ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤਾ ਚੋਣ ਮਨੋਰਥ-ਪੱਤਰ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ 2019 ਲਈ ਅੱਜ ਮੰਗਲਵਾਰ ਨੂੰ ਪਾਰਟੀ ਦਾ ਚੋਣ ਮਨੋਰਥ-ਪੱਤਰ ਜਾਰੀ ਕਰ ਦਿੱਤਾ ਹੈ। ਪ੍ਰੈੱਸ ਕਾਨਫ਼ਰੰਸ ਕਰਦਿਆਂ ਪਾਰਟੀ ਨੇ ਇਕ–ਇਕ ਕਰਕੇ ਪਾਰਟੀ ਦੇ ਵਾਅਦਿਆਂ ਦਾ ਪਿਟਾਰਾ ਖੋਲ੍ਹਿਆ। ਇਸ ਨੂੰ ਲੋਕਾਂ ਦੀ ਆਵਾਜ਼ ਦਾ ਨਾਂ ਦਿੱਤਾ ਗਿਆ ਹੈ। ਇਸ ਮੌਕੇ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਰਾਹੁਲ ਗਾਂਧੀ ਨਾਲ ਮੌਜੂਦ ਹਨ।

 

 

ਚੋਣ ਮਨੋਰਥ ਪੱਤਰ ਬਣਾਉਣ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਹੋਇਆਂ ਕਮੇਟੀ ਦੇ ਪ੍ਰਧਾਨ ਰਾਜੀਵ ਗੌੜਾ ਨੇ ਦਸਿਆ ਕਿ ਲੋਕਾਂ ਦੀ ਆਵਾਜ਼ ਸੁਣੀ ਗਈ ਹੈ। ਪੂਰੇ ਦੇਸ਼ ਤੋਂ ਵਿਚਾਰ ਜਮ੍ਹਾ ਕੀਤੇ ਗਏ ਅਤੇ ਉਸ ਤੋਂ ਬਾਅਦ ਵਿਚਾਰਾਂ ਨੂੰ ਚੋਣ ਮਨੋਰਥ ਪੱਤਰ ਦਾ ਹਿੱਸਾ ਬਣਾਇਆ ਗਿਆ ਹੈ। ਕੁੱਲ 1,60,000 ਵਿਚਾਰ ਪਾਰਟੀ ਨੂੰ ਪ੍ਰਾਪਤ ਹੋਏ ਹਨ।

 

 

ਚੋਣ ਮਨੋਰਥ ਪੱਤਰ ਕਮੇਟੀ ਦੇ ਪ੍ਰਧਾਨ ਪੀ ਚਿਦੰਬਰਮ ਨੇ ਦਸਿਆ ਕਿ ਇਸ ਵਿਚ ਔਰਤਾਂ, ਛੋਟੇ ਵਪਾਰੀਆਂ, ਸਿੱਖਿਆ, ਸਿਹਤ, ਕੌਮੀ ਸੁਰੱਖਿਆ ਦਾ ਵੀ ਧਿਆਨ ਰਖਿਆ ਗਿਆ ਹੈ। ਜਦੋਂ ਮੁੰਬਈ ਦੀ ਔਰਤਾਂ ਤੋਂ ਸਭ ਤੋਂ ਵੱਡੇ ਮੁੱਦਿਆਂ ਬਾਰੇ ਪੁੱਛਿਆ ਗਿਆ ਤਾਂ ਜਵਾਬ ਮਿਲਿਆ–ਮਹਿਲਾ ਸੁਰੱਖਿਆ। ਮੋਦੀ ਸਰਕਾਰ ਦੇ ਰਾਜ ਵਿਚ ਲਗਭਗ 5 ਕਰੋੜ ਨੌਕਰੀਆਂ ਗਈਆਂ।

 

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਭਵਿੱਖ ਦੀ ਰਾਹ ਦਿਖਾਉਣ ਵਾਲਾ ਚੋਣ ਮਨੋਰਥ ਪੱਤਰ ਹੋਵੇਗਾ। ਕਾਂਗਰਸ ਲਈ ਅੱਜ ਦਾ ਦਿਨ ਇਤਿਹਾਸਕ ਹੋਵੇਗਾ। ਗ਼ਰੀਬੀ, ਬੀਮਾਰੀ ਨਾਲ ਜੱਦੋਜਹਿਦ ਕਰ ਰਹੇ ਦੇਸ਼ ਲਈ ਲੋੜੀਂਦੀਆਂ ਯੋਜਨਾਵਾਂ ਦਾ ਜ਼ਿਕਰ ਹੋਵੇਗਾ। ਇਹ ਚੋਣ ਮਨੋਰਥ ਪੱਤਰ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਾਲਾ ਹੋਵੇਗਾ।

 

ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਨੂੰ ਬੰਦ ਦਰਵਾਜ਼ਿਆਂ ਦੇ ਪਿੱਛੇ ਨਹੀਂ ਲੋਕਾਂ ਵਿਚਕਾਰ ਜਾ ਕੇ ਤਿਆਰ ਕੀਤਾ ਗਿਆ ਹੈ। ਜਿਸ ਤਰ੍ਹਾਂ ਕਾਂਗਰਸ ਦੇ ਚੋਣ ਚਿੰਨ ਚ ਹੱਥ ਚ ਪੰਜ ਉਂਗਲਾਂ ਹਨ ਉਸੇ ਤਰ੍ਹਾਂ ਸਾਡੇ ਚੋਣ ਮਨੋਰਥ ਪੱਤਰ ਚ ਪੰਜ ਵੱਡੀਆਂ ਗੱਲਾਂ ਹਨ। ਕਿਸਾਨ ਅਤੇ ਰੋਜ਼ਗਾਰ ਇਸ ਦੇਸ਼ ਚ ਸਭ ਤੋਂ ਵੱਡੇ ਮੁੱਦੇ ਹਨ।

 

ਚੋਣ ਮਨੋਰਥ ਪੱਤਰ ਦੀਆਂ ਵੱਡੀਆਂ ਗੱਲਾਂ

 

  • ਹਰੇਕ ਸਾਲ 20 ਫ਼ੀਸਦ ਗ਼ਰੀਬਾਂ ਨੂੰ ਨਿਆਏ ਯੋਜਨਾ ਤਹਿਤ 72000 ਰੁਪਏ ਸਾਲਾਨਾ ਦਿੱਤੇ ਜਾਣਗੇ।
  • ਮਾਰਚ 2020 ਤਕ 22 ਲੱਖ ਖਾਲੀ ਪਏ ਅਹੁਦਿਆਂ ਨੂੰ ਭਰਿਆ ਜਾਵੇਗਾ।
  • ਹਿੰਸਕ ਭੀੜ ’ਤੇ ਰੋਕ ਲਗਾਵਾਂਗੇ, ਲੋਕ ਸਭਾ ਚ ਨਵਾਂ ਕਾਨੂੰਨ ਲਿਆਵਾਂਗੇ।
  • ਨੌਜਵਾਨਾਂ ਨੂੰ ਪੱਕਾ ਰੋਜ਼ਗਾਰ ਮਿਲੇਗਾ।
  • ਜੀਐਸਟੀ ਨੂੰ ਆਸਾਨ ਬਣਾਇਆ ਜਾਵੇਗਾ।
  • ਮਨਰੇਗਾ ਚ 100 ਦਿਨਾਂ ਤੋਂ ਵਧਾ ਕੇ 150 ਦਿਨ ਰੋਜ਼ਗਾਰ ਗਾਰੰਟੀ ਕੀਤੀ ਜਾਵੇਗੀ।
  • 3 ਸਾਲ ਤੱਕ ਨਵੇਂ ਕਾਰਬਾਰੀਆਂ ਨੂੰ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ।
  • ਪੇਂਡੂ ਪੰਚਾਇਤਾਂ ਚ 10 ਲੱਖ ਨੌਕਰੀਟਾਂ ਦਿੱਤੀਆਂ ਜਾਣਗੀਆਂ।
  • ਜੀਡੀਪੀ ਦਾ 6 ਫ਼ੀਸਦ ਹਿੱਸਾ ਸਿੱਖਿਆ ਲਈ ਖਰ਼ਚ ਹੋਵੇਗਾ।
  • ਕਿਸਾਨ ਕਰਜ਼ਾ ਨਾ ਮੋੜ ਸਕੇ ਤਾਂ ਅਪਰਾਧਕ ਮਾਮਲਾ ਨਹੀਂ ਦਰਜ ਹੋਵੇਗਾ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha polls Congress releases manifesto