ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਅਤੇ ਭਾਜਪਾ ਨੇ ਵਿਕਾਸ ਨਹੀਂ ਕੀਤਾ : ਮਾਇਆਵਤੀ

ਕਾਂਗਰਸ ਅਤੇ ਭਾਜਪਾ ਨੇ ਵਿਕਾਸ ਨਹੀਂ ਕੀਤਾ : ਮਾਇਆਵਤੀ

ਬਸਪਾ ਸੁਪਰੀਮੋ ਮਾਇਆਵਤੀ ਨੇ ਸ਼ਨੀਵਾਰ ਨੂੰ ਯੂਪੀ ਦੇ ਰਾਮਪੁਰ ਵਿਚ ਆਜਮ ਖਾਂ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਸ਼ੁੱਕਰਵਾਰ ਨੂੰ ਗਠਜੋੜ ਦੀ ਮੈਨਪੁਰੀ ਵਿਚ ਮੁਲਾਇਮ ਦੇ ਸਮਰਥਨ ਵਿਚ ਹੋਈ ਰੈਲੀ ਨੂੰ ਸੰਬੋਘਨ ਕੀਤਾ ਸੀ। ਮਾਇਆਵਤੀ ਨੇ ਕਿਹਾ ਕਿ ਚੌਕੀਦਾਰੀ ਵਾਲੀ ਨਵੀਂ ਨੌਟਕੀ ਕੰਮ ਨਹੀਂ ਆਵੇਗੀ।

 

ਉਨ੍ਹਾਂ ਕਿਹਾ ਕਿ ਰਾਮਪੁਰ ਵਿਚ ਵੀ ਕਈ ਛੋਟੇ ਚੌਕੀਦਾਰ ਘੁੰਮ ਰਹੇ ਹਨ। ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਨੂੰ ਆਜਮ ਦੇਣਗੇ ਮੂੰਹ ਤੋੜ ਜਵਾਬ। ਆਜ਼ਮ ਦੀ ਇਤਿਹਾਸਕ ਜਿੱਤ ਹੋਵੇਗੀ। ਉਥੇ, ਮੁਰਾਦਾਬਾਦ ਤੋਂ ਐਸਟੀ ਹਸਨ ਅਤੇ ਸੰਭਲ ਤੋਂ ਬਰਕ ਵੀ ਭਾਰੀ ਵੋਟਾਂ ਨਾਲ ਜਿੱਤਣਗੇ।

 

ਮਾਇਆਵਤੀ ਨੇ ਕਿਹਾ ਕਿ ਸਰਕਾਰ ਨੇ ਗੰਨਾ ਭੁਗਤਾਨ ਨਹੀਂ ਕੀਤਾ। ਯੋਜਨਾਵਾਂ ਦਾ ਲਾਭ ਨਹੀਂ ਮਿਲਿਆ। ਕਾਂਗਰਸ ਦੀ ਤਰ੍ਹਾਂ ਭਾਜਪਾ ਨੇ ਵੀ ਵਿਕਾਸ ਨਹੀਂ ਕੀਤਾ। ਰਾਖਵਾਂਕਰਨ ਦਾ ਕੋਟਾ ਅੱਜ ਤੱਕ ਪੂਰਾ ਨਹੀਂ ਹੋਇਆ। ਮਾਇਆਵਤੀ ਨੇ ਕਿਹਾ ਕਿ ਸਰਕਾਰੀ ਕੰਮ ਪ੍ਰਾਈਵੇਟ ਸੈਕਟਰ ਨੂੰ ਦਿੱਤੇ ਜਾ ਰਹੇ, ਅਮੀਰਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।

 

ਮਾਇਆਵਤੀ ਨੇ ਕਿਹਾ ਕਿ ਘੱਟ ਗਿਣਤੀ ਸਮਾਜ ਦੀ ਹਾਲਤ ਵੀ ਠੀਕ ਨਹੀਂ ਹੈ। ਇਸ ਸਮਾਜ ਉਤੇ ਜੁਲਮ ਵਧਿਆ ਹੈ।  ਦੂਜੇ ਪਾਸੇ ਉਚ ਜਾਤੀ ਵਿਚ ਵੀ ਇਹ ਹੀ ਹਾਲ ਹੈ। ਉਥੇ ਉਨ੍ਹਾਂ ਅੱਗੇ ਕਿਹਾ ਕਿ ਜੀਐਸਟੀ ਨੂੰ ਜਲਦਬਾਜ਼ੀ ਵਿਚ ਲਾਗੂ ਕੀਤਾ ਜਿਸ ਤੋਂ ਵਪਾਰੀ ਦੁਖੀ ਹੈ। ਭ੍ਰਿਸ਼ਟਾਚਾਰ ਵਧਿਆ ਹੈ ਅਤੇ ਕਾਂਗਰਸ ਵਿਚ ਬੋਫਰਜ਼, ਭਾਜਪਾ ਵਿਚ ਰਾਫੇਲ ਕਾਂਡ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:loksabha elections 2019 mayawati rally in rampur for azam khan