ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕਸਭਾ ਚੋਣਾਂ: 7 ਗੇੜਾਂ ’ਚ 11 ਅਪ੍ਰੈਲ ਤੋਂ 19 ਮਈ ਤੱਕ ਪੈਣਗੀਆਂ ਵੋਟਾਂ, ਨਤੀਜੇ 23 ਮਈ ਨੂੰ

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਵੋਟਾਂ 19 ਮਈ ਨੂੰ, ਹਰਿਆਣਾ ਵਿੱਚ 12 ਮਈ ਨੂੰ

 

 

ਮੁੱਖ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਵੱਲੋਂ ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

 

ਸੱਤ ਗੇੜਾਂ ਵਿੱਚ ਪੈਣਗੀਆਂ ਵੋਟਾਂ:

ਭਾਰਤ ਵਿੱਚ ਚੋਣਾਂ ਸੱਤ ਗੇੜਾਂ ਵਿੱਚ ਹੋਣਗੀਆਂ, 11 ਅਪ੍ਰੈਲ ਤੋਂ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ ਵੋਟਾਂ 19 ਮਈ ਤੱਕ ਪੈਣਗੀਆਂ। ਉਂਝ ਚੋਣ–ਪ੍ਰਕਿਰਿਆ 23 ਮਈ ਤੱਕ ਚੱਲੇਗੀ। 23 ਮਈ ਨੂੰ ਗਿਣਤੀ ਹੋਵੇਗੀ ਤੇ ਨਤੀਜੇ ਉਸੇ ਦਿਨ ਆ ਜਾਣਗੇ।

 

 

ਚੋਣ ਤਰੀਕਾਂ ਤੇ ਸੀਟਾਂ ਦੀ ਗਿਣਤੀ

ਦੇਸ਼ ਵਿੱਚ ਵੋਟਾਂ 18 ਅਪ੍ਰੈਲ, 23 ਅਪ੍ਰੈਲ, 29 ਅਪ੍ਰੈਲ, 6 ਮਈ, 12 ਮਈ ਤੇ 19 ਮਈ ਨੂੰ ਪੈਣਗੀਆਂ। ਪਹਿਲੇ ਗੇੜ ਦੌਰਾਨ 20 ਸੂਬਿਆਂ ਦੀਆਂ 91 ਸੀਟਾਂ ਲਈ ਵੋਟਾਂ ਪੈਣਗੀਆਂ, ਦੂਜੇ ਗੇੜ ਦੌਰਾਨ 13 ਸੂਬਿਆਂ ਦੀਆਂ 97 ਸੀਟਾਂ ਲਈ ਵੋਟਾਂ ਪੈਣਗੀਆਂ, ਤੀਜੇ ਗੇੜ ਵਿੱਚ 14 ਸੂਬਿਆਂ ਦੀਆਂ 115 ਸੀਟਾਂ ਲਈ ਵੋਟਾਂ ਪੈਣਗੀਆਂ, ਚੌਥੇ ਗੇੜ ਦੌਰਾਨ 9 ਸੂਬਿਆਂ ਦੀਆਂ 71 ਸੀਟਾਂ ਲਈ, 5ਵੇਂ ਗੇੜ ਵਿੱਚ 7 ਸੂਬਿਆਂ ਦੀਆਂ 51 ਸੀਟਾਂ ਲਈ, 6ਵੇਂ ਗੇੜ ਦੌਰਾਨ 7 ਸੂਬਿਆਂ ਦੀਆਂ 59 ਸੀਟਾਂ ਲਈ ਤੇ ਸੱਤਵੇਂ ਤੇ ਆਖ਼ਰੀ ਗੇੜ ਦੌਰਾਨ 59 ਸੀਟਾਂ ਲਈ ਵੋਟਾਂ ਪੈਣਗੀਆਂ।

 

 

ਤਿੰਨ ਸੂਬਿਆਂ ਵਿੱਚ ਵੋਟਾਂ ਸੱਤ ਗੇੜਾਂ ਵਿੱਚ ਪੈਣਗੀਆਂ

ਤਿੰਨ ਸੁਬਿਆਂ ਬਿਹਾਰ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿੱਚ ਵੋਟਾਂ ਸੱਤ ਗੇੜਾਂ ਵਿੱਚ ਪੈਣਗੀਆਂ।

 

 

ਜੰਮੂ–ਕਸ਼ਮੀਰ ਵਿੱਚ ਚੋਣਾਂ ਪੰਜ ਗੇੜਾਂ ਵਿੱਚ ਨਿੱਬੜਨਗੀਆਂ

ਜੰਮੂ–ਕਸ਼ਮੀਰ ਵਿੱਚ ਚੋਣਾਂ ਪੰਜ ਗੇੜਾਂ ਵਿੱਚ ਨਿੱਬੜਨਗੀਆਂ। ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਛੇ ਗੇੜਾਂ ਵਿੱਚ ਚੋਣਾਂ ਨਹੀਂ ਹੋਣਗੀਆਂ।

 

 

ਚਾਰ ਸੂਬਿਆਂ ਵਿੱਚ ਚੋਣਾਂ ਚਾਰ ਗੇੜਾਂ ਵਿੱਚ ਹੋਣਗੀਆਂ

ਦੇਸ਼ ਦੇ ਚਾਰ ਸੂਬਿਆਂ ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓੜੀਸ਼ਾ ਵਿੱਚ ਚੋਣਾਂ ਚਾਰ ਗੇੜਾਂ ਵਿੱਚ ਹੋਣਗੀਆਂ।

 

 

ਦੋ ਸੂਬਿਆਂ ’ਚ ਚੋਣਾਂ ਤਿੰਨ ਗੇੜਾਂ ਵਿੱਚ ਹੋਣਗੀਆਂ

ਆਸਾਮ ਤੇ ਛੱਤੀਸਗੜ੍ਹ ਵਿੱਚ ਚੋਣਾਂ ਤਿੰਨ ਗੇੜਾਂ ਵਿੱਚ ਹੋਣਗੀਆਂ।

 

 

ਚਾਰ ਸੁਬਿਆਂ ਵਿੱਚ ਚੋਣਾਂ ਦੋ ਗੇੜਾਂ ਵਿੱਚ ਹੋਣਗੀਆਂ

ਕਰਨਾਟਕ, ਮਨੀਪੁਰ, ਰਾਜਸਥਾਨ ਤੇ ਤ੍ਰਿਪੁਰਾ ਵਿੱਚ ਚੋਣਾਂ ਦੋ ਗੇੜਾਂ ਵਿੱਚ ਹੋਣਗੀਆਂ।

 

 

22 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚੋਣਾਂ ਇੱਕੋ ਗੇੜ ’ਚ ਨਿੱਬੜ ਜਾਣਗੀਆਂ

ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਰਲ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੰਜਾਬ, ਸਿੱਕਿਮ, ਤੇਲੰਗਾਨਾ, ਤਾਮਿਲ ਨਾਡੂ, ਉਤਰਾਖੰਡ, ਅੰਡੇਮਾਨ ਤੇ ਨਿਕੋਬਾਰ, ਦਾਦਰਾ ਅਤੇ ਨਗਰ ਹਵੇਲੀ, ਦਮਨ ਤੇ ਦੀਊ, ਲਕਸ਼ਦਵੀਪ, ਦਿੱਲੀ, ਪਾਂਡੀਚੇਰੀ ਅਤੇ ਚੰਡੀਗੜ੍ਹ ਵਿੱਚ ਚੋਣਾਂ ਇੱਕੋ ਗੇੜ ਵਿੱਚ ਨਿੱਬੜ ਜਾਣਗੀਆਂ।

 

ਪੰਜਾਬ ਵਿੱਚ ਵੋਟਾਂ 19 ਮਈ ਨੂੰ

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਵੋਟਾਂ 19 ਮਈ ਨੂੰ ਪੈਣਗੀਆਂ

ਹਰਿਆਣਾ ਵਿੱਚ 12 ਮਈ ਨੂੰ ਵੋਟਾਂ ਪੈਣਗੀਆਂ।

 

 

8.43 ਕਰੋੜ ਨੌਜਵਾਨ ਐਤਕੀਂ ਪਾਉਣਗੇ ਪਹਿਲੀ ਵਾਰ ਵੋਟ

ਇਸ ਵਾਰ ਸਾਲ 2019 ਦੀਆਂ ਆਮ ਚੋਣਾਂ ਦੌਰਾਨ ਕੁੱਲ 90 ਕਰੋੜ ਦੇ ਲਗਭਗ ਵੋਟਰਾਂ ਵਿੱਚੋਂ 8.43 ਕਰੋੜ ਨਵੇਂ ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ। 18 ਸਾਲ ਤੋਂ ਲੈ ਕੇ 19 ਸਾਲ ਤੱਕ ਦੀ ਉਮਰ ਦੇ ਵੋਟਰਾਂ ਦੀ ਗਿਣਤੀ 1.5 ਕਰੋੜ ਹੈ।

 

 

ਜੰਮੂ–ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਹੋਣਗੀਆਂ

ਚੋਣ ਕਮਿਸ਼ਨ ਨੇ ਪਿੱਛੇ ਜਿਹੇ ਜੰਮੂ–ਕਸ਼ਮੀਰ ਦਾ ਦੌਰਾ ਕੀਤਾ ਸੀ ਤੇ ਉੱਥੋਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਸੀ। ਸੁਰੱਖਿਆ ਬਲਾ ਦੀ ਕਮੀ ਕਾਰਨ ਤੇ ਸੂਬੇ ਵਿੱਚ ਕੁਝ ਹਿੰਸਕ ਘਟਨਾਵਾਂ ਵਾਪਰ ਜਾਣ ਕਾਰਨ ਸੂਬੇ ਵਿੱਚ ਵਿਘਾਨ ਸਭਾ ਚੋਣਾਂ ਨਹੀਂ ਹੋਣਗੀਆਂ। ਜੰਮੂ–ਕਸ਼ਮੀਰ ਲਈ ਤਿੰਨ ਵਿਸ਼ੇਸ਼ ਨਿਗਰਾਨ ਲਾਏ ਗਏ ਹਨ।

 

 

ਮੁੱਖ ਆਈਟੀ ਕੰਪਨੀਆਂ ਨੇ ਕਿਸੇ ਵਿਰੁੱਧ ਨਫ਼ਰਤ ਨਾ ਫੈਲਾਉਣ ਦੇਣ ਦਾ ਵਾਅਦਾ ਕੀਤਾ: CEC

ਮੁੱਖ ਆਈਟੀ ਕੰਪਨੀਆਂ; ਜਿਵੇਂ ਗੂਗਲ ਤੇ ਫ਼ੇਸਬੁੱਕ ਨੇ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਨਫ਼ਰਤ ਵਾਲੀ ਭਾਸ਼ਾ ਨਾ ਵਰਤਣ ਦੇਣ ਦਾ ਵਾਅਦਾ ਕੀਤਾ ਹੈ।

 

 

ਸੋਸ਼ਲ ਮੀਡੀਆ ’ਤੇ ਸਾਰੇ ਸਿਆਸੀ ਇਸ਼ਤਿਹਾਰਾਂ ਦੀ ਪਹਿਲਾਂ ਪ੍ਰਮਾਣਿਕਤਾ ਲੈਣੀ ਹੋਵੇਗੀ: CEC

ਰੇਡੀਓ, ਲੋਕ ਕਲਾਵਾਂ ਤੇ ਹੋਰ ਸਾਧਨਾਂ ਰਾਹੀਂ ਦੇਸ਼ ਦੇ ਹਰੇਕ ਦੂਰ–ਦੁਰਾਡੇ ਦੇ ਕੋਣੇ ਤੱਕ ਦੇ ਵੋਟਰਾਂ ਤੱਕ ਵੀ ਪਹੁੰਚ ਕਾਇਮ ਕਰਨ ਲਈ ਕਦਮ ਚੁੱਕੇ ਜਾਣਗੇ। ਉਮੀਦਵਾਰਾਂ ਨੂੰ ਆਪੋ–ਆਪਣੇ ਸੋਸ਼ਲ ਮੀਡੀਆ ਅਕਾਊਂਟ ਵੀ ਐਲਾਨਣੇ ਹੋਣਗੇ।

 

 

EVMs ’ਤੇ ਇਸ ਵਾਰ ਹੋਣਗੇ ਉਮੀਦਵਾਰਾਂ ਦੇ ਚਿਹਰੇ: CEC

ਮੁੱਖ ਚੋਣ ਕਮਿਸ਼ਨਰ (CEC) ਸ੍ਰੀ ਸੁਨੀਲ ਅਰੋੜਾ ਨੇ ਦੱਸਿਆ ਕਿ ਇਸ ਵਾਰ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਉੱਤੇ ਉਮੀਦਵਾਰਾਂ ਦੇ ਚਿਹਰੇ ਵੀ ਵਿਖਾਈ ਦੇਣਗੇ, ਤਾਂ ਜੋ ਵੋਟਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਾ ਰਹੇ। ਹਰੇਕ ਪੋਲਿੰਗ ਸਟੇਸ਼ਨ ਲਾਗੇ ਵੱਡੀ ਗਿਣਤੀ ਵਿੱਚ ਕੇਂਦਰੀ ਪੁਲਿਸ ਬਲ ਤਾਇਨਾਤ ਕੀਤੇ ਜਾਣਗੇ। ਇਹ ਨਹੀਂ ਦੱਸਿਆ ਗਿਆ ਕਿ ਇਹ ਸੁਰੱਖਿਆ ਬਲ ਕਿੰਨੀ ਗਿਣਤੀ ਵਿੱਚ ਹੋਣਗੇ।

 

 

ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਹੋਣਗੇ VVPAT: CEC

ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਵੀਵੀਪੈਟ (VVPAT) ਹੋਣਗੀਆਂ।  ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਵਰਤੀ ਜਾਵੇਗੀ।

 

 

ਹੋਣਗੇ 10 ਲੱਖ ਪੋਲਿੰਗ ਸਟੇਸ਼ਨ, 10% ਵਾਧਾ: CEC

ਇਸ ਵਾਰ ਦੇਸ਼ ਭਰ ਵਿੱਚ ਕੁੱਲ 10 ਲੱਖ ਪੋਲਿੰਗ ਸਟੇਸ਼ਨ ਬਣਨਗੇ, ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਐਤਕੀਂ ਪੋਲਿੰਗ ਸਟੇਸ਼ਨਾਂ ਵਿੱਚ 10 ਫ਼ੀ ਸਦੀ ਵਾਧਾ ਕੀਤਾ ਗਿਆ ਹੈ।

 

 

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਆਮ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੋਣਾਂ ਬਿਲਕੁਲ ਨਿਆਂਪੂਰਨ, ਪੱਖਪਾਤ ਤੋਂ ਬਗ਼ੈਰ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਤੇ ਉਸ ਉੱਤੇ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਸਦਾ ਲੱਗੀਆਂ ਰਹਿੰਦੀਆਂ ਹਨ।

 

 

ਸ੍ਰੀ ਅਰੋੜਾ ਨੇ ਕਿਹਾ ਕਿ ਚੋਣਾਂ ਦੌਰਾਨ ਸੁਰੱਖਿਆ ਦੇ ਪੁਖਤਾ਼ ਇੰਤਜ਼ਾਮ ਬਹੁਤ ਜ਼ਰੂਰੀ ਹੁੰਦੇ ਹਨ। ਇਸੇ ਲਈ ਸੁਰੱਖਿਆ ਬਲਾਂ ਦੇ ਮੁਖੀਆਂ ਨਾਲ ਵੀ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਹਨ। ਫਿਰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਚੋਣ ਕਮਿਸ਼ਨਰਾਂ, ਕੁਲੈਕਟਰਾਂ, ਡਿਪਟੀ ਕਮਿਸ਼ਨਰਾਂ, ਡੀਜੀਪੀਜ਼ ਤੇ ਹੋਰ ਪੁਲਿਸ ਅਧਿਕਾਰੀਆਂ, ਆਮਦਨ ਟੈਕਸ ਅਧਿਕਾਰੀਆਂ, ਕੇਂਦਰੀ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਸਭ ਨਾਲ ਗੱਲਬਾਤ ਕੀਤੀ ਗਈ। ਫਿਰ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਹੋਰ ਉੱਚ ਅਧਿਕਾਰੀਆਂ ਨਾਲ ਵੀ ਵਿਚਾਰ–ਵਟਾਂਦਰੇ ਕੀਤੇ ਗਏ।

 

 

ਸ੍ਰੀ ਅਰੋੜਾ ਨੇ ਦੱਸਿਆ ਕਿ ਚੋਣਾਂ ਦਾ ਐਲਾਨ ਕਰਨ ਤੋਂ ਪਹਿਲਾਂ ਸੀਬੀਐੱਸਈ ਤੇ ਹੋਰ ਸਰਕਾਰੀ ਪ੍ਰੀਖਿਆ ਏਜੰਸੀਆਂ ਨਾਲ ਵੀ ਗੱਲਬਾਤ ਕੀਤੀ ਗਈ; ਤਾਂ ਜੋ ਚੋਣਾਂ ਕਾਰਨ ਵਿਦਿਆਰਥੀਆਂ ਦੇ ਇਮਤਿਹਾਨਾਂ ਦਾ ਹਰਜਾ ਨਾ ਹੋਵੇ।

 

 

ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸ਼ਾਮੀਂ 5 ਵਜੇ ਕੀਤਾ ਜਾ ਸਕਦਾ ਹੇ। ਚੋਣ ਕਮਿਸ਼ਨ ਨੇ ਅੱਜ ਸ਼ਾਮੀਂ 5:00 ਵਜੇ ਵਿਗਿਆਨ ਭਵਨ ਵਿੱਚ ਪ੍ਰੈੱਸ ਕਾਨਫ਼ਰੰਸ ਰੱਖੀ ਹੈ ਤੇ ਉੱਥੇ ਇਹ ਐਲਾਨ ਕੀਤਾ ਜਾ ਸਕਦਾ ਹੈ। ਜੇ ਇਹ ਐਲਾਨ ਹੋ ਜਾਂਦਾ ਹੈ, ਤਾਂ ਚੋਣ–ਜ਼ਾਬਤਾ ਵੀ ਸਮੁੱਚੇ ਦੇਸ਼ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗਾ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਐਲਾਨ ਨਾਲ ਹੀ ਕੀਤਾ ਜਾਵੇਗਾ ਕਿ ਨਹੀਂ।

ਆਮ ਲੋਕ ਸਭਾ ਚੋਣਾਂ ਦਾ ਐਲਾਨ

 

ਭਾਰਤ ਦੀਆਂ ਕੁੱਲ 543 ਲੋਕ ਸਭਾ ਸੀਟਾਂ ਲਈ ਚੋਣਾਂ ਹੋਣੀਆਂ ਹਨ, ਜਿਨ੍ਹਾਂ ਲਈ ਦੇਸ਼ ਭਰ ਵਿੱਚ 10 ਲੱਖ ਪੋਲਿੰਗ ਸਟੇਸ਼ਨ ਕਾਇਮ ਕੀਤੇ ਜਾਣਗੇ। ਮੌਜੂਦਾ ਲੋਕ ਸਭਾ ਦੀ ਮਿਆਦ ਆਉਂਦੀ 3 ਜੂਨ ਨੁੰ ਖ਼ਤਮ ਹੋਣੀ ਹੈ।

 

 

ਪਹਿਲਾਂ ਤੋਂ ਇਹ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ ਕਿ ਚੋਣ ਕਮਿਸ਼ਨ ਆਂਧਰਾ ਪ੍ਰਦੇਸ਼, ਓੜੀਸ਼ਾ, ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਵੀ ਕਰ ਸਕਦਾ ਹੈ। ਜੰਮੂ–ਕਸ਼ਮੀਰ ਅਸੈਂਬਲੀ ਵੀ ਭੰਗ ਹੋ ਚੁੱਕੀ ਹੈ ਤੇ ਉੱਥੇ ਵੀ ਛੇ ਮਹੀਨਿਆਂ ਦੇ ਅੰਦਰ–ਅੰਦਰ ਚੋਣਾਂ ਹੋਣੀਆਂ ਹਨ। ਉਹ ਛੇ ਮਹੀਨੇ ਮਈ 2019 ਵਿੱਚ ਮੁਕੰਮਲ ਹੋਣੇ ਹਨ।

 

 

ਸਾਲ 2014 ਦੌਰਾਨ ਲੋਕ ਸਭਾ ਚੋਣਾਂ 7 ਅਪ੍ਰੈਲ ਤੋਂ ਲੈ ਕੇ 12 ਮਈ ਦੌਰਾਨ 9 ਗੇੜਾਂ ਵਿੱਚ ਹੋਈਆਂ ਸਨ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਈ ਸੀ। ਇਹ ਸਾਰੀ ਚੋਣ ਪ੍ਰਕਿਰਿਆ 72 ਦਿਨਾਂ ਵਿੰਚ ਮੁਕੰਮਲ ਹੋਈ ਸੀ; ਜਦ ਕਿ ਸਾਲ 2009 ਦੌਰਾਨ ਇਹ ਪ੍ਰਕਿਰਿਆ 75 ਦਿਨ ਚੱਲੀ ਸੀ।

 

 

ਪਿਛਲੀਆਂ ਸਾਲ 2014 ਦੀਆਂ ਆਮ ਚੋਣਾਂ ਦੌਰਾਨ ਭਾਜਪਾ ਨੇ ਸਪੱਸ਼ਟ ਬਹੁਮੱਤ ਹਾਸਲ ਕੀਤਾ ਸੀ ਤੇ ਤਦ ਦੇਸ਼ ਵਿੱਚ ਨਰਿੰਦਰ ਮੋਦੀ ਦੀ ਲਹਿਰ ਸੀ, ਜੋ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਹਨ। 1984 ਦੇ ਬਾਅਦ ਤੋਂ ਕਦੇ ਵੀ ਕਿਸੇ ਇੱਕ ਪਾਰਟੀ ਨੂੰ ਸਪੱਸ਼ਟ ਬਹੁਮੱਤ ਨਹੀਂ ਮਿਲਿਆ ਸੀ ਪਰ ਭਾਜਪਾ ਨੇ 2014 ਵਿੱਚ ਇਹ ਕਰ ਵਿਖਾਇਆ ਸੀ। ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (NDA) ਨੂੰ ਕੁੱਲ 336 ਲੋਕ ਸਭਾ ਸੀਟਾਂ ਮਿਲੀਆਂ ਸਨ; ਜਿਸ ਵਿੱਚੋਂ ਇਕੱਲੀ ਭਾਜਪਾ ਕੋਲ 282 ਸੀਟਾਂ ਹਨ।

 

 

ਕਾਂਗਰਸ ਨੂੰ ਪਿਛਲੀ ਵਾਰ ਸਿਰਫ਼ 44 ਸੀਟਾਂ ਹੀ ਮਿਲ ਸਕੀਆਂ ਸਨ। ਇਹ ਅੰਕੜਾ ਘੱਟ ਹੋਣ ਕਾਰਨ ਮਲਿਕਾਰਜੁਨ ਖੜਗੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਦਰਜਾ ਵੀ ਹਾਸਲ ਨਹੀਂ ਕਰ ਸਕੇ ਸਨ।

 

 

ਬਹੁਤ ਸਾਰੇ ਵਿਸ਼ਲੇਸ਼ਕਾਂ ਨੇ ਤਾਂ ਤਦ ਕਾਂਗਰਸ ਪਾਰਟੀ ਨੂੰ ਵਿਦਾਇਗੀ ਸ਼ਰਧਾਂਜਲੀ ਸੁਨੇਹੇ ਵੀ ਲਿਖ ਭੇਜੇ ਸਨ। ਇਸੇ ਲਈ ਸ੍ਰੀ ਮੋਦੀ ਨੇ ਤਦ ‘ਕਾਂਗਰਸ–ਮੁਕਤ ਭਾਰਤ’ ਦਾ ਨਾਅਰਾ ਵੀ ਦਿੱਤਾ ਸੀ।

ਆਮ ਲੋਕ ਸਭਾ ਚੋਣਾਂ ਦਾ ਐਲਾਨ

 

ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਇਹ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਕਦੇ ਕਾਂਗਰਸ ਪਾਰਟੀ ਦੇ ਖ਼ਾਤਮੇ ਦੀ ਗੱਲ ਨਹੀਂ ਕੀਤੀ ਸੀ, ਸਗੋਂ ਕਾਂਗਰਸ ਦੇ ਜਾਤ–ਪਾਤ ਦੇ ਸਭਿਆਚਾਰ, ਖ਼ਾਨਦਾਨੀ ਸਿਆਸਤ ਤੇ ਭਾਈ–ਭਤੀਜਾਵਾਦ ਦੇ ਖ਼ਾਤਮੇ ਦੀ ਗੱਲ ਕੀਤੀ ਸੀ।

 

 

ਸ੍ਰੀ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਹੁਣ ਸ੍ਰੀ ਨਰਿੰਦਰ ਮੋਦੀ ਹੀ ਦੇਸ਼ ਦੇ ਦੂਜੇ ਅਜਿਹੇ ਗ਼ੈਰ–ਕਾਂਗਰਸੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਆਪਣਾ ਪੰਜ ਸਾਲਾਂ ਦਾ ਕਾਰਜਕਾਲ ਮੁਕੰਮਲ ਕੀਤਾ ਹੈ ਤੇ ਹੁਣ ਉਹ ਪੂਰੇ ਤਾਣ ਨਾਲ ਇੱਕ ਵਾਰ ਸੱਤਾ ’ਚ ਵਾਪਸੀ ਕਰਨ ਦੀਆਂ ਤਿਆਰੀਆਂ ਕਰਨ ਦੇ ਐਲਾਨ ਕਰ ਰਹੇ ਹਨ।

 

 

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਭਾਜਪਾ ਨੂੰ ਵੱਡੀ ਚੁਣੌਤੀ ਦੇਣ ਦਾ ਜਤਨ ਕਰ ਰਹੇ ਹਨ।

 

 

ਸਾਲ 2014 ਦੀਆਂ ਚੋਣਾਂ ਦੌਰਾਨ ਭਾਜਪਾ ਨੇ ਹਿੰਦੀ–ਭਾਸ਼ੀ ਸੂਬਿਆਂ/ਇਲਾਕਿਆਂ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਲਗਭਗ ਹੂੰਝਾ–ਫੇਰੂ ਜਿੱਤਾਂ ਹਾਸਲ ਕੀਤੀਆਂ ਸਨ। ਭਾਜਪਾ ਦੀ ਅਗਵਾਈ ਹੇਠਲੀ ਕੁਲੀਸ਼ਨ ਨੇ ਉੱਤਰ ਪ੍ਰਦੇਸ਼ ਦੀਆਂ 80 ਵਿੱਚੋਂ 73, ਰਾਜਸਥਾਨ ਦੀਆਂ ਸਾਰੀਆਂ 25, ਮੱਧ ਪ੍ਰਦੇਸ਼ ਦੀਆਂ ਕੁੱਲ 29 ਵਿੱਚੋਂ 27 ਅਤੇ ਛੱਤੀਸਗੜ੍ਹ ਦੀਆਂ 11 ਵਿੱਚੋਂ 10 ਸੀਟਾਂ ਹਾਸਲ ਕੀਤੀਆਂ ਸਨ।

 

 

ਹੁਣ ਜੇ ਕਾਂਗਰਸ ਦੀ ਪਿਛਲੀ/ਹਾਲੀਆ ਵਿਧਾਨ ਸਭਾ ਚੋਣਾਂ ਦੀ ਕਾਰਗੁਜ਼ਾਰੀ ਵੇਖੀਏ, ਤਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਪੂਰੀ ਤਰ੍ਹਾਂ ਜਿੱਤਾਂ ਹਾਸਲ ਕਰ ਲਈਆਂ ਸਨ। ਕਾਂਗਰਸ ਪ੍ਰਧਾਨ ਹੁਣ ਵਿਰੋਧੀ ਪਾਰਟੀਆਂ ਨਾਲ ਵੀ ਵਿਚਾਰ–ਵਟਾਂਦਰੇ ਕਰ ਰਹੇ ਹਨ ਤੇ ਉਹ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ਨੂੰ ਇੱਕਜੁਟ ਟੱਕਰ ਦੇਣੀ ਚਾਹੁੰਦੇ ਹਨ। ਉੱਧਰ ਭਾਜਪਾ ਵੀ ਆਲ ਇੰਡੀਆ ਅੰਨਾ ਡੀਐੱਮਕੇ (AIDMK) ਜਿਹੀਆਂ ਹੋਰ ਪਾਰਟੀਆਂ ਨਾਲ ਗੱਲਬਾਤ ਕਰ ਰਹੀ ਹੈ।

 

 

ਇਸ ਤੋਂ ਇਲਾਵਾ ਭਾਜਪਾ ਆਪਣੇ ਪੁਰਾਣੇ ਭਾਈਵਾਲਾਂ ਨਿਤਿਸ਼ ਕੁਮਾਰ ਦੇ ਜਨਤਾ ਦਲ (ਯੂ) ਤੇ ਸ਼ਿਵ ਸੈਨਾ ਨੂੰ ਇਸ ਵਾਰ ਵੀ ਨਾਲ ਰੱਖਣਾ ਚਾਹੇਗੀ।

 

 

ਭਾਜਪਾ ਨੇ ਸਮੁੱਚੇ ਦੇਸ਼ ਵਿੱਚ ‘ਮੇਰਾ ਬੂਥ ਸਬ ਸੇ ਮਜ਼ਬੂਤ’ ਨਾਂਅ ਦਾ ਰਾਸ਼ਟਰ–ਵਿਆਪੀ ਪ੍ਰੋਗਰਾਮ ਵੀ ਚਲਾਇਆ ਹੈ; ਤਾਂ ਜੋ ਪਾਰਟੀ ਕਾਡਰ ਵਿੱਚ ਇੱਕ ਨਵੀਂ ਰੂਹ ਫੂਕੀ ਜਾ ਸਕੇ। ਸ੍ਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੁੱਲ–ਹਿੰਦ ਪ੍ਰਧਾਨ ਅਮਿਤ ਸ਼ਾਹ ਪਹਿਲਾਂ ਤੋਂ ਹੀ ਵੱਖੋ–ਵੱਖਰੇ ਸੂਬਿਆਂ ਵਿੱਚ ਜਨਤਕ ਰੈਲੀਆਂ ਕਰ ਰਹੇ ਹਨ।

ਮੁੱਖ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਵੱਲੋਂ  ਲੋਕ ਸਭਾ ਚੋਣਾਂ ਦਾ ਐਲਾਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LS Elections to be announced Sunday Evening at 5 pm