ਬਸਪਾ ਸੁਪਰੀਮੋ ਮਾਇਅਵਤੀ ਤੇ ਸਪਾ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਬਸਪਾ ਉਮੀਦਵਾਰ ਅਤੁਲ ਰਾਏ ਨੂੰ ਕਲੀਨਿ-ਚਿੱਟ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਉਮੀਦਵਾਰ ’ਤੇ ਜਾਣਬੁੱਝ ਕੇ ਫਰਜ਼ੀ ਮੁਕੱਦਮਾ ਥੋਪਿਆ ਗਿਆ ਹੈ ਅਤੇ ਪੁਲਿਸ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਲਈ ਪਿੱਛੇ ਪਾ ਦਿੱਤਾ ਗਿਆ ਹੈ। ਅੱਜ ਦੀ ਇਸ ਜਨਤਕ ਰੈਲੀ ਚ ਆਈ ਭੀੜ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬਸਪਾ ਉਮੀਦਵਾਰ ਨੂੰ ਉਹ ਜਿਤਾ ਕੇ ਉਸ ਨਾਲ ਇਨਸਾਫ ਕਰੇਗੀ।
ਮਾਇਆਵਤੀ ਨੇ ਕਿਹਾ ਕਿ ਅਤੁਲ ਰਾਏ ਨੂੰ ਬਦਨਾਮ ਕਰਨ ਲਈ ਇਕ ਔਰਤ ਦਾ ਸਹਾਰਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਇਕ ਔਰਤ ਨੇ ਅਤੁਲ ਰਾਏ ’ਤੇ ਵਰਗਲਾ ਕੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਕੇਸ ਦਰਜ ਹੋਦ ਮਗਰੋਂ ਅਤੁਲ ਰਾਏ ਫਰਾਰ ਹੈ। ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ਾਂ ਚ ਲਗੀ ਹੈ। ਰੈਲੀ ਚ ਅਤੁਲ ਰਾਏ ਨਹੀਂ ਪੁੱਜੇ ਪਰ ਉਨ੍ਹਾਂ ਦੀ ਥਾਂ ਪਤਨੀ ਅਤੇ ਭਰਾ ਮੰਚ ਤੇ ਆਏ ਅਤੇ ਲੋਕਾਂ ਦਾ ਧੰਨਵਾਦ ਕੀਤਾ। ਅਤੁਲ ਰਾਏ ਦੀ ਪਤਨੀ ਨੇ ਰੋਂਦੇ ਹੋਏ ਲੋਕਾਂ ਤੋਂ ਮਦਦ ਮੰਗੀ।
.