ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕਸਭਾ ਚੋਣਾਂ: ਖਿਡਾਰੀਆਂ ਦਾ ਸਿਆਸਤ ਨਾਲ ਡੂੰਘਾ ਰਿਸ਼ਤਾ

ਚੋਣਾਂ ਵਾਲੇ ਮੌਸਮ ਚ ਇਹ ਪੁਰਾਣੀ ਕਹਾਵਤ ਹੈ ਕਿ ਖੇਡ ਅਤੇ ਸਿਆਸਤ ਨੂੰ ਵੱਖੋ ਵੱਖਰਾ ਰੱਖਣਾ ਚਾਹੀਦਾ ਹੈ ਕਿਉਂਕਿ ਖਿਡਾਰੀਆਂ ਦਾ ਸਿਆਸਤ ਨਾਲ ਡੂੰਘਾ ਤੇ ਪੁਰਾਣਾ ਰਿਸ਼ਤਾ ਰਿਹਾ ਹੈ। ਜਿੱਥੇ ਇਕ ਪਾਸੇ ਰਾਜਿਆਵਰਧਨ ਰਾਠੌਰ, ਕੀਰਤੀ ਆਜ਼ਾਦ ਤੇ ਨਵਜੋਤ ਸਿੰਘ ਸਿੱਧੂ ਵਰਗੇ ਖਿਡਾਰੀ ਤਾਂ ਸਿਆਸਤ ਚ ਵੀ ਤਜੁਰਬੇਕਾਰ ਹੋ ਗਏ ਹਨ, ਦੂਜੇ ਪਾਸੇ ਇਸ ਵਾਰ ਕ੍ਰਿਕਟਰ ਗੌਤਮ ਗੰਭੀਰ, ਹਰਭਜਨ ਸਿੰਘ ਵਰਗੇ ਨਵੇਂ ਨਾਂ ਵੀ ਸ਼ਾਹਮਣੇ ਆ ਸਕਦੇ ਹਨ।

 

ਖਿਡਾਰੀਆਂ ਦੇ ਸਿਆਸਤ ਚ ਆਉਣ ਨੂੰ ਲੈ ਕੇ ਓਲੰਪਿਕ ਚਾਂਦੀ ਤਮਗਾ ਜੇਤੂ ਤੇ ਕੇਂਦਰੀ ਮੰਤਰੀ ਰਾਜਿਆਵਰਧਨ ਰਾਠੌੜ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਖਿਡਾਰੀਆਂ ਚ ਦੇਸ਼ ਲਈ ਕੁਝ ਕਰਨ ਦੀ ਤਲਕ ਹੁੰਦੀ ਹੈ। ਭਾਵੇਂ ਉਹ ਖੇਡ ਦੇ ਮੈਦਾਨ ਤੇ ਹੋਵੇ ਜਾਂ ਸਿਆਸਤ ਚ। ਇਹ ਅਹਿਸਾਸ ਉਨ੍ਹਾਂ ਅੰਦਰ ਰਹਿੰਦਾ ਹੈ।

 

16ਵੀਂ ਲੋਕਸਭਾ ਚ ਰਾਠੌੜ ਤੋਂ ਇਲਾਵਾ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ (ਭਾਜਪਾ ਤੋਂ ਕਾਂਗਰਸ ਆਏ), ਸਾਬਕਾ ਫ਼ੁੱਟਬਾਲ ਕਪਤਾਨ ਪ੍ਰਸੂਨ ਬੈਨਰਜੀ (ਤ੍ਰਿਣਮੂਲ ਕਾਂਗਰਸ) ਤੇ ਕੌਮੀ ਪੱਧਰ ਦੇ ਨਿਸ਼ਾਨਚੀ ਕੇ ਨਾਰਾਇਣ ਸਿੰਘ ਦੇਵ (ਬੀਜਦ) ਮੈਂਬਰ ਸਨ। ਡਬਲ ਟ੍ਰੈਪ ਨਿਸ਼ਾਨੇਬਾਜ਼ ਰਾਠੌੜ 2017 ਚ ਦੇਸ਼ ਦੇ ਪਹਿਲੇ ਅਜਿਹੇ ਖੇਡ ਮੰਤਰੀ ਬਣੇ, ਜਿਹੜੇ ਕਿ ਖਿਡਾਰੀ ਰਹੇ ਹਨ। ਉਹ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ (ਆਜ਼ਾਦ ਇੰਚਾਰਜ) ਵੀ ਹਨ।

 

ਉਨ੍ਹਾਂ ਕਿਹਾ, ਇਹ ਚੰਗੀ ਗੱਲ ਹੈ ਕਿ ਖਿਡਾਰੀ ਵੀ ਸਿਆਸਤ ਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਖਿਡਾਰੀ ਹੋਣ ਕਾਰਨ ਉਹ ਆਗਿਆਕਾਰੀ ਤੇ ਆਪਣੇ ਟੀਚੇ ਪ੍ਰਤੀ ਡਟੇ ਰਹਿੰਦੇ ਹਨ।’ ਜੈਪੁਰ ਪੇਂਡੂ ਸੀਟ ਤੋਂ ਪਹਿਲੀ ਵਾਰ ਸੰਸਦ ਚ ਆਏ ਰਾਠੌੜ ਨੇ ਕਿਹਾ, ਉਹ ਕੰਮ ਚ ਵਿਸ਼ਵਾਸ ਕਰਦੇ ਹਨ ਤੇ ਇਹ ਚੰਗੇ ਨੇਤਾ ਦੀ ਨਿਸ਼ਾਨੀ ਹੈ।

 

15ਵੀਂ ਲੋਕਸਭਾ ਚ ਆਜ਼ਾਦ ਅਤੇ ਦੇਵ ਦੇ ਇਲਾਵਾ ਸਾਬਕਾ ਕ੍ਰਿਕਟ ਕਪਤਾਨ ਅਜ਼ਹਰੂਦੀਨ (ਕਾਂਗਰਸ) ਅਤੇ ਨਵਜੋਤ ਸਿੰਘ ਸਿੱਧੂ (ਭਾਜਪਾ) ਵੀ ਮੈਂਬਰ ਸਨ। ਅਜ਼ਹਰ 2014 ਚ ਵੀ ਮੁਰਾਦਾਬਾਦ ਤੋਂ ਚੋਣਾਂ ਲੜੇ ਸਨ ਪਰ ਹਾਰ ਗਏ। ਦੂਜੇ ਪਾਸੇ ਸਿੱਧੂ 2014 ਚ ਲੋਕਸਭਾ ਸੀਟ ਦੀ ਟਿਕਟ ਨਹੀਂ ਮਿਲਣ ਮਗਰੋਂ ਰਾਜਸਭਾ ਦੇ ਮੈਂਬਰ ਸਨ ਪਰ ਹੁਣ ਭਾਜਪਾ ਛੱਡ ਕੇ ਕਾਂਗਰਸ ਚ ਆ ਗਏ ਹਨ।

 

ਇਸ ਤੋਂ ਪਹਿਲਾਂ ਸਾਲ 2004 ਚ ਐਥਲੀਟ ਜਯੋਤਿਰਮਏ ਸਿਕੰਦਰ ਨੇ ਪੱਛਮੀ ਬੰਗਾਲ ਦੀ ਕ੍ਰਿਸ਼ਣਾਨਗਰ ਸੀਟ ਤੋਂ ਚੋਣ ਜਿੱਤੀ ਸੀ। ਸਾਬਕਾ ਹਾਕੀ ਕਪਤਾਨ ਅਸਲਮ ਸ਼ੇਰ ਖ਼ਾਨ 1984 ਚ ਲੋਕਸਭਾ ਮੈਂਬਰ ਸਨ ਤੇ 1991 ਚ ਵੀ ਜਿੱਤੇ ਪਰ ਉਸ ਤੋਂ ਬਾਅਦ ਚਾਰ ਚੋਦਾਂ ਹਾਰ ਗਏ। ਕ੍ਰਿਕਟਰ ਚੇਤਨ ਚੌਹਾਨ 1991 ਅਤੇ 1998 ਚ ਅਮਰੋਹਾ ਤੋਂ ਚੋਣਾਂ ਜਿੱਤੀਆਂ। ਸਾਬਕਾ ਹਾਕੀ ਕਪਤਾਨ ਦਿਲੀਪ ਟਿਰਕੀ ਓਡੀਸ਼ਾ ਤੋਂ ਰਾਜਸਭਾ ਮੈਂਬਰ ਸਨ। 6ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੈਰੀਕਾਮ ਦੀ ਰਾਜਸਭਾ ਮੈਂਬਰ ਰਹੀ। ਅਜਿਹੀਆਂ ਕਿਆਸਅਰਾਈਆਂ ਹਨ ਕਿ ਇਨ੍ਹਾਂ ਗੰਭੀਰ ਚੋਣਾਂ ਚ ਆਪਣੀ ਸਿਆਸੀ ਪਾਰੀ ਦਾ ਆਗਾਜ਼ ਕਰ ਸਕਦੇ ਹਨ।

 

ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰੀਵਾ ਸੋਲੰਕੀ ਨੇ ਭਾਜਪਾ ਦੀ ਮੈਂਬਰਸ਼ਿਪ ਲਈ ਸੀ। ਸਾਬਕਾ ਕ੍ਰਿਕਟਰ ਮੁਹੰਮਦ ਕੈਫ਼ ਸਾਲ 2009 ਚ ਕਾਂਗਰਸ ਦੇ ਟਿਕਟ ਤੇ ਉੱਤਰ ਪ੍ਰਦੇਸ਼ ਦੇ ਫੂਲਪੁਰ ਤੋਂ ਚੋਣ ਲੜੀ ਪਰ ਹਾਰ ਗਏ। ਮਸ਼ਹੂਰ ਫ਼ੁੱਟਬਾਲਰ ਬਾਈਚੁੰਗ ਭੂਟੀਆ 2014 ਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਸਨ ਪਰ ਹਾਰ ਗਏ।

 

ਸਾਬਕਾ ਕੌਮੀ ਤੈਰਾਕੀ ਚੈਂਪੀਅਨ ਤੇ ਅਦਾਕਾਰਾ ਨਫ਼ੀਸਾ ਅਲੀ ਸਾਲ 2004 ਚ ਕਾਂਗਰਸ ਤੇ 2009 ਚ ਸਪਾ ਦੀ ਉਮੀਦਵਾਰ ਰਹੀ ਪਰ ਦੋਨਾਂ ਵਾਰ ਹਾਰ ਗਈ। ਇਸ ਵਾਰ ਖਿਡਾਰੀਆਂ ਤੇ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰਨ ਦੀ ਵੀ ਜ਼ਿੰਮੇਵਾਰੀ ਹੈ।

 

ਪੀਐਮ ਨਰਿੰਦਰ ਮੋਦੀ ਨੇ ਸਚਿੱਨ ਤੇਂਦੂਲਕਰ, ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ, ਵਰਿੰਦਰ ਸੇਹਵਾਗ, ਬਜਰੰਗ ਪੂਨੀਆ ਤੇ ਵਿਨੋਦ ਫ਼ੋਗਾਟ ਨਾਲ ਮਤਦਾਨ ਲਈ ਜਾਗਰੂਕਤਾ ਵਧਾਉਣ ਦੀ ਅਪੀਲ ਕੀਤੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Loksabha elections A deep relationship with the players politics