ਲੋਕ ਸਭਾ ਚੋਣਾਂ ਲਈ ਦਿੱਲੀ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਗਠਜੋੜ ਨਾ ਹੋਣ ਦੀਆਂ ਚਰਚਾਵਾਂ ਵਿਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡਾ ਯਤਨ ਆਖੀਰ ਤੱਕ ਜਾਰੀ ਰਹੇਗਾ। ਉਨ੍ਹਾਂ ਕਾਂਸਟੀਟ੍ਰਿਊਸ਼ਨ ਕਲੱਬ ਵਿਚ ਆਯੋਜਿਤ ਮਹਾਗਠਜੋੜ ਦੀ ਮੀਟਿੰਗ ਬਾਅਦ ਗਠਜੋੜ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ਵਿਚ ਉਕਤ ਟਿੱਪਣੀ ਕੀਤੀ। ਕੇਜਰੀਵਾਲ ਦੇ ਇਸ ਬਿਆਨ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਦੀਆਂ ਚਰਚਾਵਾਂ ਫਿਰ ਤੋਂ ਤੇਜ ਹੋ ਗਈਆਂ।
ਦਿੱਲੀ ਵਿਚ ਮਹਾਗਠਜੋੜ ਦੀ ਦੇਸ਼ ਪਰ ਤੋਂ ਸ਼ਾਮਲ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਹੋਈ। ਪ੍ਰੈਸ ਕਾਨਫਰੰਸ ਖਤਮ ਹੋਣ ਬਾਅਦ ਜਦੋਂ ਅਰਵਿੰਦ ਕੇਜਰੀਵਾਲ ਤੋਂ ਦਿੱਲੀ ਵਿਚ ਕਾਂਗਰਸ ਨਾਲ ਗਠਜੋੜ ਉਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੇਸ਼ ਖਤਰੇ ਵਿਚ ਹੈ। ਅਸੀਂ ਇਸ ਨੂੰ ਬਚਾਉਣ ਲਈ ਕੁਝ ਵੀ ਕਰਾਂਗੇ। ਭਾਜਪਾ ਤੋਂ ਦੇਸ਼ ਨੂੰ ਬਚਾਉਣ ਲਈ ਸਾਡੇ ਯਤਨ ਅੰਤ ਤੱਕ ਜਾਰੀ ਰਹਿਣਗੇ।
ਉਨ੍ਹਾਂ ਦੇ ਇਸ ਬਿਆਨ ਤੋਂ ਸਾਫ ਸੀ ਕਿ ਜੇਕਰ ਕਾਂਗਰਸ ਉਨ੍ਹਾਂ ਨਾਲ ਗੱਲਬਾਤ ਕਰੇ ਤੇ ਗਠਜੋੜ ਦੇ ਦਰਵਾਜੇ ਬੰਦ ਨਹੀਂ ਹੋਏ ਹਨ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਨਾਲ ਦੇਸ਼ ਵਿਚ ਸੰਵਿਧਾਨ ਨੂੰ ਖਤਰਾ ਪੈਦਾ ਹੋ ਗਿਆ ਹੈ। ਸਾਪੰਰਦਾਇਕਤਾ ਦੀ ਰਾਜਨੀਤੀ ਕਰਨ ਵਾਲੀ ਭਾਜਪਾ ਸਮਾਜ ਨੂੰ ਤੋੜਨਾ ਚਾਹੁੰਦੀ ਹੈ।
ਦੇਸ਼ ਖਤਰੇ ਵਿਚ ਹੈ, ਬਚਾਉਣ ਲਈ ਕੁਝ ਵੀ ਕਰਾਂਗੇ : ਕੇਜਰੀਵਾਲ
ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਖਤਰੇ ਵਿਚ ਹੈ। ਇਸ ਨੂੰ ਬਚਾਉਣ ਲਈ ਕੁਝ ਵੀ ਕਰਾਂਗੇ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਦੇਸ਼ ਨੂੰ ਬਚਾਉਣ ਲਈ ਸਾਡੇ ਯਤਨ ਜਾਰੀ ਰਹਿਣਗੇ। ਇਸ ਮੌਕੇ ਉਤੇ ਕਾਂਗਰਸ ਆਗੂ ਤੇ ਸੀਨੀਅਰ ਵਕੀਲ ਕਪਿਲ ਸਿੰਬਲ ਵੀ ਮੌਜੂਦ ਸਨ। ਉਨ੍ਹਾਂ ਆਪ ਨਾਲ ਗਠਜੋੜ ਉਤੇ ਸਵਾਲ ਨੂੰ ਟਾਲ ਦਿੱਤਾ ਅਤੇ ਇਹ ਕਹਿੰਦੇ ਹੋਏ ਗੇਂਦ ਕੇਜਰੀਵਾਲ ਦੇ ਪਾਲੇ ਵਿਚ ਪਾ ਦਿੱਤੀ ਕਿ ‘ਉਹ ਬੇਹਤਰ ਜਾਣਦੇ ਹਨ।