ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Whatsapp ’ਤੇ  87 ਹਜ਼ਾਰ ਗਰੁੱਪ ਕਰਨਗੇ ਵੋਟਰਾਂ ਨੂੰ ਪ੍ਰਭਾਵਿਤ

Whatsapp ’ਤੇ  87 ਹਜ਼ਾਰ ਗਰੁੱਪ ਕਰਨਗੇ ਵੋਟਰਾਂ ਨੂੰ ਪ੍ਰਭਾਵਿਤ

ਲੋਕ ਸਭਾ ਚੋਣਾਂ ਵਿਚ ਵਟਸਐਪ ਰਾਜਨੀਤਿਕ ਸੰਦੇਸ਼ਾਂ ਨਾਲ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰੇਗਾ। ਵਟਸਐਪ ਉਤੇ 87 ਹਜ਼ਾਰ ਤੋਂ ਜ਼ਿਆਦਾ ਗਰੁੱਪ ਸਰਗਰਮ ਹਨ, ਜਿਨ੍ਹਾਂ ਉਤੇ ਰਾਜਨੀਤਿਕ ਸੰਦੇਸ਼ਾਂ ਦਾ ਆਦਾਨ–ਪ੍ਰਦਾਨ ਹੋ ਰਿਹਾ ਹੈ। ਹਾਂਗਕਾਂਗ ਦੀ ਕਾਉਂਟਰ ਪੁਆਇੰਟ ਦੇ ਸਹਾਇਕ ਨਿਰਦੇਸ਼ਕ ਤਰੁਣ ਪਾਠਕ ਨੇ ਦੱਸਿਆ ਕਿ 2016 ਦੇ ਆਖੀਰ ਤੱਕ ਭਾਰਤ ਵਿਚ ਕਰੀਬ 28–30 ਕਰੋੜ ਸਮਾਰਟਫੋਨ ਵਰਤਣ ਵਾਲੇ ਸਨ। ਅੱਜ ਇਸਦੀ ਗਿਣਤੀ 40 ਕਰੋੜ ਤੋਂ ਪਾਰ ਹੋ ਗਈ ਹੈ।

 

ਉਨ੍ਹਾਂ ਕਿਹਾ ਕਿ ਹਰ ਉਮਰ ਦੇ ਲੋਕ ਵਟਸਐਪ ਦੀ ਵਰਤੋਂ ਕਰ ਰਹੇ ਹਨ, ਇਸ ਲਈ ਇਹ ਕਹਿਣਾ ਸਹੀ ਹੋਵੇਗਾ ਕਿ ਫੇਸਬੁੱਕ ਦੇ ਮਲਕੀਅਤ ਵਾਲੇ ਮੰਚ ਦੀ 30 ਕਰੋੜ ਤੋਂ ਜ਼ਿਆਦਾ ਭਾਰਤੀਆਂ ਤੱਕ ਪਹੁੰਚ ਹੈ, ਜੋ ਕਿ ਦੇਸ਼ ਵਿਚ ਫੇਸਬੁੱਕ ਯੂਜ਼ਰ ਦੇ ਆਕਾਰ ਦੇ ਲਗਭਗ ਬਰਾਬਰ ਹਨ ਜਾਂ ਉਸ ਤੋਂ ਵੱਡੇ ਹਨ।

 

ਖਬਰਾਂ ਤੋੜ–ਮਰੋੜ ਕੇ ਪੇਸ਼

 

ਸੋਸ਼ਲ ਮੀਡੀਆ ਮਾਹਿਰ ਅਨੂਪ ਮਿਸ਼ਰਾ ਨੇ ਕਿਹਾ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਮਕਸਦ ਨਾਲ 87 ਹਜ਼ਾਰ ਤੋਂ ਜ਼ਿਆਦਾ ਗਰੁੱਪ ਫਿਲਹਾਲ ਵਟਸਐਪ ਉਤੇ ਸਰਗਰਮ ਹਨ। ਇਸ ਚੁਣਾਵੀਂ ਮੌਸ਼ ਵਿਚ ਵੱਖ ਵੱਖ ਸਰਕਾਰੀ ਨੀਤੀਆਂ ਨਾਲ ਸਬੰਧਤ ਨਕਲੀ ਅੰਕੜਿਆਂ ਤੋਂ ਲੈ ਕੇ ਖੇਤਰੀ ਹਿੰਸਾ ਨੂੰ ਵਧਾਵਾ ਦੇਣ ਵਾਲੀਆਂ ਖਬਰਾਂ, ਰਾਜਨੀਤਿਕ ਖ਼ਬਰਾਂ ਨੂੰ ਤੋੜ–ਮਰੋੜ ਕੇ ਪੇਸ਼ ਕਰਨਾ, ਸਰਕਾਰੀ ਘੁਟਾਲਿਆਂ, ਇਤਿਹਾਸਕ ਮਿਥਕ, ਦੇਸ਼ ਭਗਤੀ ਅਤੇ ਹਿੰਦੂ ਰਾਸ਼ਟਰਵਾਦ ਦਾ ਪ੍ਰਚਾਰ ਵਟਸਐਪ ਉਤੇ ਨਜ਼ਰ ਆਉਣ ਵਾਲਾ ਹੈ।

 

ਝੂਠੀਆਂ ਖਬਰਾਂ ਫੜਨ ਦੀ ਪਹਿਲ

 

ਝੂਠੀਆਂ ਖਬਰਾਂ ਉਤੇ ਰੋਕ ਲਗਾਉਣ ਦੀ ਜ਼ਰੂਰਤ ਮਹਿਸੂਸ ਕਰਦੇ ਹੋਏ ਵਟਸਐਪ ਨੇ ਟੀਵੀ, ਰੇਡੀਓ ਅਤੇ ਡਿਜੀਟਲ ਮੰਚ ਉਤੇ ਝੂਠੀਆਂ ਖਬਰਾਂ ਨੂੰ ਖਤਰੇ ਬਾਰੇ ਵਿਚ ਜਾਗਰੂਕਤਾ ਪ੍ਰੋਗਰਾਮ ਤੋਂ ਲੈ ਕੇ ਕਈ ਪਹਿਲ ਸ਼ੁਰੂ ਕੀਤੀ ਹੈ। ਸੋਸ਼ਲ ਮੀਡੀਆ ਮੰਚ ਨੇ ਲਗਭਗ ਇਕ ਲੱਖ ਭਾਰਤੀਆਂ ਨੂੰ ਝੂਠੀ ਜਾਣਕਾਰੀ ਦਾ ਪਤਾ ਲਗਾਉਣ ਲਈ ਟ੍ਰੇਨਿੰਗ ਦੇਣ ਅਤੇ ਵਟਸਐਪ ਉਤੇ ਸੁਰੱਖਿਅਤ ਰਹਿਣ ਲਈ ਟਿਪਸ ਦੇਣ ਲਈ ਨੈਸਕੌਮ ਫਾਉਡੇਸ਼ਨ ਨਾਲ ਸਮਝੌਤਾ ਕੀਤਾ ਹੈ।

 

ਸਾਨੂੰ ਖੁਸ਼ੀ ਹੈ ਕਿ ਵਾਇਰਲ ਕੰਟੇਂਟ ਨੂੰ ਸੀਮਿਤ ਕਰਨ ਅਤੇ ਯੂਜ਼ਰ ਨੂੰ ਸਿਖਿਅਤ ਕਰਨ ਲਈ ਕੀਤੇ ਗਏ ਹੁਣੇ ਬਦਲਾਵਾਂ ਦਾ ਪ੍ਰਭਾਵ ਪੈ ਰਿਹਾ ਹੈ। ਇਸ ਖੇਤਰ ਵਿਚ ਅਜੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ।

 

–ਅਭਿਜੀਤ ਬੋਸ, ਮੁੱਖੀ, ਵਟਸਐਪ ਇੰਡੀਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:loksabha elections 2019 there are 87 thousand political groups in whatsapp