ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਰਾਹੁਲ ਗਾਂਧੀ ਨੇ ਕੀਤਾ ਰਾਫ਼ੇਲ ਸੌਦੇ ’ਚ ਜਾਂਚ ਦਾ ਵਾਅਦਾ

ਸਾਬਕਾ ਰਖਿਆ ਮੰਤਰੀ ਮਨੋਹਰ ਪਰਿੱਕਰ ਨੂੰ ਰਾਫ਼ੇਲ ਸੌਦੇ ਚ ਭ੍ਰਿਸ਼ਟਾਚਾਰ ਹੋਣ ਦੀ ਗੱਲ ਪਤਾ ਹੋਣ ਦਾ ਦਾਅਵਾ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਕੇਂਦਰ ਚ ਸੱਤਾ ਚ ਆਈ ਤਾਂ ਇਸ ਸੌਦੇ ਦੀ ਜਾਂਚ ਕੀਤੀ ਜਾਵੇਗੀ।

 

ਰਾਹੁਲ ਗਾਂਧੀ ਨੇ ਇੱਥੇ ਇਕ ਰੈਲੀ ਚ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੜਾਕੂ ਹਵਾਈ ਜਹਾਜ਼ ਖਰੀਦ ਸੌਦੇ ਚ ਫੇਰਬਦਲ ਕੀਤਾ ਜਿਸ ਕਾਰਨ ਇਸ ਜਹਾਜ਼ ਦਾ ਮੁੱਲ ਵੱਧ ਗਿਆ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਚੋਣਾਂ ਮਗਰੋਂ ਜਾਂਚ ਸ਼ੁਰੂ ਹੋਵੇਗੀ ਅਤੇ ਚੌਕੀਦਾਰ ਜੇਲ੍ਹ ਚ ਹੋਣਗੇ।

 

ਲੋਕ ਸਭਾ ਦੀਆਂ ਦੋ ਸੀਟਾਂ ਤੋਂ ਚੋਣ ਲੜ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘ਰਖਿਆ ਮੰਤਰਾਲਾ ਦਾ ਦਸਤਾਵੇਜ਼ ਦੱਸਦੇ ਹਨ ਕਿ ਨਰਿੰਦਰ ਮੋਦੀ ਨੇ ਅਸਲ ਸੌਦੇ ਚ ਬਦਲਾਵ ਕੀਤੇ ਅਤੇ ਇਕ ਜਹਾਜ਼ 1600 ਕਰੋੜ ਰੁਪਏ ਚ ਖਰੀਦਿਆ।’

 

ਰਾਫ਼ੇਲ ਸੌਦੇ ਤੇ ਅਨਿਲ ਅੰਬਾਨੀ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਗਾਂਧੀ ਨੇ ਕਿਹਾ ਕਿ ਰਖਿਆ ਉਸਾਰੀ ਚ ਉਦਯੋਗਪਤੀ ਦੀ ਮਾਹਰਤਾ ਨਹੀਂ ਹੈ, ਉਨ੍ਹਾਂ ਦਾ ਵਪਾਰ ਅਸਫ਼ਲ ਹੋ ਗਿਆ ਅਤੇ ਉਨ੍ਹਾਂ ਕੋਲ ਪੈਸਾ ਨਹੀਂ ਹੈ, ਫਿਰ ਵੀ ਉਨ੍ਹਾਂ ਨੂੰ ਸਭ ਤੋਂ ਵੱਡਾ ਰਖਿਆ ਠੇਕਾ ਮਿਲਿਆ। ਰਾਹੁਲ ਨੇ ਕਿਹਾ ਕਿ ਬੇਹੱਦ ਅਹਿਮ 'ਨਿਆ ਯੋਜਨਾ' ਨੂੰ ਮਾਹਰਾਂ ਤੋਂ ਵਿਚਾਰ ਵਟਾਂਦਰਾ ਕਰਨ ਮਗਰੋਂ ਹੀ ਆਖਰੀ ਰੂਪ ਦਿੱਤਾ ਗਿਆ।

 

ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਜੇਕਰ ਸੱਤਾ ਚ ਆਉਂਦੀ ਹੈ ਤਾਂ ਯੋਜਨਾ ਤਹਿਤ ਗ਼ਰੀਬ ਭਾਰਤੀ ਪਰਿਵਾਰਾਂ ਦੇ ਖਾਤੇ ਚ ਸਾਲਾਨਾ 72000 ਰੁਪਏ ਜਮ੍ਹਾ ਕਰਵਾਏ ਜਾਣਗੇ। ਮੈਂ ਇੱਥੇ ਲੰਬੀ ਪਾਰੀ ਖੇਡਣ ਆਇਆਂ ਹਾਂ ਨਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਝੂਠ ਬੋਲਣ ਚ ਵਿਸ਼ਵਾਸ ਰੱਖਦਾ ਹਾਂ।’

 

ਕਾਂਗਰਸ ਮੁਖੀ ਨੇ ਕਿਹਾ ਕਿ ਯੋਜਨਾ ਨੂੰ ਲਾਗੂ ਕਰਨ ਨਾਲ ਅਰਥਵਿਵਸਥਾ ਪ੍ਰਭਾਵਿਤ ਨਹੀਂ ਹੋਵੇਗੀ। ਇਹ ਯੋਜਨਾ ਗ਼ਰੀਬੀ ਤੇ ਸਰਜੀਕਲ ਸਟ੍ਰਾਈਕ ਸਾਬਤ ਹੋਵੇਗੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections Rahul Gandhi did promise to probe Rafael deal