ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਤੋਂ BJP ਉਮੀਦਵਾਰ ਕਿਰਨ ਖੇਰ ਨੇ ਪਵਨ ਬਾਂਸਲ ਨੂੰ ਦੂਜੀ ਵਾਰ ਹਰਾਇਆ

Lok Sabha elections Chandigarh: ਮੋਦੀ ਲਹਿਰ ਤੋਂ ਬਾਅਦ ਲੋਕ ਸਭਾ ਚੋਣਾਂ 2019 ਚ ਆਈ ਮੋਦੀ ਦੀ ਹਨੇਰੀ ਚ ਭਾਜਪਾ ਦੀ ਚੰਡੀਗੜ੍ਹ ਤੋਂ ਉਮੀਦਵਾਰ ਕਿਰਨ ਖੇਰ ਨੇ ਇਕ ਵਾਰ ਮੁੜ ਤੋਂ ਮੋਰਚਾ ਮਾਰਿਆ । ਵੀਰਵਾਰ ਨੂੰ ਆਏ ਚੋਣ ਨਤੀਜਿਆਂ ਚ ਚੰਡੀਗੜ੍ਹ ਦੀ ਮੌਜੂਦਾ ਐਮਪੀ ਕਿਰਨ ਖੇਰ ਨੇ ਇਕ ਵਾਰ ਫਿਰ ਕਿਰਨ ਖੇਰ ਨੇ ਕਾਂਗਰਸੀ ਉਮੀਦਵਾਰ ਦੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੂੰ ਹਰਾ ਦਿੱਤਾ।

 

ਵੀਰਵਾਰ ਨੂੰ ਦੇਰ ਰਾਤ ਤਕ ਚਲੀ ਵੋਟਾਂ ਦੀ ਗਿਣਤੀ ਮਗਰੋਂ ਕਿਰਨ ਖੇਰ ਨੇ ਪਵਨ ਬਾਂਸਲ ਨੂੰ 46970 ਵੋਟਾਂ ਨਾਲ ਹਰਾਇਆ। ਜਦਕਿ ਕਿਰਨ ਨੇ 2014 ਦੀਆਂ ਚੋਣਾਂ ਦੌਰਾਨ ਪਵਨ ਬਾਂਸਲ ਨੂੰ ਹੀ 69642 ਵੋਟਾਂ ਨਾਲ ਹਰਾਇਆ ਸੀ। ਕਿਰਨ ਖੇਰ ਨੇ ਆਪਣੀ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਪਾਰਟੀ ਵਰਕਰਾਂ ਦੀ ਮਿਹਨਤ ਦਾ ਹੀ ਫੱਲ ਹੈ। ਇਸ ਜਿੱਤ ਨਾਲ ਦੇਸ਼ ਦੇ ਵਿਕਾਸ ਚ ਕਾਫੀ ਮਦਦ ਮਿਲੇਗੀ।

 

ਕਿਰਨ ਖੇਰ ਨੂੰ 2,30,967 ਵੋਟਾਂ ਮਿਲੀਆਂ ਜਦਕਿ ਪਵਨ ਬਾਂਸਲ ਨੂੰ 1,84,117 ਵੋਟ ਮਿਲੇ। ਆਮ ਆਦਮੀ ਪਾਰਟੀ ਦੇ ਹਰਮੋਹਨ ਧਵਨ ਨੂੰ 13,399 ਵੋਟਾਂ ਹੀ ਮਿਲੀਆਂ ਜਦਕਿ 4259 ਲੋਕਾਂ ਨੇ ਨੋਟਾ ਦਾ ਬਟਨ ਦੱਬਿਆ। ਇਸ ਤੋਂ ਪਹਿਲਾਂ ਪਵਨ ਬਾਂਸਲ ਚੰਡੀਗੜ੍ਹ ਲੋਕ ਸਭਾ ਸੀਟ ਤੋਂ 2 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਕੇਂਦਰ ਚ ਰੇਲ ਮੰਤਰੀ ਵੀ ਰਹਿ ਚੁੱਕੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Loksabha Election Results Candidate Kiran Kher from Chandigarh defeated Pawan Bansal by 46970 votes