ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਕਮਲਨਾਥ ਦੇ ਨੇੜਲਿਆਂ ’ਤੇ IT ਦਾ ਛਾਪਾ, ਕਰੋੜਾਂ ਦੇ ਲੈਣ–ਦੇਣ ਦਾ ਖੁਲਾਸਾ

ਇਨਕਮ ਟੈਕਸ ਵਿਭਾਗ (ਕੇਂਦਰੀ ਡਾਇਰੈਕਟ ਟੈਕਸ ਬੋਰਡ) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਨੇੜਲਿਆਂ ਅਤੇ ਹੋਰਨਾਂ ਖਿਲਾਫ਼ ਕੀਤੀ ਗਈ ਛਾਪੇਮਾਰੀ ਦੌਰਾਨ ਲਗਭਗ 281 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਦੇ ਲੈਣ–ਦੇਣ ਦਾ ਖੁਲਾਸਾ ਹੋਇਆ ਹੈ।

 

ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀਬੀਡੀਟੀ) ਨੇ ਕਿਹਾ ਕਿ ਦਿੱਲੀ ਦੇ ਤੁਗਲਕ ਰੋਡ ਸਥਿਤ ਇਕ ਮਹੱਤਪੂਰਨ ਵਿਅਕਤੀ ਦੇ ਘਰੋਂ 20 ਕਰੋੜ ਨਕਦ ਇਕ ਵੱਡੀ ਪਾਰਟੀ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਭੇਜੇ ਗਏ ਹਨ।

 

ਇਨਕਮ ਟੈਕਸ ਵਿਭਾਗ (ਸੀਬੀਡੀਟੀ) ਨੇ ਦੇਰ ਰਾਤ ਇਕ ਬਿਆਨ ਚ ਕਿਹਾ ਕਿ ਛਾਪੇਮਾਰੀ ਦੀ ਹੁਣ ਤਕ ਦੀ ਕਾਰਵਾਈ ਚ 14.6 ਕਰੋੜ ਬਰਾਮਦ, 252 ਬੋਤਲਾਂ ਸ਼ਰਾਬ, ਕੁਝ ਹਥਿਆਰ ਤੇ ਟਾਈਗਰ ਬਾਰਕ ਮਿਲੇ ਹਨ। ਕਿਹਾ ਗਿਆ ਹੈ ਕਿ ਮੱਧ ਪ੍ਰਦੇਸ਼ ਚ ਛਾਪੇਮਾਰੀ ਦੌਰਾਨ ਇਕ ਵੱਡੇ ਗਿਰੋਹ ਦੁਆਰਾ ਵਪਾਰੀਆਂ, ਨੇਤਾਵਾਂ ਅਤੇ ਨੌਕਰਸ਼ਾਹਾਂ ਤੋਂ 281 ਕਰੋੜ ਰੁਪਏ ਦੇ ਬੇਹਿਸਾਬੇ ਲੈਣ–ਦੇਣ ਸਬੰਧੀ ਦਸਤਾਵੇਜ਼ ਅਤੇ ਕੰਪਿਊਟਰ ਫ਼ਾਈਲਾਂ ਦਾ ਪਤਾ ਚੱਲਿਆ ਹੈ, ਜਿਨ੍ਹਾਂ ਨੂੰ ਆਪਣੇ ਕਬਜ਼ੇ ਚ ਲੈ ਲਿਆ ਗਿਆ ਹੈ।

 

ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਬਰਾਮਦਗੀ ਦੌਰਾਨ ਨਕਲੀ ਬਿਲਾਂ ਦੁਆਰਾ 242 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਦੀ ਵਸੂਲੀ ਤੇ ਟੈਕਸ ਚੋਰੀ ਕਰਨ ਵਾਲੀ 80 ਕੰਪਨੀਆਂ ਤੋਂ ਜ਼ਿਆਦਾ ਦੀ ਜਾਣਕਾਰੀ ਸਮੇਤ ਜੁਰਮ ਸਾਬਿਤ ਕਰਨ ਵਾਲੇ ਸਬੂਤ ਜ਼ਬਤ ਕੀਤੇ ਹਨ।

 

ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਦਿੱਲੀ ਦੇ ਵੀਆਈਪੀ ਇਲਾਕਿਆਂ ਚ ਕਈ ਬੇਹਿਸਾਬੀ ਤੇ ਬੇਨਾਮੀ ਜਾਇਦਾਦਾਂ ਦਾ ਪਤਾ ਲਗਿਆ ਹੈ, ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲਿਆਂ ਨੂੰ ਚੋਣ ਕਮਿਸ਼ਨ ਦੇ ਨੋਟਿਸ ਚ ਲਿਆਇਆ ਗਿਆ ਹੈ। ਵਿਭਾਗ ਦੇ 300 ਮੁਲਾਜ਼ਮਾਂ ਨੇ ਕਮਲਨਾਥ ਦੇ ਨੇੜਲਿਆਂ ਤੇ ਹੋਰਨਾਂ ਦੇ 52 ਟਿਕਾਣਿਆਂ ਤੇ ਐਤਵਾਰ 7 ਅਪ੍ਰੈਲ ਤੜਕੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ।

 

ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਛਾਪੇਮਾਰੀ ਦੌਰਾਨ ਬਰਾਮਦ ਨਕਦੀ ਵੋਟਰਾਂ ਨੂੰ ਰਿਸ਼ਵਤ ਦੇਣ ਲਈ ਵਰਤੀ ਜਾ ਰਹੀ ਹੋਵੇ।

 

ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਛਾਪੇਮਾਰੀ ਵਾਲੀ ਇਮਾਰਤਾਂ ਕਮਲਨਾਥ ਦੇ ਸਾਬਕਾ ਨਿਜੀ ਸਕੱਤਰ ਪ੍ਰਵੀਣ ਕੱਕੜ, ਸਾਬਕਾ ਸਲਾਹਕਾਰ ਰਾਜਿੰਦਰ ਮਿਗਲਾਨੀ, ਅਸ਼ਵਨੀ ਸ਼ਰਮਾ, ਪਾਰਸਮਲ ਲੋਢਾ, ਉਨ੍ਹਾਂ ਦੇ ਭਣੋਈਏ ਦੀ ਕੰਪਨੀ ਬੇਅਰ ਨਾਲ ਜੁੜੇ ਅਫ਼ਸਰ ਤੇ ਉਨ੍ਹਾਂ ਦੇ ਭਾਣਜੇ ਰਤੁਲ ਪੁਰੀ ਨਾਲ ਸਬੰਧਤ ਹਨ।

 

ਕਮਲਨਾਥ ਨੇ ਇਨ੍ਹਾਂ ਛਾਪੇਮਾਰੀ ਤੇ ਐਤਵਾਰ ਨੂੰ ਤਿਖਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਬਾਰੇ ਹਾਲੇ ਤਕ ਸਥਿਤੀ ਸਾਫ਼ ਨਹੀਂ ਹੈ। ਸਥਿਤੀ ਸਾਫ਼ ਹੋਣ ਮਗਰੋਂ ਹੀ ਇਸ ਮਾਮਲੇ ਤੇ ਬੋਲਣਾ ਚੰਗਾ ਹੋਵੇਗਾ ਪਰ ਪੂਰਾ ਸੱਚ ਦੇਸ਼ ਜਾਣਦਾ ਹੈ ਕਿ ਪਿਛਲੇ 5 ਸਾਲਾਂ ਦੌਰਾਨ ਕਿਵੇਂ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਗਈ ਤੇ ਕਿਹੜਿਆਂ ਦੇ ਖਿਲਾਫ਼ ਉਨ੍ਹਾਂ ਨੂੰ ਵਰਤਿਆ ਗਿਆ।

 

ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੀ ਵਰਤੋਂ ਲੋਕਾਂ ਨੂੰ ਡਰਾਉਣ ਲਈ ਕੀਤੀ ਗਈ, ਜਦੋਂ ਉਨ੍ਹਾਂ ਕੋਲ ਵਿਕਾਸ ਤੇ ਆਪਣੇ ਕੰਮਕਾਰ ਬਾਰੇ ਦੱਸਣ ਲਈ ਕੁਝ ਨਹੀਂ ਹੈ ਤਾਂ ਉਨ੍ਹਾਂ ਨੇ ਆਪਣੇ ਵਿਰੋਧੀਆਂ ਖਿਲ਼ਾ਼ਫ ਇਸ ਤਰ੍ਹਾਂ ਦੀ ਸਕੀਮ ਘੜੀ।

 

 

 


.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh IT Raids detects Rs 281cr racket of slush funds Link With Big Political Party