ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਇਆਵਤੀ ਵਲੋਂ ਕਮਲਨਾਥ ਸਰਕਾਰ ਨੂੰ ਹਮਾਇਤ ਵਾਪਸ ਲੈਣ ਦੀ ਧਮਕੀ

ਬਸਪਾ ਮੁਖੀ ਮਾਇਆਵਤੀ ਨੇ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੂੰ ਹਮਾਇਤ ਜਾਰੀ ਰੱਖਣ ਤੇ ਮੁੜ ਵਿਚਾਰ ਕਰਨ ਦੀ ਧਮਕੀ ਦਿੱਤੀ ਹੈ। ਮਾਇਆਵਤੀ ਨੇ ਟਵੀਟ ਕਰਕੇ ਦੋਸ਼ ਲਗਾਇਆ ਹੈ ਕਿ ਸਰਕਾਰ ਮਸ਼ੀਨਰੀ ਦੀ ਦੁਰਵਤਰੋਂ ਮਾਮਲੇ ਚ ਕਾਂਗਰਸ ਵੀ ਭਾਜਪਾ ਤੋਂ ਘੱਟ ਨਹੀਂ ਹਨ। ਮੱਧ ਪ੍ਰਦੇਸ਼ ਦੀ ਗੁਨਾ ਲੋਕ ਸਭਾ ਸੀਟ ’ਤੇ ਬੀਐਸਪੀ ਉਮੀਦਵਾਰ ਨੂੰ ਕਾਂਗਰਸ ਨੇ ਡਰਾ ਧਮਕਾ ਕੇ ਜ਼ਬਰਦਸਤੀ ਬਿਠਾ ਦਿੱਤਾ ਹੈ।

 

ਮਾਇਆਵਤੀ ਨੇ ਅੱਗੇ ਲਿਖਿਆ ਹੈ – ਬੀਐਸਪੀ ਇਸ ਸੀਟ ਤੇ ਆਪਣੇ ਚਿੰਨ ਤੇ ਹੀ ਚੋਣ ਲੜ ਕੇ ਇਸ ਦਾ ਜਵਾਬ ਦੇਵੇਗੀ। ਕਾਂਗਰਸ ਸਰਕਾਰ ਨੂੰ ਹਮਾਇਤ ਜਾਰੀ ਰੱਖਣ ਤੇ ਵੀ ਮੁੜ ਵਿਚਾਰ ਕੀਤਾ ਜਾਵੇਗਾ। ਦੱਸ ਦੇਈਏ ਐਮ ਪੀ ਦੇ ਗੁਨਾ-ਸ਼ਿਵਪੁਰੀ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਜਯੋਤਿਰਾਦਿੱਤਿਆ ਸਿੰਧਿਆ ਖਿਲਾਫ਼ ਬੀਐਸਪੀ ਉਮੀਦਵਾਰ ਲੋਕੇਂਦਰ ਸਿੰਘ ਰਾਜਪੂਤ ਖੜ੍ਹੇ ਸਨ ਪਰ ਬਾਅਦ ਚ ਉਹ ਕਾਂਗਰਸ ਚ ਸ਼ਾਮਲ ਹੋ ਗਏ। ਇਸ ਨਾਲ ਮਾਇਆਵਤੀ ਨਾਰਾਜ਼ ਹਨ ਅਤੇ ਉਨ੍ਹਾਂ ਨੇ ਇਹ ਨਾਰਾਜ਼ਗੀ ਖੁਲੇਆਮ ਪ੍ਰਗਟਾ ਵੀ ਦਿੱਤੀ ਹੈ।

 

ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਚ ਕਾਂਗਰਸ ਨੇ 114 ਸੀਟਾਂ ਜਿੱਤੀਆਂ ਸਨ ਜਦਕਿ ਭਾਜਪਾ ਦੇ ਖਾਤੇ ਚ 109 ਸੀਟਾਂ ਆਈਆਂ ਸਨ। ਬੀਐਸਪੀ ਨੇ ਦੋ ਸੀਟਾਂ ਅਤੇ ਸਮਾਜਵਾਦੀ ਪਾਰਟੀ ਨੇ ਇਕ ਸੀਟ ਜਿੱਤੀ ਸੀ। ਹੋਰਨਾਂ ਉਮੀਦਵਾਰਾਂ ਨੇ 5 ਸੀਟਾਂ ਜਿੱਤੀਆਂ ਸਨ। ਇਸ ਵੇਲੇ ਕਾਂਗਰਸ ਸੂਬੇ ਚ ਬੀਐਸਪੀ ਦੀ ਹਮਾਇਤ ਨਾਲ ਸਰਕਾਰ ਚਲਾ ਰਹੀ ਹੈ।

 

ਮਾਇਆਵਤੀ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਦੋ ਟਵੀਟ ਕੀਤੇ ਹਨ। ਇਕ ਟਵੀਟ ਚ ਹਮਾਇਤ ਵਾਪਸ ਲੈਣ ਦੀ ਧਮਕੀ ਦਿੱਤੀ ਹੈ ਜਦਕਿ ਦੂਜੇ ਟਵੀਟ ਚ ਕਾਂਗਰਸ ਨੂੰ ਦੋਹਰੇ ਚਰਿੱਤਰ ਵਾਲੀ ਪਾਰਟੀ ਦਸਿਆ ਹੈ।

 

ਮਾਇਆਵਤੀ ਨੇ ਦੂਜੇ ਟਵੀਟ ਚ ਲਿਖਿਆ ਹੈ – ਯੂਪੀ ਚ ਕਾਂਗਰਸ ਆਗੂਆਂ ਦਾ ਇਹ ਪ੍ਰਚਾਰ ਕਿ ਭਾਜਪਾ ਭਲੇ ਹੀ ਜਿੱਤ ਜਾਵੇ ਪਰ ਬਸਪਾ-ਸਪਾ ਗਠਜੋੜ ਨੂੰ ਜਿੱਤਣਾ ਚਾਹੀਦਾ ਹੈ, ਇਹ ਕਾਂਗਰਸ ਪਾਰਟੀ ਦੇ ਜਾਤਵਾਦ, ਤੰਗ ਅਤੇ ਦੋਗਲੇ ਚਰਿੱਤਰ ਨੂੰ ਦਰਸਾਉਂਦਾ ਹੈ। ਇਸ ਲਈ ਲੋਕਾਂ ਦਾ ਇਹ ਮੰਨਣਾ ਸਹੀ ਹੈ ਕਿ ਭਾਜਪਾ ਨੂੰ ਸਿਰਫ ਸਾਡਾ ਗਠਜੋੜ ਹੀ ਹਰਾ ਸਕਦਾ ਹੈ। ਲੋਕ ਸਾਵਧਾਨ ਰਹਿਣ।

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayawati threatens to withdraw support to Kamal Nath government