ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੜਗੇ ਵਲੋਂ ‘ਲੋਕਪਾਲ ਚੋਣ ਕਮੇਟੀ’ ਮੀਟਿੰਗ ਦਾ ਬਾਈਕਾਟ, ਲਿਖੀ ਚਿੱਠੀ

ਕਾਂਗਰਸ ਨੇ ਸੀਨੀਅਰ ਆਗੂ ਨੇਤਾ ਮਲਿਕਾਰਜੁਨ ਖੜਗੇ ਨੇ ‘ਖਾਸ ਤੌਰ ਤੇ ਸੱਦੇ ਗਏ ਮੈਂਬਰ’ ਵਜੋਂ ਮੀਟਿੰਗ ਚ ਸੱਦੇ ਜਾਣ ਦਾ ਵਿਰੋਧ ਕਰਦਿਆਂ ਸ਼ੁੱਕਰਵਾਰ ਨੂੰ ਰੱਖੀ ਜਾਣ ਵਾਲੀ ‘ਲੋਕਪਾਲ ਚੋਣ ਕਮੇਟੀ’ ਮੀਟਿੰਗ ਦਾ ਬਾਈਕਾਟ ਕੀਤਾ ਹੈ। ‘ਖਾਸ ਤੌਰ ਤੇ ਸੱਦੇ ਗਏ ਮੈਂਬਰ’ ਵਜੋਂ ਮੀਟਿੰਗ ਚ ਸੱਦੇ ਜਾਣ ਦਾ ਵਿਰੋਧ ਕਰਦਿਆਂ ਖੜਗੇ ਪਹਿਲਾਂ ਵੀ ਕਈ ਵਾਰ ਇਸ ਮੀਟਿੰਗ ਦਾ ਬਾਈਕਾਟ ਕਰ ਚੁੱਕੇ ਹਨ।

 

ਲੋਕਸਭਾ ਚ ਕਾਂਗਰਸ ਦੇ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਚ ਕਿਹਾ ਹੈ ਕਿ ਲੋਕਪਾਲ ਐਕਟ -2013 ਦੀ ਧਾਰਾ ਚਾਰ ਚ ‘ਖਾਸ ਤੌਰ ਤੇ ਸੱਦੇ ਗਏ ਮੈਂਬਰ’ ਦੇ ਲੋਕਪਾਲ ਚੋਣ ਕਮੇਟੀ ਦਾ ਹਿੱਸਾ ਹੋਣ ਜਾਂ ਇਸਦੀ ਬੈਠਕ ਚ ਸ਼ਾਮਲ ਹੋਣ ਦਾ ਕੋਈ ਕਾਨੂੰਨ ਨਹੀਂ ਹੈ।

 

ਖੜਗੇ ਨੇ ਦੋਸ਼ ਲਗਾਇਆ ਕਿ ਸਾਲ 2014 ਚ ਸੱਤਾ ਚ ਆਉਣ ਮਗਰੋਂ ਇਸ ਸਰਕਾਰ ਨੇ ਲੋਕਪਾਲ ਕਾਨੂੰਨ ਚ ਅਜਿਹਾ ਕੋਈ ਸੋਧ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਨਾਲ ਵਿਰੋਧੀ ਧੜੇ ਦੀ ਸਭ ਤੋਂ ਵੱਡੀ ਪਾਰਟੀ ਦਾ ਨੇਤਾ ਚੋਣ ਕਮੇਟੀ ਦੇ ਮੈਂਬਰ ਵਜੋਂ ਬੈਠਕ ਚ ਸ਼ਾਮਲ ਹੋ ਸਕੇ।

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mallikarjun Kharge Letter To PM Narendra Modi on Lokpal Selection Committee