ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਮਮਤਾ ਬੈਨਰਜੀ ਦੀ ਮੋਦੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲੇ ਤੇਜ਼ ਕਰਦਿਆਂ ਉਨ੍ਹਾਂ ਨੂੰ ’ਐਕਸਪਾਇਰੀ ਬਾਬੂ’ ਕਰਾਰ ਦਿੱਤਾ।

 

ਬੰਗਾਲ ਚ ਲੋਕ ਸਭਾ ਦੀਆਂ 42 ਸੀਟਾਂ ਹਨ ਤੇ ਸੀਟਾਂ ਦੇ ਲਿਹਾਜ਼ ਨਾਲ ਇਹ ਉੱਤਰ ਪ੍ਰਦੇਸ਼ (80 ਸੀਟਾਂ) ਅਤੇ ਮਹਾਰਾ਼ਸਟਰ (48 ਸੀਟ) ਮਗਰੋਂ ਤੀਜਾ ਸਭ ਤੋਂ ਵੱਡਾ ਸੂਬਾ ਹੈ।

 

ਮਮਤਾ ਬੈਨਰਜੀ ਨੇ ਮੋਦੀ ਦੇ ਭਾਸ਼ਣ ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਐਕਸਪ੍ਰਾਇਰੀ ਬਾਬੂ’ ਜਾਂ ‘ਐਕਸਪ੍ਰਾਇਰੀ ਪੀਐਮ’ ਦਸਦਿਆਂ ਬੈਨਰਜੀ ਨੇ ਸਵਾਲ ਕੀਤਾ ਕਿ ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਦੀ ਭਲਾਈ ਲਈ ਕੰਮ ਕੀ ਕੀਤਾ?

 

ਮਮਤਾ ਨੇ ਕਿਹਾ ਕਿ ਉਨ੍ਹਾਂ ਨੇ ਟੀਵੀ ਜਾਂ ਜਨਸਭਾ ਚ ਖੁੱਲੀ ਬਹਿਸ ਕਰਨ ਦੀ ਚੁਣੌਤੀ ਮੋਦੀ ਨੂੰ ਚੁਣੌਤੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਮੋਦੀ ਨਹੀਂ ਹਾਂ, ਮੈਂ ਝੂਠ ਨਹੀ ਬੋਲਦੀ। ਪੀਐਮ ਨੇ ਪੱਛਮੀ ਬੰਗਾਲ ਚ ਟੀਐਮਸੀ ਦੇ ਕੰਮਾਂ ਨੂੰ ਲੈ ਕੇ ਝੂਠ ਬੋਲਿਆ ਹੈ।

 

ਮਮਤਾ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਸ਼ਾਸਨ ਦੇਸ਼ ਚ 12,000 ਕਿਸਾਨਾਂ ਨੇ ਖੁੱਦਕੁਸ਼ੀ ਕੀਤੀ। ਮਮਤਾ ਨੇ ਮੋਦੀ ਨੂੰ ਕਿਹਾ ਕਿ ਪੀਐਮ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਹੈ।

 

ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਮੋਦੀ ਨੂੰ ਚੁਣੌਤੀ ਦਿੰਦੀ ਹਾਂ ਕਿ ਮੈਨੂੰ ਫੜ੍ਹ ਕੇ ਦਿਖਾਓ, ਮੈਨੂੰ ਛੂਹ ਕੇ ਦਿਖਾਓ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata Banerjee Launches strong attack at PM Narendra Modi in West Bengal