ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕਸਭਾ ਚੋਣਾਂ: ਕੇਜਰੀਵਾਲ ਨੇ ਔਰਤਾਂ ਤੋਂ ਮੰਗਿਆ ਸਮਰਥਨ

ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਰਾਜਧਾਨੀ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ (Full Statehood to Delhi) ਦੇਣ ਦੇ ਮੁੱਦੇ ਤੇ ਨੇੜੇ ਆਈਆਂ ਲੋਕਸਭਾ ਚੋਣਾਂ 2019 (Lok Sabha Elections 2019) ਚ ਔਰਤਾਂ ਤੋਂ ਸਮਰਥਨ ਦੇਣ ਦੀ ਅਪੀਲ ਕੀਤੀ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਨੇ ਇੱਕ ਆਡੀਓ ਸੰਦੇਸ਼ ਚ ਮਹਿਲਾ ਸੁਰੱਖਿਆ (Women Safety) ਦਾ ਮੁੱਦਾ ਚੁੱਕਦਿਆਂ ਕਿਹਾ ਕਿ ਜੇਕਰ ਦਿੱਲੀ ਪੂਰਨ ਸੂਬਾ ਬਣ ਜਾਂਦਾ ਹੈ ਤਾਂ ਦਿੱਲੀ ਪੁਲਿਸ ਦਾ ਕੰਟਰੋਲ ਲੋਕਾਂ ਦੁਆਰਾ ਚੁਣੇ ਗਏ ਮੁੱਖ ਮੰਤਰੀ ਦੇ ਹੱਥਾਂ ਚ ਹੋਵੇਗੀ ਤੇ ਉਦੋਂ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਗੱਲ ਸੁਣਨੀ ਹੋਵੇਗੀ।

 

ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਕਾਂਗਰਸ ਤੇ ਭਾਜਪਾ ਨੇ ਕਿਹਾ ਸੀ ਕਿ ਉਹ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਦੇਣਗੇ ਪਰ ਉਨ੍ਹਾਂ ਨੇ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ।

 

ਦੱਸਣਯੋਗ ਹੈ ਕਿ ਲੰਘੇ ਦਿਨਾਂ ਚ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਮਿਲਣ ਤੇ ਦਿੱਲੀ ਦੇ ਲੋਕਾਂ ਨੂੰ ਨੌਕਰੀਆਂ ਚ 85 ਫੀਸਦ ਰਾਖਵਾਂਕਰਨ ਮਿਲੇਗਾ।

 

ਸੋਮਵਾਰ ਨੂੰ ਮਾਲਵੀਆ ਨਗਰ ਤੇ ਬੁਰਾੜੀ ਦੀਆਂ ਦੋ ਵੱਖੋ ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਮਿਲਣ ਮਗਰੋਂ ਸਾਰੇ ਦਿੱਲੀ ਵਾਸੀਆਂ ਨੂੰ ਰੋਜ਼ਗਾਰ ਤੇ ਘਰ ਦੇਣ ਦਾ ਵਾਅਦਾ ਕੀਤਾ ਸੀ।

 

ਕੇਜਰੀਵਾਲ ਨੇ ਮਾਲਵੀਆ ਨਗਰ ਚ ਆਪਣੇ ਭਾਸ਼ਣ ਚ ਕਿਹਾ, ਜਿਸ ਦਿਨ ਦਿੱਲੀ ਇਕ ਪੂਰਨ ਸੂਬਾ ਬਣ ਜਾਵੇਗਾ, ਦਿੱਲੀ ਚ 85 ਫ਼ੀਸਦ ਨੌਕਰੀਆਂ ਦਿੱਲੀ ਵਾਸੀਆਂ ਲਈ ਰਾਖਵੀਂਆਂ ਹੋਣਗੀਆਂ। ਮੈਂ ਇਹ ਵਾਅਦਾ ਕਰਦਾ ਹਾਂ ਕਿ ਦਿੱਲੀ ਦੇ ਪੂਰਨ ਸੂਬੇ ਬਣਨ ਦੇ 48 ਘੰਟਿਆਂ ਦੇ ਅੰਦਰ 2 ਲੱਖ ਨਵੇਂ ਰੋਜ਼ਗਾਰ ਖੁੱਲਣਗੇ। ਤੀਜਾ, ਇਕਰਾਰਨਾਮੇ ਤੇ ਕੰਮ ਕਰਨ ਵਾਲੇ ਸਾਰਿਆਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha polls Kejriwal sought support from women