ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਗਾਂਧੀ ਨੇ ਹੱਥ ’ਚ ਫੜਿਆ ਸੱਪ

ਪ੍ਰਿਯੰਕਾ ਗਾਂਧੀ ਨੇ ਹੱਥ ’ਚ ਫੜਿਆ ਸੱਪ

ਲੋਕ ਸਭਾ ਚੋਣਾਂ ਦੇ ਕੁਲ ਸੱਤ ਪੜਾਅ ਵਿਚੋਂ ਚਾਰ ਪੜਾਅ ਦੀਆਂ ਵੋਟਾਂ ਹੋ ਚੁੱਕੀਆਂ ਹਨ। ਹੁਣ ਕੇਵਲ ਤਿੰਨ ਪੜਾਅ ਬਾਕੀ ਹਨ। ਅਜਿਹੇ ਵਿਚ ਅਜੇ ਪਾਰਟੀਆਂ ਦੇ ਆਗੂ ਬਾਕੀ ਰਹਿੰਦੇ ਪੜਾਅ ਲਈ ਪੂਰਾ ਜੋਰ ਲਗਾ ਰਹੇ ਹਨ। ਇਸ ਕੜੀ ਵਿਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਰਾਏਬਰੇਲੀ ਦਾ ਚੁਣਾਵੀਂ ਦੌਰਾ ਕੀਤਾ। ਪ੍ਰਿਯੰਕਾ ਗਾਂਧੀ ਨੇ ਰਾਏਬਰੇਲੀ ਵਿਚ ਸਪੇਰਿਆਂ ਨਾਲ ਵੀ ਮੁਲਾਕਾਤ ਕੀਤੀ।

 

ਨਿਊਜ਼ ਏਜੰਸੀ ਏਐਨਆਈ ਵੱਲੋਂ ਜਾਰੀ ਵੀਡੀਓ ਵਿਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਰਾਏਬਰੇਲੀ ਵਿਚ ਸਪੇਰਿਆਂ ਨਾਲ ਮੁਲਾਕਾਤ ਕਰਦੇ ਹੋਏ ਦਿਖ ਰਹੀ ਹੈ। ਇਸ ਦੌਰਾਨ ਉਨ੍ਹਾਂ ਸੱਪ ਨੂੰ ਆਪਣੇ ਹੱਥਾਂ ਵਿਚ ਫੜ੍ਹਿਆ ਹੈ। ਉਥੇ ਉਨ੍ਹਾਂ ਸਪੇਰਿਆਂ ਨਾਲ ਗੱਲਬਾਤ ਵੀ ਕੀਤੀ।

ਇਸ ਤੋਂ ਇਲਾਵਾ ਰਾਏਬਰੇਲੀ ਦੇ ਦੌਰੇ ਦੌਰਾਨ ਪ੍ਰਿਯੰਕਾ ਗਾਂਧੀ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ। ਪ੍ਰਿਯੰਕਾ ਨੇ ਕਿਹਾ ਕਿ ਵਿਚਾਰਧਾਰਾ ਦੇ ਆਧਾਰ ਉਤੇ ਕਾਂਗਰਸ ਅਤੇ ਭਾਜਪਾ ਵਿਚ ਬਹੁਤ ਦੂਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲਾਭ ਨਹੀਂ ਹੋਵੇਗਾ। ਅਸੀਂ ਪੂਰਜੀ ਮਜ਼ਬੂਤੀ ਨਾਲ ਲੜ ਰਹੇ ਹਾਂ। ਸਾਡੇ ਉਮੀਦਵਾਰ ਮਜ਼ਬੂਤ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:loksabha elections 2019 priyanka gandhi vadra meets snake charmers in Raebareli