ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੋਦੀ ਵਿਰੁੱਧ ਚੋਣ ਲੜਨ ਲਈ ਦੇਸ਼ ਭਰ ਤੋਂ ਵਾਰਾਨਸੀ ਪੁੱਜੇ ਕਈ ਉਮੀਦਵਾਰ

​​​​​​​ਮੋਦੀ ਵਿਰੁੱਧ ਚੋਣ ਲੜਨ ਲਈ ਦੇਸ਼ ਭਰ ਤੋਂ ਵਾਰਾਨਸੀ ਪੁੱਜੇ ਕਈ ਉਮੀਦਵਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਮੀਦਵਾਰ ਹੋਣ ਕਾਰਨ ਦੇਸ਼ ਦੀ ਸਭ ਤੋਂ ਚਰਚਿਤ ਸੀਟ ਵਾਰਾਨਸੀ ਤੋਂ ਚੋਣ ਲੜਨ ਦੀ ਇੱਛਾ ਲੋਕਾਂ ਨੂੰ ਪੂਰੇ ਦੇਸ਼ ਤੋਂ ਇੱਥੇ ਖਿੱਚ ਰਹੀ ਹੈ। ਸੋਮਵਾਰ ਨੂੰ ਨਾਮਜ਼ਦਗੀ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਕਈ ਲੋਕ ਪਰਚਾ ਖ਼ਰੀਦਣ ਪੁੱਜ ਗਏ। ਹਾਲਤ ਇੱਥੋਂ ਤੱਕ ਹੋ ਗਏ ਕਿ ਉਨ੍ਹਾਂ ਨੂੰ ਬਾਹਰ ਹੀ ਕਤਾਰ ਵਿੱਚ ਖੜ੍ਹੇ ਕਰਨਾ ਪੈ ਗਿਆ।

 

 

ਪਰਚਾ ਲੈਣ ਲਈ ਕੋਈ ਮਹਾਰਾਸ਼ਟਰ ਦੇ ਲਾਤੂਰ ਤੋਂ ਪੁੱਜਾ ਤੇ ਕੋਈ ਕੇਰਲ ਦੇ ਏਰਨਾਕੁਲਮ ਤੋਂ। ਮੱਧ ਪ੍ਰਦੇਸ਼ ਦੇ ਬੀਨਾ ਤੇ ਜਬਲਪੁਰ ਤੋਂ ਵੀ ਪਰਚਾ ਖ਼ਰੀਦਣ ਲਈ ਉਮੀਦਵਾਰ ਪੁੱਜੇ। ਪਿਛਲੀ ਵਾਰ ਵੀ ਪੂਰਵਾਂਚਲ ’ਚ ਸਭ ਤੋਂ ਵੱਧ 43 ਉਮੀਦਵਾਰਾਂ ਨੇ ਵਾਰਾਨਸੀ ਤੋਂ ਹੀ ਚੋਣ ਲੜੀ ਸੀ। ਇਸ ਵਾਰ ਜਾਪਦਾ ਹੈ ਕਿ ਪਿਛਲੇ ਅੰਕੜੇ ਟੁੱਟਣਗੇ।

 

 

ਪਹਿਲੇ ਦਿਨ ਸੋਮਵਾਰ ਨੂੰ ਇੱਕ ਉਮੀਦਵਾਰ ਨੇ ਆਪਣਾ ਪਰਚਾ ਦਾਖ਼ਲ ਕੀਤਾ ਤੇ 15 ਪਰਚੇ ਖ਼ਰੀਦੇ ਗਏ। ਸਾਧਾਰਣ ਆਦਮੀ ਪਾਰਟੀ ਦੇ ਉਮੀਦਵਾਰ ਰਾਜੇਂਦਰ ਗਾਂਧੀ ਨੇ ਪਹਿਲਾ ਨਾਮਜ਼ਦਗੀ ਪਰਚਾ ਦਾਖ਼ਲ ਕੀਤਾ। ਰਾਜੇਂਦਰ ਗਾਂਧੀ ਇਸ ਤੋਂ ਪਹਿਲਾਂ ਚੌਕਾਘਾਟ ਵਾਰਡ ਤੋਂ ਕੌਂਸਲਰ ਰਹਿ ਚੁੱਕੇ ਹਨ। ਪਹਿਲਾ ਪਰਚਾ ਮਹਾਰਾਸ਼ਟਰ ਦੇ ਸ਼ਹਿਰ ਲਾਤੂਰ ਦੇ ਮਨੋਹਰ ਆਨੰਦ ਰਾਓ ਪਾਟਿਲ ਨੇ ਖ਼ਰੀਦਿਆ

 

 

ਰਾਏਫ਼ਲ ਕਲੱਬ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਪਰਚਾ ਲੈਣ ਦਾ ਸਮਾਂ ਨਿਰਧਾਰਤ ਸੀ। ਕੁਝ ਉਮੀਦਵਾਰ ਤੈਅ ਸਮੇਂ ਤੋਂ ਬਾਅਦ ਪੁੱਜੇ, ਜਿਸ ਕਾਰਨ ਉਨ੍ਹਾਂ ਨੂੰ ਪਰਚਾ ਨਾ ਮਿਲ ਸਕਿਆ। ਸਵੇਰੇ 11 ਵਜੇ ਤੋਂ ਪਹਿਲਾਂ ਹੀ ਕੁਝ ਉਮੀਦਵਾਰ ਪੁੱਜ ਗਏ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਵਾਰੀ ਦੀ ਉਡੀਕ ਕਤਾਰ ਵਿੱਚ ਕਰਨੀ ਪਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many would be contestants reach Varanasi against Modi