EVM ਨੂੰ ਲੈ ਕੇ ਵਿਰੋਧੀਆਂ ਦੇ ਖਦਸ਼ਿਆਂ ਅਤੇ ਦੋਸ਼ਾਂ ਨੂੰ ਹਾਰ ਦੇ ਡਰ ਦਾ ਨਤੀਜਾ ਕਰਾਰ ਦਿੰਦਿਆਂ ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਵਿਰੋਧੀਆਂ ਨੂੰ ਚੋਣਾਂ ਚ ਹਾਰ ਲਈ EVM ਤੇ ਠੀਕਰਾ ਫੋੜਣ ਦੀ ਥਾਂ ਆਉਣ ਵਾਲੇ ਮਾਣ ਭਰੇ ਨਤੀਜਿਆਂ ਨੂੰ ਤਹਿ ਦਿਲੋਂ ਸਵਿਕਾਰ ਕਰਨਾ ਚਾਹੀਦਾ ਹੈ।
ਜਾਵੜੇਕਰ ਨੇ ਕਿਹਾ ਕਿ ਕਾਂਗਰਸ ਸਮੇਤ ਵਿਰੋਧੀ ਧੜੇ ਜਦੋਂ ਚੋਣਾਂ ਜਿੱਤਦੇ ਹਨ ਤਾਂ EVM ਠੀਕ ਰਹਿੰਦੀ ਹੈ ਪਰ ਜਦੋਂ ਉਹ ਹਾਰਦੇ ਹਨ ਤਾਂ EVM ਤੇ ਠੀਕਰਾ ਫੋੜਦੇ ਹਨ। ਵਿਰੋਧੀਆਂ ਨੂੰ ਹਾਰ ਦਾ ਅੰਦਾਜ਼ਾ ਮਿਲ ਚੁਕਿਆ ਹੈ, ਅਜਿਹੇਚ ਹਾਰ ਦੇ ਡਰ ਕਾਰਨ EVM ਤੇ ਨਿਸ਼ਾਨੇ ਲਗਾ ਕੇ ਉਹ ਇਕ ਤਰ੍ਹਾਂ ਦਿਵਾਲੀਆਪਨ ਦਾ ਐਲਾਨ ਕਰ ਰਹੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਾਲ 2004 ਚ EVM ਦੀ ਸ਼ੁਰੂਆਤ ਹੋਈ। ਉਸ ਤੋਂ ਬਾਅਦ 2 ਵਾਰ EVM ਤਹਿਤ ਹੀ ਕਾਂਗਰਸ ਦੀ ਯੂਪੀਏ ਸਰਕਾਰ ਬਣੀ। ਹਾਲ ਹੀ ਚ ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼ ਚ ਕਾਂਗਰਸ ਦੀ ਸਰਕਾਰ ਬਣੀ। ਤ੍ਰਿਣਮੂਲ ਕਾਂਗਰਸ ਨੇ 2 ਵਾਰ ਪੱਛਮੀ ਬੰਗਾਲ ਚ ਵਿਧਾਨ ਸਭਾ ਚੋਣਾਂ ਜਿੱਤੀਆਂ। ਮਾਕਪਾ ਵੀ ਇਕ ਵਾਰ ਚ ਸੱਤਾਚ ਆਈ। ਆਮ ਆਦਮੀ ਪਾਰਟੀ ਵੀ ਦਿੱਲੀ ਚ ਈਵੀਐਮ ਤਹਿਤ ਜਿੱਤ ਕੇ ਆਈ। ਸਪਾ ਦੀ 2012 ਚ ਅਤੇ ਬਸਪਾ ਦੀ 2007 ਚ ਉੱਤਰ ਪ੍ਰਦੇਸ਼ ਚ EVM ਤਹਿਤ ਚੋਣਾਂ ਜਿੱਤ ਕੇ ਸਰਕਾਰ ਬਣੀ ਸੀ।
ਜਾਵੜੇਕਰ ਨੇ ਕਿਹਾ ਕਿ ਅਜਿਹੇ ਚ ਵਿਰੋਧੀ ਧੜਿਆਂ ਦੇ ਹਾਰ ਜਾਣ ਮਗਰੋਂ ਠੀਕਰਾ EVM ਤੇ ਫੋੜਨਾ ਸਹੀ ਨਹੀਂ ਹੈ। ਇਹ ਅਜੀਬ ਤੇ ਦਿਵਾਲੀਏਪਨ ਦੀ ਨਿਸ਼ਾਨੀ ਹੈ। ਉਨ੍ਹਾਂ ਨੂੰ ਹਾਰ ਦਾ ਅੰਦਾਜ਼ਾ ਹੋ ਗਿਆ ਹੈ।
.