ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਕਰ ਸਕਦੀ ਹੈ ਦਲਿਤਾਂ ਤੇ ਓਬੀਸੀ ਲਈ ਵੱਡੇ ਐਲਾਨ

ਕਾਂਗਰਸ ਕਰ ਸਕਦੀ ਹੈ ਦਲਿਤਾਂ ਤੇ ਓਬੀਸੀ ਲਈ ਵੱਡੇ ਐਲਾਨ

ਘੱਟੋ ਘੱਟ ਆਮਦਨ ਯੋਜਨਾ (ਨਿਆਂ) ਅਤੇ ਸਿਹਤ ਦੇ ਅਧਿਕਾਰ ਦੇ ਚੁਣਾਵੀਂ ਵਾਅਦੇ ਦੇ ਬਾਅਦ ਕਾਂਗਰਸ ਹੁਣ ਚੋਣ ਮਨੋਰਥ ਪੱਤਰ ਵਿਚ ਦਲਿਤ, ਓਬੀਸੀ ਅਤੇ ਘੱਟ ਗਿਣਤੀ ਸਮਾਜ ਲਈ ਕੁਝ ਵੱਡੇ ਐਲਾਨ ਕਰਨ ਦੀ ਤਿਆਰੀ ਵਿਚ ਹੈ।  ਇਨ੍ਹਾਂ ਵਿਚ ਨਿਆਂਪਾਲਿਕਾ, ਖਾਸਕਰ ਉਚ ਅਦਾਲਤਾਂ ਵਿਚ ਇਨ੍ਹਾਂ ਵਰਗਾਂ ਲਈ ਪ੍ਰਤੀਨਿੱਧਤਵ ਯਕੀਨੀ ਕਰਨ ਦਾ ਵਾਅਦਾ ਪ੍ਰਮੁੱਖ ਹੋ ਸਕਦਾ ਹੈ।

 

ਸੂਤਰਾਂ ਮੁਤਾਬਕ ਪਿਛਲੀ 26 ਮਾਰਚ ਨੂੰ ਉਚ ਨੀਤੀ ਨਿਧਾਰਣ ਇਕਾਈ ਕਾਂਗਰਸ ਕਾਰਜ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਵਿਚ ‘ਨਿਆਂ’ ਨੂੰ ਹਰੀ ਝੰਡੀ ਦੇਣ ਦੇ ਨਾਲ ਹੀ ਅਨੁਸੂਚਿਤ ਜਾਤੀ–ਜਨਜਾਤੀ, ਓਬੀਸੀ ਅਤੇ ਘੱਟ ਗਿਣਤੀ ਵਰਗ ਦੇ ਸੰਦਰਭ ਵਿਚ ਕਈ ਬਿੰਦੂਆਂ ਤੇ ਸੁਝਾਵਾਂ ਉਤੇ ਗੌਰ ਕੀਤਾ ਗਿਆ ਜਿਸ ਵਿਚੋਂ ਕਈ ਨੂੰ ਮਨਜ਼ੂਰੀ ਦਿੱਤੀ ਗਈ।

 

ਮੀਟਿੰਗ ਵਿਚ ਪੀ ਚਿੰਦਬਰਮ ਦੀ ਪ੍ਰਧਾਨਗੀ ਵਾਲੀ ਕਮੇਟੀ ਵੱਲੋਂ ਤਿਆਰ ਚੋਣ ਮਨੋਰਥ ਪੱਤਰ ਦੇ ਮਸੌਦੇ ਨੂੰ ਮਨਜ਼ੂਰੀ ਦਿੱਤੀ ਗਈ। ਅਗਲੇ ਕੁਝ ਦਿਨਾਂ ਵਿਚ ਪਾਰਟੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਸਕਦੀ ਹੈ।

 

ਮੀਟਿੰਗ ਵਿਚ ਮੌਜੂਦ ਰਹੇ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਸਮਾਚਾਰ ਏਜੰਸੀ ਨੂੰ ਦੱਸਿਆ, ਸੀਡਬਲਿਊਸੀ ਦੀ ਮੀਟਿੰਗ ਵਿਚ ਇਸ ਸੁਝਾ ਉਤੇ ਸਹਿਮਤੀ ਬਣੀ ਕਿ ਨਿਆਂਪਾਲਿਕਾ ਅਤੇ ਖਾਸਤੌਰ ਉਤੇ ਉਪਰਲੀ ਅਦਾਲਤਾਂ ਵਿਚ ਅਨੁਸੂਚਿਤ ਜਾਤੀ–ਜਨਜਾਤੀ ਅਤੇ ਓਬੀਸੀ ਦੀ ਪ੍ਰਤੀਨਿਧਤਾ ਯਕੀਨੀ ਹੋਣੀ ਚਾਹੀਦੀ ਹੈ। ਪੂਰੀ ਸੰਭਾਵਨਾ ਹੈ ਕਿ ਚੋਣ ਮਨੋਰਥ ਪੱਤਰ ਵਿਚ ਇਸ ਨੂੰ ਥਾਂ ਮਿਲੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LOKSABHA ELECTION 2019 may be Big Declaration for Dalit OBC in Congress Declaration