ਆਮ ਚੋਣਾਂ 2019 ਦੇ ਵੀਰਵਾਰ ਨੂੰ ਆਉਣ ਵਾਲੇ ਨਤੀਜਿਆਂ ਚ ਕੁਝ ਲੋਕ ਸਭਾ ਸੀਟਾਂ ਤੇ ਕੰਡੇ ਦੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਐਗਜ਼ਿੰਟ ਪੋਲ ਮੁਤਾਬਕ ਲਗਭਗ 78 ਸੀਟਾਂ ਅਜਿਹੀਆਂ ਹਨ, ਜਿੱਥੇ ਵੋਟਾਂ ਦਾ ਅੰਤਰ 3 ਫੀਸਦ ਤੋਂ ਵੀ ਘੱਟ ਰਹਿ ਸਕਦਾ ਹੈ।
ਚੋਣ ਸਰਵੇਖਣ ਮੁਤਾਬਕ 37 ਸੀਟਾਂ ਅਜਿਹੀਆਂ ਹਨ ਜਿੱਥੇ ਰਾਜਗ ਨੂੰ ਵਾਧਾ ਮਿਲ ਸਕਦਾ ਹੈ। ਇਨ੍ਹਾਂ ਚ 33 ਸੀਟਾਂ ਭਾਜਪਾ ਨਾਲ ਜੁੜੀਆਂ ਹਨ ਜਦਕਿ 17 ਸੀਟਾਂ ਸੀਟਾਂ ਅਜਿਹੀਆਂ ਹਨ ਜਿਨ੍ਹਾਂ ਕਾਰਨ ਯੂਪੀਏ ਨੂੰ ਵਾਧਾ ਮਿਲ ਸਕਦਾ ਹੈ। ਇਨ੍ਹਾਂ ਚੋਂ 13 ਸੀਟਾਂ ਕਾਂਗਰਸ ਨਾਲ ਜੁੜੀਆਂ ਹਨ।
ਇਸ ਤੋਂ ਇਲਾਵਾ 16 ਸੀਟਾਂ ਅਜਿਹੀਆਂ ਹਨ ਜਿਥੇ ਖੇਤਰੀ ਦਲਾਂ ਦੀ ਜਿੱਤ ਦਾ ਫਰਕ 3 ਫੀਸਦ ਤੋਂ ਵੀ ਘੱਟ ਹੈ। ਇਨ੍ਹਾਂ ਚ ਯੂਪੀ ਦੀਆਂ 7 ਸੀਟਾਂ ਸਪਾ, ਬਸਪਾ, ਰਾਲੋਦ ਮਹਾਗਠਜੋੜ ਨਾਲ ਜੁੜੀਆਂ ਹਨ ਜਦਕਿ ਆਂਧਰਾ ਪ੍ਰਦੇਸ਼ ਦੀਆਂ 3 ਸੀਟਾਂ ਵਾਈਐਸਆਰ ਕਾਂਗਰਸ ਨਾਲ ਅਤੇ ਤੇਲੰਗਾਨਾ ਦੀ 1 ਸੀਟ ਤੇਲੰਗਾਨਾ ਰਾਸ਼ਟਰ ਕਮੇਟੀ ਨਾਲ ਜੁੜੀਆਂ ਹਨ।
ਚੋਣ ਸਰਵੇਖਣ ਮੁਤਾਬਕ 8 ਸੀਟਾਂ ਅਜਿਹੀਆਂ ਹਨ ਜਿੱਥੇ ਵੋਟਾਂ ਦੀ ਸਾਂਝੇਦਾਰੀ ਦਾ ਫਰਕ ਕਾਫੀ ਘੱਟ ਹੈ।
.