ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਐਸਪੀ ਸੁਪਰੀਮੋ ਮਾਇਆਵਤੀ ਨੇ ਕਿਹਾ, ਨਹੀਂ ਲੜਾਂਗੀ ਲੋਕਸਭਾ ਚੋਣ

ਬਹੁਜਨ ਸਮਾਜ ਪਾਰਟੀ (Bahujan Samaj Party) ਸੁਪਰੀਮੋ ਮਾਇਆਵਤੀ (Mayawati) ਨੇ ਕਿਹਾ ਹੈ ਕਿ ਦੇਸ਼ ਦੇ ਭਲੇ ਅਤੇ ਲੋਕਾਂ ਦੀ ਭਲਾਈ ਨੂੰ ਦੇਖਦਿਆਂ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਹਾਲੇ ਲੋਕਸਭਾ ਚੋਣਾਂ 2019 ਨਹੀਂ ਲੜਣਗੀ। ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸਾਰੇ ਵਰਕਰ ਉਨ੍ਹਾਂ ਦੇ ਇਸ ਫੈਸਲੇ ਦਾ ਸੁਆਗਤ ਕਰਨਗੇ।

 

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਸੂਬੇ ਦੀ ਇਕ–ਇਕ ਲੋਕਸਭਾ ਸੀਟ ਨੂੰ ਜਿੱਤਣਾ। ਜਿਸ ਨਾਲ ਪਾਰਟੀ ਦੇ ਸਮਾਜਿਕ ਅਤੇ ਆਰਥਿਕ ਬਦਲਾਅ ਦੇ ਮਿਸ਼ਨ ਨੂੰ ਹੁੰਗਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਇਸ ਫੈਸਲੇ ਨੂੰ ਜ਼ਮੀਨੀ ਪੱਧਰ ਤੇ ਰੱਖ ਕੇ ਸ਼ੰਘਰਸ਼ਵਾਦੀ ਬਣਾਇਆ ਹੈ ਜਦਕਿ ਉਹ ਕਦੇ ਵੀ ਲੋਕਸਭਾ ਚੋਣ ਜਿੱਤ ਦੇ ਸੰਸਦ ਚ ਪੁੱਜ ਸਕਦੀ ਹਨ।

 

ਮਾਇਆਵਤੀ ਨੇ ਬੁੱਧਵਾਰ ਨੂੰ ਕਿਹਾ, ਮੈਨੂੰ ਲੱਗਦਾ ਹੈ ਕਿ ਮੇਰੇ ਚੋਣਾਂ ਚ ਖੜ੍ਹੀ ਹੋਣ ਜਾਂ ਜਿੱਤ ਹਾਸਲ ਕਰਨ ਨਾਲ ਜ਼ਰੂਰੀ ਗਠਜੋੜ ਦੀ ਸਫ਼ਲਤਾ ਹੈ। ਇਸ ਲਈ ਮੈਂ ਲੋਕਸਭਾ ਚੋਣਾਂ ਨਹੀਂ ਲੜਨ ਦਾ ਫੈਸਲਾ ਕੀਤਾ ਹੈ ਹਾਲਾਂਕਿ ਮੈਂ ਪਾਰਟੀ ਲਈ ਪ੍ਰਚਾਰ ਜ਼ਰੂਰ ਕਰਾਂਗੀ।

 

ਮਾਇਆਵਤੀ ਨੇ ਕਿਹਾ ਕਿ ਵਰਤਮਾਨ ਹਾਲਾਤਾਂ ਨੂੰ ਦੇਖ ਕੇ ਜੇਕਰ ਚੋਣਾਂ ਮਗਰੋ਼ ਮੌਕਾ ਆਵੇਗਾ ਤਾਂ ਜਿਸ ਸੀਟ ਨੂੰ ਚਾਹਵਾਂ, ਉਸ ਨੂੰ ਖਾਲੀ ਕਰਵਾ ਕੇ ਸੰਸਦ ਮੈਂਬਰ ਬਣ ਸਕਦੀ ਹਾਂ। ਪਰ ਲੋਕ ਦੀ ਧਾਰਨਾ ਮੁਤਾਬਕ ਮੈਨੂੰ ਚੋਣ ਨਾ ਲੜਨ ਦੀ ਸਲਾਹ ਹੈ ਸੋ ਮੈਂ ਇਹ ਲੋਕ ਸਭਾ ਚੋਣ ਨਹੀਂ ਲੜਾਂਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayawati said I will not contest the Lok Sabha elections