ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

32 ਵਾਰ ਹਾਰਨ ਵਾਲਾ ਸ਼ਿਆਮ ਬਾਬੂ ਫਿਰ ਮੈਦਾਨ ’ਚ

32 ਵਾਰ ਹਾਰਨ ਵਾਲਾ ਸ਼ਿਆਮ ਬਾਬੂ ਫਿਰ ਮੈਦਾਨ ’ਚ

ਉੜੀਸਾ ਦੇ ਬ੍ਰਹਮਪੁਰ ਵਾਸੀ 84 ਸਾਲਾ ਸ਼ਿਆਮ ਬਾਬੂ ਸੁਬੁਧੀ ਕਦੇ ਹਾਰ ਨਾ ਮੰਨਣ ਦੇ ਜਜਬੇ ਦੀ ਮਿਸਾਲ ਹੈ। 1962 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਇਹ ਬਜ਼ੁਰਗ ਉਮੀਦਵਾਰ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਸਭ ਚੋਣ ਲੜ ਚੁੱਕੇ ਹਨ, ਪ੍ਰੰਤੂ ਕਦੇ ਜਿੱਤ ਨਹੀਂ ਮਿਲੀ। ਉਹ ਹੁਣ ਤੱਕ 32 ਦਫਾ ਹਾਰ ਦਾ ਸਾਹਮਣਾ ਕਰ ਚੁੱਕੇ ਹਨ। ਹੁਣ ਦੁਬਾਰਾ ਚੁਣਾਵੀਂ ਮੈਦਾਨ ਵਿਚ ਹੈ।

 

ਸ਼ਿਆਮ ਬਾਬੂ ਨੇ ਕਿਹਾ ਕਿ ਮੈਂ ਪਹਿਲੀ ਵਾਰ 1962 ਵਿਚ ਚੋਣ ਲੜਿਆ ਸੀ ਅਤੇ ਲੋਕ ਸਭਾ ਤੇ ਉੜੀਸਾ ਵਿਧਾਨ ਸਭਾ ਚੋਣਾਂ ਸਮੇਤ ਵੱਖ ਵੱਖ ਚੋਣਾਂ ਲੜਿਆ। ਮੈਨੂੰ ਅਲੱਗ–ਅਲੱਗ ਰਾਜਨੀਤਿਕ ਪਾਰਟੀਆਂ ਤੋਂ ਪ੍ਰਸਤਾਵ ਮਿਲੇ, ਪ੍ਰੰਤੂ ਹਮੇਸ਼ਾਂ ਬਤੌਰ ਆਜ਼ਾਦ ਉਮੀਦਵਾਰ ਲੜਿਆ।

 

ਉਨ੍ਹਾਂ ਇਸ ਵਾਰ ਅਸਕਾ ਅਤੇ ਬ੍ਰਹਮਪੁਰ ਲੋਕ ਸਭਾ ਸੀਟਾਂ ਤੋਂ ਆਪਣੇ ਕਾਗਜ਼ ਦਾਖਲ ਕੀਤੇ ਹਨ। ਇਸ ਤੋਂ ਪਹਿਲਾਂ ਉਹ ਸਾਬਕਾ ਪ੍ਰਧਾਨ ਮੰਤਰੀ ਨਰਸਿੰਮਾ ਰਾਓ ਅਤੇ ਸਾਬਕਾ ਮੁੱਖ ਮੰਤਰੀ ਬੀਜੂ ਪਟਨਾਇਕ ਖਿਲਾਫ ਚੋਣ ਲੜ ਚੁੱਕੇ ਹਨ।

ਉੜੀਸਾ ਵਿਚ ਵਿਧਾਨ ਸਭਾ ਚੋਣ ਲੋਕ ਸਭਾ ਚੋਣ ਨਾਲ ਚਾਰ ਚਰਣਾਂ ਵਿਚ 11, 18, 23 ਅਤੇ 29 ਅਪ੍ਰੈਲ ਨੂੰ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LOKSABHA ELECTION 2019 Shyam Babu who loses 32 times again in Election ground