ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lok Sabha Poll Results LIVE: ਰੁਝਾਨਾਂ ਵਿਚ NDA ਅੱਗੇ, ਭਾਜਪਾ 339, ਕਾਂਗਰਸ 93

ਵੋਟਾਂ ਦੀ ਗਿਣਤੀ ਜਾਰੀ

ਲੋਕ ਸਭਾ ਚੋਣਾਂ ਲਈ ਦੇਸ਼ ਭਰ ਵਿੱਚ 7 ਗੇੜਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਹਲਕੇ ’ਚ ਅੱਗੇ ਚੱਲ ਰਹੇ ਹਨ।

 

 

ਇੰਝ ਹੀ ਅਮੇਠੀ ਤੇ ਵਾਇਨਾਡ ਹਲਕਿਆਂ ਤੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਗਾਂਧੀਨਗਰ ਹਲਕੇ ਤੋਂ ਭਾਜਪਾ ਦੇ ਕੁੱਲ ਹਿੰਦ ਪ੍ਰਧਾਨ ਅਮਿਤ ਸ਼ਾਹ, ਰਾਏ ਬਰੇਲੀ ਤੋਂ ਕਾਂਗਰਸ ਦੇ ਸੋਨੀਆ ਗਾਂਧੀ, ਲਖਨਊ ਤੋਂ ਰਾਜਨਾਥ ਸਿੰਘ, ਨਾਗਪੁਰ ਤੋਂ ਨਿਤਿਨ ਗਡਕਰੀ ਅੱਗੇ ਚੱਲ ਰਹੇ ਹਨ। ਇੰਝ ਹੀ ਗੁਲਬਰਗਾ ਤੋਂ ਕਾਂਗਰਸ ਦੇ ਮਲਿਕਾਰਜੁਨ ਖੜਗੇ ਤੇ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਮੈਨਪੁਰੀ ਤੋਂ ਅੱਗੇ ਚੱਲ ਰਹੇ ਹਨ।

 

 

ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਅਮੇਠੀ ਹਲਕੇ ’ਚ ਪਿੱਛੇ ਚੱਲ ਰਹੇ ਹਨ।

 

 

ਲੋਕ ਸਭਾ ਚੋਣਾਂ ਦੇ ਮੁਢਲੇ ਰੁਝਾਨ ਆਉਣੇ ਸ਼ੁਰੂਆਤ ਤੋਂ ਭਾਜਪਾ ਦੀ ਅਗਵਾਈ ਵਿਚ ਐਨਡੀਏ ਅੱਗੇ ਚੱਲ ਰਿਹਾ ਹੈ। ਹੁਣ ਤੱਕ ਆਏ ਰੁਝਾਨਾਂ ਮੁਤਾਬਕ ਭਾਜਪਾ 351 ਸੀਟਾਂ, ਕਾਂਗਰਸ 91, ਬਸਪਾ ਤੇ ਸਪਾ 21 ਅਤੇ ਹੋਰ 89 ਸੀਟਾਂ ਉਤੇ ਅੱਗੇ ਚੱਲ ਰਹੇ ਹਨ। 

 

ਜ਼ਿਕਰਯੋਗ ਹੈ ਕਿ ਅੱਜ 23 ਮਈ ਹੈ ਤੇ ਅੱਜ ਕੁਝ ਹੀ ਘੰਟਿਆਂ ’ਚ ਭਾਰਤ ਦੀ ਜਨਤਾ ਦਾ ਫ਼ੈਸਲਾ ਆ ਜਾਵੇਗਾ ਤੇ ਅਗਲੇ ਪੰਜ ਸਾਲ ਕਿਹੜੀ ਪਾਰਟੀ ਜਾਂ ਗੱਠਜੋੜ ਦੇਸ਼ ਦੀ ਸਰਕਾਰ ਚਲਾਵੇਗੀ/ਚਲਾਵੇਗਾ; ਇਸ ਬਾਰੇ ਪਤਾ ਚੱਲ ਜਾਵੇਗਾ। ‘ਹਿੰਦੁਸਤਾਨ ਟਾਈਮਜ਼ ਪੰਜਾਬੀ’ (HT Punjabi) ਵੱਲੋਂ ਤੁਹਾਨੂੰ ਵੋਟਾਂ ਦੀ ਗਿਣਤੀ ਦੇ ਹਰ ਤਰ੍ਹਾਂ ਦੇ ਰੁਝਾਨਾਂ ਤੇ ਨਤੀਜਿਆਂ ਤੋਂ ਜਾਣੂ ਕਰਵਾਇਆ ਜਾਵੇਗਾ। ਪਾਠਕਾਂ ਤੇ ਦਰਸ਼ਕਾਂ ਲਈ ਲਾਈਵ ਵਿਡੀਓ ਸਟ੍ਰੀਮਿੰਗ ਵੀ ਸਾਰਾ ਦਿਨ ਚੱਲਦੀ ਰਹੇਗੀ; ਜਿੱਥੇ ਤੁਹਾਨੂੰ ਹਰ ਤਰ੍ਹਾਂ ਦੇ ਲਾਈਵ ਅਪਡੇਟਸ ਮਿਲਣਗੇ।

 

 

ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ ਤੇ ਰੁਝਾਨ ਉਸ ਤੋਂ ਘੰਟੇ ਕੁ ਬਾਅਦ ਹੀ ਆਉਣੇ ਸ਼ੁਰੂ ਹੋ ਜਾਣਗੇ। ਪਹਿਲੇ ਨਤੀਜੇ ਦੁਪਹਿਰ 12 ਕੁ ਵਜੇ ਬਾਅਦ ਤੇ ਕੁਝ ਪੱਕੇ ਨਤੀਜੇ 2 ਕੁ ਵਜੇ ਤੱਕ ਮਿਲ ਸਕਣਗੇ।

 

 

ਬੀਤੀ 19 ਮਈ ਨੂੰ 7 ਗੇੜਾਂ ਦੀ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 17ਵੀਂ ਲੋਕ ਸਭਾ ਦੇ ਚੋਣ–ਸਰਵੇਖਣਾਂ (ਐਗਜ਼ਿਟ ਪੋਲ) ਵਿੱਚ ਜ਼ਿਆਦਾਤਰ ਏਜੰਸੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (NDA – ਐੱਨਡੀਏ) ਦੀ ਸਰਕਾਰ ਮੁੜ ਬਣਾਉਣ ਦਾ ਅਨੁਮਾਨ ਪ੍ਰਗਟਾਇਆ ਸੀ।

 

 

ਲੋਕ ਸਭਾ ਦੀਆਂ 543 ਵਿੱਚੋਂ 542 ਸੀਟਾਂ ਲਈ ਹੋਈ ਵੋਟਿੰਗ ਤੋਂ ਬਾਅਦ 15 ਐਗਜ਼ਿਟ ਪੋਲ ਵਿੱਚੋਂ 12 ਨੇ ਐੱਨਡੀਏ ਦੇ ਸਪੱਸ਼ਟ ਬਹੁਮੱਤ ਨਾਲ ਦੋਬਾਰਾ ਸੱਤਾ ’ਚ ਆਉਣ ਦਾ ਅਨੁਮਾਨ ਪ੍ਰਗਟਾਇਆ ਗਿਆ ਸੀ; ਜਦ ਕਿ ਕਾਂਗਰਸ ਦੀ ਅਗਵਾਈ ਹੇਠਲੇ ਸਾਂਝੇ ਪ੍ਰਗਤੀਸ਼ੀਲ ਗੱਠਜੋੜ (UPA) ਨੂੰ ਬਹੁਮੱਤ ਤੋਂ ਬਹੁਤ ਪਿਛਾਂਹ ਵਿਖਾਇਆ ਗਿਆ ਸੀ।

 

 

ਇਨ੍ਹਾਂ ਐਗਜ਼ਿਟ ਪੋਲਜ਼ ਵਿੱਚ ਐੱਨਡੀਏ ਨੂੰ 231 ਤੋਂ 365 ਸੀਟਾਂ, ਜਦ ਕਿ ਯੂਪੀਏ ਨੂੰ 62 ਤੋਂ 164 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ। ਹੋਰਨਾਂ ਪਾਰਟੀਆਂ ਨੂੰ 69 ਤੋਂ 159 ਤੱਕ ਸੀਟਾਂ ਮਿਲਣ ਦੀ ਗੱਲ ਕੀਤੀ ਗਈ ਸੀ। ਤਿੰਨ ਐਗਜ਼ਿਟ ਪੋਲਜ਼ ਵਿੱਚ ਐੱਨਡੀਏ ਨੂੰ ਪੂਰਨ ਬਹੁਮੱਤ ਤੋਂ ਦੂਰ ਦੱਸਿਆ ਗਿਆ ਸੀ।

 

 

ਕੁਝ ਐਗਜ਼ਿਟ ਪੋਲ ਅਨੁਸਾਰ ਭਾਜਪਾ 72 ਦਾ ਅੰਕੜਾ ਪਾਰ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੀ ਸੀ; ਭਾਵੇਂ ਨਿਊਜ਼–24–ਟੂਡੇਜ਼ ਚਾਣੱਕਿਆ ਵਿੱਚ ਭਾਜਪਾ ਨੂੰ 286 ਤੋਂ 314 ਸੀਟਾਂ ਅਤੇ ਕਾਂਗਰਸ ਨੂੰ 46 ਤੋਂ 64 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਸੀ।

 

 

ਇਨ੍ਹਾਂ ਚੁਣਾਵੀ ਐਗਜ਼ਿਟ ਪੋਲ ਵਿੱਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਓੜੀਸ਼ਾ ਦੇ ਅਨੁਮਾਨਾਂ ਵਿੱਚ ਭਾਰੀ ਫ਼ਰਕ ਵੀ ਪਾਇਆ ਗਿਆ ਸੀ। ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਸਭ ਤੋਂ ਘੱਟ (ਏਬੀਪੀ–ਨੀਲਸਨ) ਸੀਟਾਂ ਤੋਂ ਲੈ ਕੇ ਇੰਡੀਆ ਟੂਡੇ ਨੇ 62 ਤੋਂ 68 ਸੀਟਾਂ ਤੇ ਟੂਡੇਜ਼ ਚਾਣੱਕਿਆ ਨੇ 65 ਤੋਂ 73 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਸੀ।

 

 

ਪੱਛਮੀ ਬੰਗਾਲ ਵਿੱਚ ਭਾਜਪਾ ਨੂੰ 11 ਤੋਂ 26 ਸੀਟਾਂ ਤੇ ਓੜੀਸ਼ਾ ਵਿੱਚ ਭਾਜਪਾ ਨੂੰ ਵੱਧ ਤੋਂ ਵੱਧ 17 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Poll Results A little bit wait