ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EC ਦੇ ਫੈਸਲੇ ’ਤੇ ਭੜਕੀ ਮਮਤਾ, ਕਿਹਾ ਗੁੱਸੇ ’ਚ ਨੇ ਬੰਗਾਲ ਦੇ ਲੋਕ

ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਚ ਪ੍ਰਚਾਰ ’ਤੇ ਇਕ ਦਿਨ ਪਹਿਲਾਂ ਰੋਕ ਲਗਾਉਣ ਅਤੇ ਸੂਬੇ ਚ ਗ੍ਰਹਿ ਸਕੱਤਰ ਨੂੰ ਹਟਾਉਣ ਦੇ ਹੁਕਮ ਮਗਰੋਂ ਸੂਬੇ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਭੜਕ ਗਈ। ਮਮਤਾ ਨੇ ਚੋਣ ਕਮਿਸ਼ਨ ਅਤੇ ਭਾਜਪਾ ਨੂੰ ਕੈੜੇ ਹੱਥੀਂ ਲੈਂਦਿਆਂ ਰੱਝ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਮਿਸ਼ਨ ਦੇ ਫੈਸਲੇ ਨੂੰ ਗੰਦਾ, ਬੇਇਨਸਾਫ਼ੀ ਅਤੇ ਸਿਆਸਤ ਨਾਲ ਪ੍ਰੇਰਿਤ ਕਰਾਰ ਦਿੱਤਾ।

 

ਮਮਤਾ ਨੇ ਕਿਹਾ ਕਿ ਮੋਦੀ ਨੂੰ ਸਮਾਂ ਦਿੱਤਾ ਗਿਆ ਹੈ ਤਾਂਕਿ ਉਹ ਕੱਲ੍ਹ ਆਪਣੀਆਂ 2 ਰੈਲੀਆਂ ਪੂਰੀਆਂ ਕਰ ਸਕਣ। ਚੋਣ ਕਮਿਸ਼ਨ ਭਾਜਪਾ ਦੇ ਹੁਕਮਾਂ ਤੇ ਕੰਮ ਰਿਹਾ ਹੈ। ਇਹ ਇਕ ਪਾਸੜ ਫੈਸਲਾ ਹੈ। ਲੰਘੇ ਕੱਲ ਹਿੰਸਾ ਅਮਿਤ ਸ਼ਾਹ ਦੇ ਕਾਰਨ ਹੋਈ ਸੀ। ਚੋਣ ਕਮਿਸ਼ਨ ਨੇ ਅਮਿਤ ਸ਼ਾਹ ਨੂੰ ਕਾਰਨ ਦੱਸੋ ਨੋਟਿਸ ਕਿਉਂ ਨਹੀਂ ਭੇਜਿਆ ਤੇ ਉਨ੍ਹਾਂ ਨੂੰ ਬਰਖਾਸਤ ਕਿਉਂ ਨਹੀਂ ਕੀਤਾ?

 

ਮਮਤਾ ਨੇ ਕਿਹਾ, ਅਮਿਤ ਸ਼ਾਹ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ, ਚੋਣ ਕਮਿਸ਼ਨ ਨੂੰ ਧਮਕਾਇਆ, ਕੀ ਇਸੇ ਦਾ ਨਤੀਜਾ ਹੈ? ਬੰਗਾਲ ਡਰਿਆ ਨਹੀਂ ਹੈ। ਬੰਗਾਲ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਕਿਉਂਕਿ ਮੈਂ ਮੋਦੀ ਖਿਲਾਫ ਬੋਲਦੀ ਹਾਂਸੂਬੇ ਦੇ ਬਾਹਰ ਗੁੰਡੇ ਬਾਹਰ ਤੋਂ ਲਿਆਏ ਗਏ ਸਨ, ਜਿਨ੍ਹਾਂ ਨੇ ਭਗਵਾ ਕੱਪੜੇ ਪਾ ਕੇ ਹਿੰਸਾ ਨੂੰ ਅੰਜਾਮ ਦਿੱਤਾ।

 

ਦੱਸਣਯੋਗ ਹੈ ਕਿ 19 ਮਈ ਪੱਛਮੀ ਬੰਗਾਲ ਦੀਆਂ 9 ਲੋਕ ਸਭਾ ਸੀਟਾਂ ਤੇ ਵੋਟਾਂ ਪੈਣੀਆਂ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata reacts on EC decision says it is unethical and political based