ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lok Sabha Poll Results Punjab 2019: ਅਨੰਦਪੁਰ ਸਾਹਿਬ 'ਚ ਕਾਂਗਰਸ ਨੇ ਲਹਿਰਾਇਆ ਝੰਡਾ, ਮਨੀਸ਼ ਤਿਵਾੜੀ ਜਿੱਤੇ

1 / 2ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਜਿੱਤ ਤੋਂ ਬਾਅਦ ਸਮਰੱਥਕਾਂ ਨਾਲ। ਫੋਟੋ ਬਹਾਦਰਜੀਤ ਸਿੰਘ

2 / 2ਰੋਪੜ: ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੀ ਜਿੱਤ ਤੋਂ ਬਾਅਦ ਸਮਰੱਥਕ ਭੰਗੜਾ ਪਾਉਂਦੇ ਹੋਏ। ਫੋਟੋ ਬਹਾਦਰਜੀਤ ਸਿੰਘ

PreviousNext

Lok Sabha Poll Results Punjab 2019: ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਵਿਖੇ ਕਾਂਗਰਸ ਨੇ ਝੰਡਾ ਲਹਿਰਾਇਆ ਹੈ। ਇਥੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ।

 

ਇਸ ਸਬੰਧੀ ਵੋਟਾਂ ਦੇ ਵੇਰਵਾ ਅਜੇ ਆਉਣਾ ਬਾਕੀ ਹੈ।

 

ਅਨੰਦਪੁਰ ਸਾਹਿਬ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿੱਲ, ਬਹੁਜਨ ਸਮਾਜ ਪਾਰਟੀ ਦੇ ਵਿਕਰਮ ਸਿੰਘ ਸੋਢੀ ਚੋਣ ਮੈਦਾਨ ਚ ਸਨ।

 

 

ਇਸ ਹਲਕੇ ਤੋਂ ਪ੍ਰੇਮ ਸਿੰਘ ਚੰਦੂਮਾਜਰਾ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਹਲਕਾ ਨੰਬਰ 6 ਆਨੰਦਪੁਰ ਸਾਹਿਬ ਨਾਲ ਸਬੰਧਤ ਵੋਟਾਂ ਦੀ ਗਿਣਤੀ ਵਿਧਾਨ ਸਭਾ ਹਲਕਾ ਗੜਸ਼ੰਕਰ, ਬੰਗਾ(ਐਸਸੀ), ਨਵਾਂ ਸ਼ਹਿਰ, ਬਲਾਚੌਰ ਦੀਆਂ ਵੋਟਾਂ ਦੀ ਗਿਣਤੀ ਦੁਆਬਾ ਪੌਲੀਟੈਕਨਿਕ ਕਾਲਜ, ਛੋਕਰਾਂ(ਰਾਹੋਂ) ਦੀਆਂ ਵੱਖ ਵੱਖ ਥਾਵਾਂ 'ਤੇ, ਵਿਧਾਨ ਸਭਾਹਲਕਾ ਆਨੰਦਪੁਰ ਸਾਹਿਬ , ਰੂਪਨਗਰ, ਚਮਕੌਰ ਸਾਹਿਬ(ਐਸਸੀ), ਦੀ ਗਿਣਤੀ ਸਰਕਾਰੀ ਕਾਲਜ ਰੂਪਨਗਰ ਵਿੱਚ ਅਤੇ ਹਲਕਾ ਖਰੜ ਤੇ ਐਸਏਐਸ ਨਗਰ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਪਾਲੀਟੈਕਨਿਕ ਕਾਲਜ ਖੂਨੀਮਾਜਰਾ, ਖਰੜ ਦੀਆਂ ਵੱਖ ਵੱਖ ਥਾਵਾਂ ਵਿੱਚ ਕੀਤੀ ਗਈ। ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manish Tewari wins in Anandpur Sahib Constituency