ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਕਾਂਗਰਸ ਦੀ ਪ੍ਰੈੱਸ ਕਾਨਫ਼ਰੰਸ ’ਚ CM ਯੋਗੀ ਦੇ ਨਾਂ ’ਤੇ ਹੰਗਾਮਾ

ਕਾਂਗਰਸ ਦੀ ਪ੍ਰੈੱਸ ਕਾਨਫਰੰਸ ਚ ਅੱਜ ਬੁੱਧਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਬੁਲਾਰੇ ਪਵਨ ਖੇੜਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਉਨ੍ਹਾਂ ਦੇ ਅਸਲ ਨਾਂ ਅਜੇ ਸਿੰਘ ਬਿਸ਼ਤ ਨਾਲ ਸੰਬੋਧਨ ਕਰ ਦਿੱਤਾ।

 

ਕਾਂਗਰਸੀ ਬੁਲਾਰਾ ਪਵਨ ਖੇੜਾ ਸੰਬੋਧਨ ਕਰ ਰਹੇ ਸਨ ਕਿ ਅਚਾਨਕ ਭੀੜ ਚੋਂ ਇਕ ਵਿਅਕਤੀ ਖੜਾ ਹੋ ਗਿਆ ਅਤੇ ਨਾਅਰੇਬਾਜ਼ੀ ਕਰਨ ਲੱਗ ਪਿਆ। ਇਸ ਵਿਅਕਤੀ ਨੇ ਉਠ ਕੇ ਵੰਦੇ ਮਾਤਰਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਤਿਰੰਗਾ ਲਹਿਰਾਉਣ ਲੱਗ ਪਿਆ।

 

ਵਿਰੋਧ ਕਰ ਰਹੇ ਵਿਅਕਤੀ ਦਾ ਕਹਿਣਾ ਸੀ ਕਿ ਯੋਗੀ ਅਦਿਤਿਆਨਾਥ ਨੂੰ ਅਜੇ ਸਿੰਘ ਬਿਸ਼ਤ ਕਹਿਣਾ ਭਾਰਤੀ ਸਭਿਆਚਾਰ ਦੀ ਬੇਇਜ਼ਤੀ ਹੈ। ਇਸ ਤੋਂ ਬਾਅਦ ਉਸ ਨੂੰ ਕਾਂਗਰਸੀ ਵਰਕਰਾਂ ਨੇ ਹਾਲ ਤੋਂ ਬਾਹਲ ਕੱਢ ਦਿੱਤਾ ਤੇ ਪੁਲਿਸ ਉਸ ਨੂੰ ਨਾਲ ਲੈ ਗਈ। ਇਸ ਸਾਰੇ ਮਾਮਲੇ ਤੇ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

 

ਹੰਗਾਮਾ ਕਰਨ ਵਾਲੇ ਇਸ ਵਿਅਕਤੀ ਨੇ ਆਪਣਾ ਨਾਂ ਨਚਿਕੇਤਾ ਅਤੇ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦਾ ਨਿਵਾਸੀ ਦਸਿਆ।

 

 

 

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man shouts vande matram slogan in congress press conferrence