ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਚੌਥੇ ਪੜਾਅ ਲਈ ਵੋਟਿੰਗ ਜਾਰੀ

ਲੋਕ ਸਭਾ ਚੋਣਾਂ : ਚੌਥੇ ਪੜਾਅ ਲਈ ਵੋਟਿੰਗ ਜਾਰੀ

ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਅੱਜ ਨੌ ਸੂਬਿਆਂ ਵਿਚ 71 ਸੀਟਾਂ ਉਤੇ ਵੋਟਾਂ ਪਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੀ ਅਨੰਤਨਾਗ ਸੀਟ ਉਤੇ ਤਿੰਨ ਪੜਾਅ ਵਿਚ ਵੋਟਿੰਗ ਹੋਣੀ ਹੈ ਅਤੇ ਅੱਜ ਵੀ ਇਸ ਸੀਟ ਉਤੇ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਲੋਕ ਸਭਾ ਦੀਆਂ 543 ਸੀਟਾਂ ਵਿਚੋ਼ ਦੋ ਤਿਹਾਈ (373) ਉਤੇ ਚੋਣ ਪ੍ਰਕ੍ਰਿਰਿਆ ਪੂਰੀ ਹੋ ਜਾਵੇਗੀ। ਇਸ ਪੜਾਅ ਨਾਲ ਹੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਝਾਰਖੰਡ ਵਿਚ ਵੋਟਿੰਗ ਦੀ ਸ਼ੁਰੂਆਤ ਹੋਵੇਗੀ।

 

ਜੇਐਨਯੂ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ, ਸਪਾ ਪ੍ਰਮੁੱਖ ਅਖਿਲੇਸ ਯਾਦਵ ਦੀ ਪਤਨੀ ਡਿੰਪਲ ਯਾਦਵ, ਪੀਡੀਪੀ ਮਹਿਬੂਬਾ ਮੁਫਤੀ, ਆਰਐਲਐਸਪੀ ਚੀਫ ਉਪੇਂਦਰ ਕੁਸ਼ਵਾਹਾ, ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਬੇਟੇ ਨਕੁਲਨਾਥ ਦੀ ਸਿਆਸੀ ਕਿਸਮਤ ਅੱਜ ਈਵੀਐਮ ਵਿਚ ਕੈਦ ਹੋ ਜਾਵੇਗੀ।

 

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਗਿਰਿਰਾਜ ਸਿੰਘ ਦੇ ਰਾਜਨੀਤਿਕ ਭਾਗ ਦਾ ਫੈਸਲਾ ਵੀ ਲੋਕ ਸਭਾ ਚੋਣ ਦੇ ਚੌਥੇ ਪੜਾਅ ਦੀ ਵੋਟਿੰਗ ਵਿਚ ਹੋਣ ਵਾਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections Voting begins for fourth phase