ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਦੇ ਬਹੁਤੇ ਹਲਕਿਆਂ ’ਚ ਦਿਲਚਸਪ ਹੋਣਗੇ ਲੋਕ ਸਭਾ ਚੋਣ ਮੁਕਾਬਲੇ

​​​​​​​ਪੰਜਾਬ ਦੇ ਬਹੁਤੇ ਹਲਕਿਆਂ ’ਚ ਦਿਲਚਸਪ ਹੋਣਗੇ ਲੋਕ ਸਭਾ ਚੋਣ ਮੁਕਾਬਲੇ

ਪੰਜਾਬ ਦੀ ਸੱਤਾ ਉੱਤੇ ਇਸ ਵੇਲੇ ਕਾਂਗਰਸ ਪਾਰਟੀ ਕਾਬਜ਼ ਹੈ ਤੇ ਉਸ ਨੂੰ ਆਉਂਦੀਆਂ ਲੋਕ ਸਭਾ ਚੋਣਾਂ ’ਚ ਉਸ ਦਾ ਲਾਹਾ ਵੀ ਜ਼ਰੂਰ ਮਿਲੇਗਾ। ਪਰ ਹੁਣ ਪੰਜਾਬ ਦਾ ਚੋਣ ਮੈਦਾਨ ਕੋਈ ਦੋ ਪਾਰਟੀਆਂ ਦੀ ਟੱਕਰ ਵਾਲਾ ਤਾਂ ਰਹਿ ਨਹੀਂ ਗਿਆ ਹੈ। ਬਹੁਤੇ ਹਲਕਿਆਂ ਵਿੱਚ ਐਤਕੀਂ ਚੋਣ ਮੁਕਾਬਲੇ ਤਿਕੋਨੇ ਤੇ ਚੌਕੋਨੇ ਹੋਣਗੇ। ਦਰਅਸਲ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਦੋਫਾੜ ਹੋਣ ਨਾਲ ਬਾਗ਼ੀ ਧੜਿਆਂ ਨੇ ਵੀ ਆਪੋ–ਆਪਣੇ ਉਮੀਦਵਾਰ ਖੜ੍ਹੇ ਕੀਤੇ ਹੋਏ ਹਨ ਤੇ ਕੀਤੇ ਜਾ ਰਹੇ ਹਨ।

 

 

ਨੌਜਵਾਨਾਂ ’ਚ ਜਿਵੇਂ ਪਿਛਲੀ ਵਾਰ ਆਮ ਆਦਮੀ ਪਾਰਟੀ ਦਾ ਡਾਢਾ ਪ੍ਰਭਾਵ ਸੀ, ਐਤਕੀਂ ਉਹ ਗ਼ਾਇਬ ਹੈ। ਅਕਾਲੀਆਂ ਉੱਤੇ ਬੇਅਦਬੀ ਕਾਂਡ ਦਾ ਪਰਛਾਵਾਂ ਪਿਆ ਹੋਇਆ ਹੈ; ਹਰ ਹਲਕੇ ਵਿੱਚ ਉਨ੍ਹਾਂ ਨੂੰ ਸਬੰਧਤ ਸੁਆਲਾਂ ਦਾ ਜੁਆਬ ਦੇਣਾ ਪੈ ਰਿਹਾ ਹੈ।  ਅਕਾਲੀ ਦਲ ਆਪਣੇ ਪੰਥਕ ਏਜੰਡੇ ਗੁਆ ਚੁੱਕਾ ਹੈ।

 

 

ਉੱਧਰ ਡੇਰਾ ਸੱਚਾ ਸੌਦਾ – ਸਿਰਸਾ ਦਾ ਪ੍ਰਭਾਵ ਵੀ ਹੁਣ ਖ਼ਤਮ ਹੋ ਗਿਆ ਹੈ; ਐਤਕੀਂ ਚੋਣਾਂ ਉੱਤੇ ਡੇਰੇ ਦਾ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਅਜਿਹੇ ਹਾਲਾਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹੁਤੀਆਂ ਵੋਟਾਂ ਲੈਣ ਦੇ ਜਤਨ ਕਰਨਗੇ। ਇੰਝ ਪਿਛਲੀਆਂ ਚੋਣਾਂ ਦੇ ਮੁਕਾਬਲੇ ਐਤਕੀਂ ਪੰਜਾਬ ਦਾ ਚੋਣ–ਦ੍ਰਿਸ਼ ਕੁਝ ਵੱਖਰੀ ਕਿਸਮ ਦਾ ਹੀ ਵੇਖਣ ਨੂੰ ਮਿਲੇਗਾ ਤੇ ਬਹੁਤੇ ਹਲਕਿਆਂ ਵਿੱਚ ਮੁਕਾਬਲੇ ਦਿਲਚਸਪ ਬਣੇ ਰਹਿਣਗੇ।

 

 

ਕਾਂਗਰਸ ਕਿਸਾਨਾਂ ਦੀ ਕਰਜ਼ਾ–ਮੁਆਫ਼ੀ ਦਾ ਮੁੱਦਾ ਲੈ ਕੇ ਪੰਜਾਬ ਦੇ ਵੋਟਰਾਂ ਵਿੱਚ ਜਾਣਾ ਚਾਹੁੰਦੀ ਹੈ ਪਰ ਇਸ ਦਾ ਕੋਈ ਬਹੁਤਾ ਲਾਭ ਪਾਰਟੀ ਨੂੰ ਮਿਲਣ ਦੀਆਂ ਸੰਭਾਵਨਾਵਾਂ ਘੱਟ ਹਨ। ਕੈਪਟਨ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਘਰ–ਘਰ ਰੋਜ਼ਗਾਰ’ ਦੇਣ ਦਾ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਹੋ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LS Polls scenario will be interesting in most of the Punjab