ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕਸਭਾ ਚੋਣਾਂ: ਇਨ੍ਹਾਂ 5 ਵੱਡੇ ਚਿਹਰਿਆਂ ’ਤੇ ਹੋਣਗੀਆਂ ਸਭ ਦੀਆਂ ਨਜ਼ਰਾਂ

ਲੋਕ ਸਭਾ ਚੋਣਾਂ 2019 ਦੀਆਂ ਤਾਰੀਖ਼ਾਂ ਦਾ ਐਤਵਾਰ 10 ਮਾਰਚ 2019 ਨੂੰ ਸ਼ਾਮ 5 ਵਜੇ ਐਲਾਨ ਹੋ ਗਿਆ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਕੁੱਲ 7 ਗੇੜਾਂ ਚ ਲੋਕ ਸਭਾ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਦੀ ਵੋਟਿੰਗ 11 ਅਪ੍ਰੈਲ, ਦੂਜੇ ਗੇੜ ਦੀ ਵੋਟਿੰਗ 18 ਅਪ੍ਰੈਲ, ਤੀਜੇ ਗੇੜ ਦੀ ਵੋਟਿੰਗ 23 ਅਪ੍ਰੈਲ, ਚੌਥੇ ਗੇੜ ਦੀ ਵੋਟਿੰਗ 29 ਅਪ੍ਰੈਲ, ਪੰਜਵੇਂ ਗੇੜ ਦੀ ਵੋਟਿੰਗ 6 ਮਈ, ਛੇਵੇਂ ਗੇੜ ਦੀ ਵੋਟਿੰਗ 12 ਮਈ ਤੇ ਸੱਤਵੇਂ ਗੇੜ ਦੀ ਵੋਟਿੰਗ 19 ਮਈ ਨੂੰ ਹੋਵੇਗੀ।

 

ਆਖਰਕਾਰ 23 ਮਈ 2019 ਨੂੰ ਲੋਕ ਸਭਾ ਚੋਣਾਂ ਦੀ ਗਿਣਤੀ ਹੋਵੇਗੀ।

 

ਖਾਸ ਗੱਲ ਇਹ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਚ ਪੰਜ ਵੱਡੇ ਚਿਹਰਿਆਂ ਤੇ ਸਭ ਤੋਂ ਜ਼ਿਆਦਾ ਨਜ਼ਰਾਂ ਰਹਿਣਗੀਆਂ।

 

ਨਰਿੰਦਰ ਮੋਦੀ

ਸਾਲ 2014 ਦੀਆਂ ਲੋਕ ਸਭਾ ਚੋਣਾਂ ਚ ਭਾਜਪਾ ਨੂੰ ਜ਼ਬਰਦਸਤ ਬਹੁਮਤ ਦਿਵਾਉਣ ਵਾਲੇ ਨਰਿੰਦਰ ਮੋਦੀ ਨਾ ਸਿਰਫ ਸਰਕਾਰ, ਬਲਕਿ ਪਾਰਟੀ ਦਾ ਵੀ ਚਿਹਰਾ ਬਣੇ ਹੋਏ ਹਨ। ਉਨ੍ਹਾਂ ਦੀ ਅਗਵਾਈ ਚ ਭਾਜਪਾ ਉੱਤਰ ਪ੍ਰਦੇਸ਼ ਚ ਇਤਿਹਾਸਿਕ ਜਿੱਤ ਦਰਜ ਕਰਨ ਦੇ ਨਾਲ ਹੀ ਪੂਰਬੀ–ਉੱਤਰੀ ਸੂਬਿਆਂ ਚ ਦਸਤਕ ਦੇਣ ਚ ਸਫਲ ਰਹੀ। ਸਾਲ 2019 ਦੀਆਂ ਹੋਣ ਵਾਲੀਆਂ ਆਮ ਚੋਣਾਂ ਚ ਪਾਰਟੀ ਦਾ ਪੁਰਾਣਾ ਪ੍ਰਦਰਸ਼ਨ ਦੁਹਰਾਉਣ ਦੀ ਨੀਤੀ ਰਹੇਗੀ।

 

ਰਾਹੁਲ ਗਾਂਧੀ

ਦਸੰਬਰ 2017 ਚ ਕਾਂਗਰਸ ਪ੍ਰਧਾਨ ਦਾ ਅਹੁਦਾ ਸਾਂਭਿਆ। ਸਾਲ 2018 ਚ ਕਰਨਾਟਕ ਚ ਜੇਡੀਐਸ ਨਾਲ ਗਠਜੋੜ ਚ ਅਹਿਮ ਭੂਮਿਕਾ ਨਿਭਾਈ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਚ ਜਿੱਤ ਦਿਵਾ ਕੇ ਪਾਰਟੀ ਵਰਕਰਾਂ ਦਾ ਹੌਂਸਲਾ ਵਧਾਇਅਆ। ਹੁਣ ਆਪਣੀ ਅਗਵਾਈ ਚ ਪਹਿਲੀ ਵਾਰ ਲੋਕ ਸਭਾ ਚੋਦਾਂ ਲੜ ਰਹੀ ਕਾਂਗਰਸ ਦੇ ਪ੍ਰਦਰਸ਼ਨ ਚ ਸੁਧਾਰ ਦੀ ਜ਼ਿੰਮੇਵਾਰੀ।

 

ਪ੍ਰਿਯੰਕਾ ਗਾਂਧੀ

ਜਨਵਰੀ 2019 ਚ ਸਰਗਰਮ ਸਿਆਸਤ ਚ ਹਾਜ਼ਰ ਹੋਣ ਆ ਐਲਾਨ ਕੀਤਾ। ਕਾਂਗਰਸ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਅਾ। 41 ਲੋਕ ਸਭਾ ਸੀਟਾਂ ਵਾਲੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਵੀ ਬਣਾਈ ਗਈ। ਦਾਦੀ ਇੰਦਰਾ ਗਾਂਧੀ ਦੀ ਦਿੱਖ ਦੇ ਚਲਦੇ ਵੋਟਰਾਂ ਚ ਮਸ਼ਹੂਰ। ਯੂਪੀ ਚ ਸਭ ਤੋਂ ਮਾੜੇ ਸਮੇਂ ਤੋਂ ਲੰਘ ਰਹੀ ਕਾਂਗਰਸ ਨੂੰ ਪ੍ਰਿਯੰਕਾ ਦੇ ਸਹਾਰੇ ਵਾਪਸੀ ਦੀ ਉਮੀਦ।

 

ਅਖਿਲੇਸ਼ ਯਾਦਵ

ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਪਾ ਚ ਜਾਰੀ ਆਪਣੀ ਹੌਂਦ ਦੀ ਜੰਗ ਵਿਚਾਲੇ ਜਨਵਰੀ 2017 ਚ ਪਾਰਟੀ ਦੀ ਕਮਾਨ ਸਾਂਭੀ। ਬਸਪਾ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕਰਕੇ ਰਣਨੀਤਕ ਯੋਗਤਾ ਦਿਖਾਈ। ਸਾਲ 2019 ਚ ਭਾਜਪਾ ਦਾ ਵਿਜੇ ਰੱਥ ਰੋਕਣ ਅਤੇ 2014 ਚ 5 ਸੀਟਾਂ ਤੇ ਨਿਬੜੀ ਸਪਾ ਦੇ ਪ੍ਰਦਰਸ਼ਨ ਚ ਸੁਧਾਰ ਲਿਆਉਣ ਦੇ ਆਖਰੀ ਮੋਢੀ।

 

ਮਾਇਆਵਤੀ

ਯੂਪੀ ਚ ਸਿਆਸੀ ਜ਼ਮੀਨ ਬਚਾਉਣ ਦੀ ਜਦੋਜਹਿਦ ਚ ਲਗੀ ਬਸਪਾ ਨੂੰ ਦੁਬਾਰਾ ਉਭਾਰਨ ਦੀ ਜ਼ਿੰਮੇਵਾਰੀ। ਦਰਅਸਲ ਪਾਰਟੀ 2014 ਦੇ ਲੋਕ ਸਭਾ ਚੋਣਾਂ ਚ ਖਾਤਾ ਤਕ ਨਹੀਂ ਖੋਲ ਸਕੀ ਸੀ। 2017 ਦੇ ਵਿਧਾਨਸਭਾ ਚੋਦਾਂ ਚ ਵੀ ਉਹ ਤੀਜੇ ਸਥਾਨ ਤੇ ਰਹੀ ਸੀ। ਸਪਾ ਨਾਲ ਗਠਜੋੜ ਕਰਕੇ ਵੱਡਾ ਰਣਨੀਤੀਕ ਦਾਅ ਖੇਡਿਆ। ਲੋਕ ਸਭਾ ਚੋਣਾਂ ਲੜਨ ਦੀਆਂ ਵੀ ਕਿਆਸਅਰਾਈਆਂ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections These 5 big faces will be on the eyes of all eyes