ਬਸਪਾ ਸੁਪਰੀਮੋ ਮਾਇਆਵਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਇੱਕ ਹੀ ਥਾਲੀ ਦੇ ਚੱਟੇ ਬੱਟੇ ਹਨ। ਉਨ੍ਹਾਂ ਕਿਹਾ ਕਿ ਪੀ ਐਮ ਨਰਿੰਦਰ ਮੋਦੀ 'ਫੁਟ ਪਾਓ ਅਤੇ ਰਾਜ ਕਰੋ' ਦੀ ਨੀਤੀ ਉੱਤੇ ਚੱਲ ਰਹੇ ਹਨ।
ਤੁਹਾਨੂੰ ਦੱਸਣਯੋਗ ਹੈ ਕਿ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਤਾਪਗੜ੍ਹ ਦੀ ਰੈਲੀ ਵਿੱਚ ਕਿਹਾ ਗਿਆ ਸੀ ਕਿ ਸਮਾਜਵਾਦੀ ਪਾਰਟੀ ਨੇ ਗੱਠਜੋੜ ਦੇ ਬਹਾਨੇ ਭੈਣ ਮਾਇਆਵਤੀ ਦਾ ਤਾਂ ਫਾਇਦਾ ਚੁੱਕ ਲਿਆ ਪਰ ਹੁਣ ਭੈਣ ਜੀ ਨੂੰ ਸਮਝ ਆ ਗਿਆ ਕਿ ਸਪਾ ਅਤੇ ਕਾਂਗਰਸ ਨੇ ਬਹੁਤ ਵੱਡੀ ਖੇਡ ਖੇਡੀ ਹੈ। ਹੁਣ ਭੈਣ ਜੀ, ਖੁੱਲ੍ਹੇਆਮ ਕਾਂਗਰਸ ਅਤੇ ਨਾਮਦਾਰ ਦੀ ਆਲੋਚਨਾ ਕਰਦੀ ਹੈ।
Mayawati: Phir kahin BJP iska fayda UP ke bahar kuch zyada na utha le. Ise khas dhyan mein rakhkar hi, hamare gathbandhan ne dono seaten Congress ke liye chhod di thi. Mujhe poori ummeed hai ke hamare gathbandhan ka ek ek vote har halat mein dono Congress neta ko milne wala hai. https://t.co/yHVxME7PZx
— ANI UP (@ANINewsUP) May 5, 2019
ਮਾਇਆਵਤੀ ਨੇ ਕਿਹਾ ਕਿ ਮਹਾਗੱਠਜੋੜ ਨੂੰ ਪੂਰਾ ਜਨਤਾ ਦਾ ਸਮੱਰਥਨ ਮਿਲ ਰਿਹਾ ਹੈ ਅਤੇ ਜਨਤਾ ਇਸ ਵਾਰ ਭਾਜਪਾ ਨੂੰ ਉਖਾੜ ਸੁੱਟੇਗੀ। ਉਨ੍ਹਾਂ ਕਿਹਾ ਕਿ ਭਾਜਪਾ ਗੱਠਜੋੜ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।
ਬਸਪਾ ਸੁਪਰੀਮੋ ਨੇ ਕਿਹਾ ਕਿ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲਗਾਤਾਰ ਗੱਠਜੋੜ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹ ਚੋਣ ਹਾਰ ਰਹੀ ਹੈ।
ਪ੍ਰੈੱਸ ਕਾਨਫ਼ਰੰਸ ਵਿੱਚ ਮਾਇਆਵਤੀ ਨੇ ਕਿਹਾ ਕਿ ਅਸੀਂ ਹੁਣ ਤੱਕ ਦੇ ਗੇੜਾਂ ਵਿੱਚ ਜਨਤਾ ਦੇ ਗੱਠਜੋੜ ਦਾ ਸਮਰੱਥਨ ਦਿੱਤਾ ਹੈ ਜਿਸ ਨਾਲ ਭਾਜਪਾ ਬਹੁਤ ਪ੍ਰੇਸ਼ਾਨ ਹੈ।
ਉਨ੍ਹਾਂ ਕਿਹਾ ਕਿ ਇਹ ਗੱਠਜੋੜ ਸਿਰਫ਼ ਕੇਂਦਰ ਵਿੱਚ ਨਵਾਂ ਪ੍ਰਧਾਨ ਮੰਤਰੀ ਤੇ ਨਵੀਂ ਸਰਕਾਰ ਬਣਾਉਣ ਲਈ ਨਹੀਂ ਹੈ ਬਲਕਿ ਯੂਪੀ ਵਿੱਚ ਵੀ ਭਾਜਪਾ ਦੀ ਸਰਕਾਰ ਨੂੰ ਹਟਾਏਗਾ।