ ਕਿ ਇਸ ਤਰ੍ਹਾਂ ਦੇ ਸਾਰੇ ਧੋਖੇਬਾਜ਼ਾਂ ਦੇ ਉਪਨਾਮ (ਮੋਦੀ) ਇਕੋ ਜਿਹਾ ਕਿਉਂ ਹੈ?"

 

ਰਾਹੁਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਲੋਕ ਨੋਟਬੰਦੀ ਦੇ ਤਣਾਅ ਤੋਂ ਵੇਹਲੇ ਨਹੀਂ ਸੀ ਹੋਏ ਕਿ ਗੱਬਰ ਸਿੰਘ ਟੈਕਸ (ਜੀਐਸਟੀ) ਆਇਆ, ਜਿਸ ਨਾਲ ਨਰਿੰਦਰ ਮੋਦੀ ਅਨਿਲ ਅੰਬਾਨੀ ਵਰਗੇ ਲੋਕਾਂ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਸਨ।

 

ਸੀਬੀਆਈ ਨਾਲ ਜੁੜੇ ਵਿਵਾਦ ਬਾਰੇ ਰਾਹੁਲ ਨੇ ਦੋਸ਼ ਲਗਾਇਆ ਕਿ ਏਜੰਸੀ ਨੇ ਰਾਫ਼ੇਲ ਸੌਦੇ ਚ ਗੜਬੜੀਆਂ ਦੀ ਜਾਂਚ ਸ਼ੁਰੂ ਕੀਤੀ। ਮੋਦੀ ਨੇ ਇਸ ਦੇ ਨਿਰਦੇਸ਼ਕ ਨੂੰ ਹਟਾਇਆ। ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਬਹਾਲੀ ਦਾ ਹੁਕਮ ਦਿੱਤਾ ਤਾਂ ਮੋਦੀ ਨੇ ਮੁੜ ਤੋਂ ਨਿਰਦੇਸ਼ਕ ਨੂੰ ਹਟਾ ਦਿੱਤਾ।

 

ਰਾਹੁਲ ਨੇ ਕਿਹਾ ਕਿ ਹੁਣ ਗੜਬੜੀਆਂ ਦੇ ਬਾਹਰ ਆਉਣ ਤੇ ਉਨ੍ਹਾਂ ਨੇ ਨਵਾਂ ਨਾਅਰਾ ਦਿੱਤਾ ਹੈ, ਮੈਂ ਵੀ ਚੌਕੀਦਾਰ। ਪੰਜ ਸਾਲ ਪਹਿਲਾਂ ਉਨ੍ਹਾਂ ਨੇ ਦੇਸ਼ ਦੀ ਚੌਕੀਦਾਰੀ ਲਈ ਲੋਕਾਂ ਤੋਂ ਵੋਟ ਦੇਣ ਦੀ ਅਪੀਲ ਕੀਤੀ ਸੀ ਤੇ ਹੁਣ ਉਹ ਨਵੇਂ ਨਾਅਰੇ ਦੇ ਨਾਲ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ। ਉਹ ਅਮੀਰਾਂ ਦੇ ਚੌਕੀਦਾਰ ਹਨ ਜਦਕਿ ਮੈਂ ਆਮ ਲੋਕਾਂ ਦਾ ਚੌਕੀਦਾਰ ਹਾਂ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections Rahul Gandhi challenges PM Narendra Modi to a debate on corruption