ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਲੜਨ ਦੀ ਤਿਆਰੀ ’ਚ ਕਈ ਫੌਜੀ ਅਧਿਕਾਰੀ, ਭਾਜਪਾ ਤੋਂ ਟਿਕਟ ਦੀ ਮੰਗ ਜ਼ਿਆਦਾ

ਚੋਣਾਂ ਲੜਨ ਦੀ ਤਿਆਰੀ ’ਚ ਕਈ ਫੌਜੀ ਅਧਿਕਾਰੀ, ਭਾਜਪਾ ਤੋਂ ਟਿਕਟ ਦੀ ਮੰਗ ਜ਼ਿਆਦਾ

ਆਮ ਚੋਣਾਂ ਤੋਂ ਠੀਕ ਪਹਿਲਾਂ ਬਣੇ ‘ਰਾਸ਼ਟਰ ਭਗਤੀ’ ਦੇ ਮਾਹੌਲ ਵਿਚ ਫੌਜ ਦੇ ਕਈ ਸਾਬਕਾ ਅਤੇ ਮੌਜੂਦਾ ਅਫਸਰ ਆਪਣੀ ਕਿਸਮਤ ਜਮਾਉਣ ਦੀ ਤਿਆਰ ਵਿਚ ਹਨ। ਵੈਸੇ ਤਾਂ ਫੌਜ ਅਫਸਰਾਂ ਦਾ ਰਾਜਨੀਤੀ ਵਿਚ ਆਉਣਾ ਕੋਈ ਨਵੀਂ ਗੱਲ ਨਹੀਂ ਹੈ, ਪ੍ਰੰਤੂ ਸਾਬਕਾ ਫੌਜ ਮੁੱਖੀ ਵੀ ਕੇ ਸਿੰਘ ਅਤੇ ਕਰਨਲ ਰਾਜਵਰਧਨ ਸਿੰਘ ਰਾਠੌਰ ਦੀ ਪਿਛਲੇ ਚੋਣ ਵਿਚ ਸ਼ਾਨਦਾਰ ਜਿੱਤ ਅਤੇ ਫਿਰ ਮੰਤਰੀ ਬਣਨ ਨਾਲ ਫੌਜੀ ਅਫਸਰਾਂ ਵਿਚ ਰਾਜਨੀਤੀ ਦਾ ਆਕਰਸ਼ਣ ਵਧ ਰਿਹਾ ਹੈ।

 

ਸੂਤਰਾਂ ਦੀ ਮੰਨੇ ਜਾਵੇ ਤਾਂ ਸਭ ਤੋਂ ਜ਼ਿਆਦਾ ਫੌਜੀ ਭਾਜਪਾ ਦੇ ਸੰਪਰਕ ਵਿਚ ਹਨ। ਹਾਲਾਂਕਿ ਕਾਂਗਰਸ ਅਤੇ ਹੋਰ ਪਾਰਟੀਆਂ ਨਾਲ ਵੀ ਫੌਜੀਆਂ ਦੇ ਸੰਪਰਕ ਬਣਨ ਦੀ ਖਬਰ ਹੈ। ਹਵਾਈ ਫੌਜ ਵਿਚ ਸੇਵਾ ਕਰ ਰਹੇ ਇਕ ਏਅਰ ਵਾਈਸ ਮਾਰਸ਼ਲ ਪੂਰਵੀ ਉਤਰ ਪ੍ਰਦੇਸ਼ ਤੋਂ ਚੋਣ ਲੜਨਾ ਚਾਹੁੰਦੇ ਹਨ। ਉਨ੍ਹਾਂ ਦੇ ਕਾਰਜਕਾਲ ਦੇ ਕੁਝ ਮਹੀਨੇ ਰਹਿੰਦੇ ਹਨ। ਪ੍ਰੰਤੂ ਉਹ ਕਹਿੰਦੇ ਹਨ ਕਿ ਜੇਕਰ ਟਿਕਟ ਮਿਲ ਜਾਵੇ ਤਾਂ ਪਹਿਲਾਂ ਹੀ ਅਸਤੀਫਾ ਦੇ ਦੇਣਗੇ। ਇਸੇ ਤਰ੍ਹਾਂ ਇਕ ਅਰਧ ਸੈਨਿਕ ਬਲ ਦੀ ਅਗਵਾਈ ਕਰ ਰਹੇ ਅਧਿਕਾਰੀ ਵੀ ਅਜਿਹੀ ਹੀ ਤਿਆਰੀ ਵਿਚ ਹਨ।

 

ਪਹਾੜੀ ਸੂਬਿਆਂ ਤੋਂ ਟਿਕਟ ਲਈ ਫੌਜੀਆਂ ਵਿਚ ਜ਼ਿਆਦਾ ਹੋੜ ਹੈ। ਉਤਰਾਖੰਡ ਤੋਂ ਫੌਜ ਦੇ ਕਰਨਲ ਅਜੈ ਕੋਠੀਆਲ ਨੇ ਚੋਣ ਲੜਨ ਲਈ ਫੌਜ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਉਹ ਤਰੱਕੀ ਲੈ ਕੇ ਬ੍ਰਿਗੇਡੀਅਰ ਬਣ ਸਕਦੇ ਸਨ। ਇਸੇ ਤਰ੍ਹਾਂ ਉਤਰਾਖੰਡ ਤੋਂ ਹੀ ਸੇਵਾ ਮੁਕਤ ਰੇਫਰ ਏਡਮਿਰਲ ਓਮ ਪ੍ਰਕਾਸ਼ ਰਾਣਾ ਵੀ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕਰ ਚੁੱਕੇ ਹਨ। ਕੋਠੀਆਲ ਅਤੇ ਰਾਣਾ ਦੋਵੇਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਹਨ।

 

ਸੂਤਰਾਂ ਅਨੁਸਾਰ ਟੀਵੀ ਚੈਨਲਾਂ ਦੀ ਬਹਿਸ ਵਿਚ ਹਿੱਸਾ ਲੈਣ ਵਾਲੇ ਕਈ ‘ਫੌਜੀ ਯੋਧਾ’ ਵੱਖ ਵੱਖ ਪਾਰਟੀਆਂ ਤੋਂ ਟਿਕਟ ਦੀ ਕਤਾਰ ਵਿਚ ਹਨ। ਰਾਜਨੀਤਿਕ ਪਾਰਟੀਆਂ ਨੂੰ ਉਨ੍ਹਾਂ ਸੀਟਾਂ ਉਤੇ ਫੌਜੀਆਂ ਨੂੰ ਟਿਕਟ ਦੇਣ ਵਿਚ ਕੋਈ ਬੁਰਾਈ ਨਹੀਂ ਦਿਖਾਈ ਦੇ ਰਹੀ, ਜਿੱਥੇ ਫੌਜੀਆਂ ਦੀ ਆਬਾਦੀ ਚੰਗੀ ਹੈ। ਉਤਰਾਖੰਡ, ਹਿਮਾਚਲ, ਰਾਜਸਥਾਨ, ਪੰਜਾਬ ਵਰਗੇ ਸੂਬਿਆਂ ਵਿਚ ਫੌਜੀਆਂ ਤੇ ਸਾਬਕਾਂ ਫੌਜੀਆਂ ਤੇ ਸਾਬਕਾਂ ਫੌਜੀਆਂ ਦੇ ਵੋਟ 15 ਫੀਸਦੀ ਤੋਂ ਵੀ ਜ਼ਿਆਦਾ ਹੋਣ ਦਾ ਅਨੁਮਾਨ ਹੈ। ਉਤਰ ਪ੍ਰਦੇਸ਼ ਅਤੇ ਬਿਹਾਰ ਵਿਚ ਫੌਜੀਆਂ ਤੇ ਸਾਬਕਾ ਫੌਜੀਆਂ ਨਾਲ ਜੁੜੀ ਆਬਾਦੀ ਤਿੰਨ–ਚਾਰ ਫੀਸਦੀ ਹੋਣ ਦਾ ਅਨੁਮਾਨ ਹੈ। ਇਸ ਲਈ ਕਈ ਸੀਟਾਂ ਉਤੇ ਫੌਜੀਆਂ ਦੇ ਵੋਟਰ ਫੈਸਲਾਕੁੰਨ ਹੁੰਦੇ ਹਨ।

 

ਫੌਜੀਆਂ ਦੀ ਆਬਾਦੀ

 

ਤਿੰਨਾਂ ਫੌਜਾਂ ਵਿਚ ਫੌਜੀਆਂ ਦੀ ਗਿਣਤੀ ਕਰੀਬ 14 ਲੱਖ ਹੈ। ਕਰੀਬ 24 ਲੱਖ ਸਾਬਕਾ ਸੈਨਿਕ ਹਨ। 15 ਲੱਖ ਪੁਲਿਸ ਅਤੇ 10 ਲੱਖ ਅਰਧ ਸੈਨਿਕ ਬਲ ਹਨ। ਉਹ ਵੀ ਫੌਜੀਆਂ ਦਾ ਸਮਰਥਨ ਕਰਦੇ ਹਨ। ਪੁਲਿਸ  ਅਤੇ ਅਰਧ ਸੈਨਿਕ ਬਲਾਂ ਦੇ ਸੇਵਾ ਮੁਕਤ ਜਵਾਨਾਂ ਨੂੰ ਇਸ ਵਿਚ ਜੋੜਿਆ ਤਾਂ ਗਿਣਤੀ 25 ਲੱਖ ਦੇ ਕਰੀਬ ਬਣਦੀ ਹੈ। ਇਨ੍ਹਾਂ ਦੇ ਪਰਿਵਾਰਾਂ ਦੀ ਗਿਣਤੀ ਜੋੜੀ ਜਾਵੇ ਤਾਂ ਇਹ ਕਰੋੜਾਂ ਵਿਚ ਬਣਦੀ ਹੈ। ਇਸ ਤਰ੍ਹਾਂ ਕਈ ਸੂਬਿਆਂ ਦੀਆਂ ਸੀਟਾਂ ਉਤੇ ਇਸਦੀ ਵੋਟ ਫੀਸਦੀ ਚੰਗੀ ਬਣਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many former and current army officers are want to contest lok sabha elections