ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : 20 ਸੂਬਿਆਂ ’ਚ 91 ਲੋਕ ਸਭਾ ਸੀਟਾਂ ਉਤੇ ਵੋਟਾਂ ਜਾਰੀ

ਲੋਕ ਸਭਾ ਚੋਣਾਂ : 20 ਸੂਬਿਆਂ ’ਚ 91 ਲੋਕ ਸਭਾ ਸੀਟਾਂ ਉਤੇ ਵੋਟਾਂ ਜਾਰੀ

1 / 2ਲੋਕ ਸਭਾ ਚੋਣਾਂ : 20 ਸੂਬਿਆਂ ’ਚ 91 ਲੋਕ ਸਭਾ ਸੀਟਾਂ ਉਤੇ ਵੋਟਾਂ ਜਾਰੀ

ਲੋਕ ਸਭਾ ਚੋਣਾਂ : ਪਹਿਲੇ ਪੜਾਅ ਲਈ ਵੋਟਾਂ ਪੈਣੀਆਂ ਸ਼ੁਰੂ

2 / 2ਲੋਕ ਸਭਾ ਚੋਣਾਂ : ਪਹਿਲੇ ਪੜਾਅ ਲਈ ਵੋਟਾਂ ਪੈਣੀਆਂ ਸ਼ੁਰੂ

PreviousNext

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ਅਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਸੀਟਾਂ ਉਤੇ ਵੋਟਾਂ ਦਾ ਪੈਣ ਦਾ ਕੰਮ ਸ਼ੁਰੂ ਹੋ ਗਿਆ। ਪਹਿਲੇ ਪੜਾਅ ਵਿਚ ਅੱਠ ਕੇਂਦਰੀ ਮੰਤਰੀਆਂ ਸਮੇਤ 1279 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਪਹਿਲੇ ਚਰਣ ਦੇ ਵੋਟਰਾਂ ਲਈ ਚੋਣ ਕਮਿਸ਼ਨ ਨੇ ਸਾਰੇ ਜ਼ਰੂਰੀ ਪ੍ਰਬੰਧ ਕਰ ਲਏ ਹਨ।

 

ਪਹਿਲੇ ਪੜਾਅ ਦੀਆਂ ਚੋਣਾਂ ਵਿਚ ਜਿਨ੍ਹਾਂ ਪ੍ਰਮੁੱਖ ਆਗੂਆਂ ਦੀ ਕਿਸਮਤ ਈਵੀਐਮ ਵਿਚ ਕੈਦ ਹੋ ਜਾਵੇਗੀ ਉਨ੍ਹਾਂ ਵਿਚ ਕੇਂਦਰੀ ਮੰਤਰੀ ਜਨਰਲ (ਸੇਵਾ ਮੁਕਤ) ਵੀ ਕੇ ਸਿੰਘ, ਨਿਤਿਨ ਗਡਕਰੀ, ਹੰਸਰਾਜ ਅਹੀਰ, ਕਿਰਨ ਰਿਜਿਜੂ, ਕਾਂਗਰਸ ਦੀ ਰੇਣੂਕਾ ਚੌਧਰੀ, ਏਆਈਐਮਆਈਐਮ ਦੇ ਓਵੈਸੀ ਸ਼ਾਮਲ ਹਨ।

 

ਇਸ ਚਰਨ ਵਿਚ ਰਾਲੋਦ ਦੇ ਅਜੀਤ ਸਿੰਘ ਦਾ ਮੁਕਾਬਲਾ ਉਤਰ ਪ੍ਰਦੇਸ਼ ਦੇ ਮੁਜਫਰਨਗਰ ਸੀਟ ਤੋਂ ਭਾਜਪਾ ਦੇ ਸੰਜੀਵ ਬਾਲਆਨ ਨਾਲ ਹੈ, ਜਦੋਂਕਿ ਉਨ੍ਹਾਂ ਦੇ ਬੇਟੇ ਅਯੰਤ ਚੌਧਰੀ ਬਾਗਪਤ ਸੀਟ ਉਤੇ ਕੇਂਦਰੀ ਮੰਤਰੀ ਸੱਤਿਆਪਾਲ ਸਿੰਘ ਨੂੰ ਚੁਣੌਤੀ ਦੇ ਰਹੇ ਹਨ।  ਲੋਜਪਾ ਪ੍ਰਮੁੱਖ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਸੰਸਦ ਪੁੱਤਰ ਚਿਰਾਗ ਪਾਸਵਾਨ ਬਿਹਾਰ ਵਿਚ ਜਮੁਈ ਸੀਟ ਤੋਂ ਉਮੀਦਵਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Lok Sabha elections: Voting begins for the first phase