ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਟਿਕਟ ਨਾ ਮਿਲੀ, ਤਾਂ ਵਿਧਾਇਕ ਨੇ ਆਪਣੇ ਗੁੱਟ ਦੀ ਨਸ ਕੱਟ ਲਈ

ਟਿਕਟ ਨਾ ਮਿਲੀ, ਤਾਂ ਵਿਧਾਇਕ ਨੇ ਆਪਣੇ ਗੁੱਟ ਦੀ ਨਸ ਕੱਟ ਲਈ

ਆਂਧਰਾ ਪ੍ਰਦੇਸ਼ ਦੇ ਇੱਕ ਵਿਧਾਇਕ ਦੀ ਵਿਡੀਓ ਇਸ ਵੇਲੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਪਾਰਟੀ ਟਿਕਟ ਨਾ ਮਿਲਣ ਕਾਰਨ ਆਪਣੇ ਗੁੱਟ ਦੀ ਨਸ ਇੱਕ ਬਲੇਡ ਨਾਲ ਕੱਟਦਾ ਵਿਖਾਈ ਦੇ ਰਿਹਾ ਹੈ। ਪੇਸ਼ੇ ਤੋਂ ਡਾਕਟਰ ਇਹ ਵਿਧਾਇਕ ਪੁਠਾਲਪੱਟੂ ਵਿਧਾਨ ਸਭਾ ਹਲਕੇ ਤੋਂ ਹੈ ਤੇ ਪੇਸ਼ੇ ਤੋਂ ਡਾਕਟਰ ਹੈ। ਇਸ ਵਿੱਚ ਉਹ ਆਪਣੇ ਪਾਰਟੀ ਲੀਡਰ YSR ਕਾਂਗਰਸ ਦੇ ਮੁਖੀ ਜਗਮੋਹਨ ਰੈੱਡੀ ਨੂੰ ਸੰਬੋਧਨ ਕਰ ਰਿਹਾ ਹੈ।

 

 

ਪੰਜ ਮਿੰਟਾਂ ਦੀ ਵਿਡੀਓ ਕਲਿੱਪ ਵਿੱਚ ਡਾ. ਐੱਮ. ਸੁਨੀਲ ਕੁਮਾਰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਬੋਲਦਿਆਂ ਆਖਦਾ ਦਿਸਦਾ ਹੈ,‘ਜਗਨ ਸਰ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਪਰ ਮੈਂ ਆਪਣੀ ਜੀਵਨ–ਲੀਲਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਮੈਂ ਪਿਛਲੇ ਪੰਜ ਵਰਿ੍ਹਆਂ ਤੋਂ ਤੁਹਾਡੀਆਂ ਪੈੜ–ਚਾਲਾਂ ’ਤੇ ਚੱਲ ਰਿਹਾ ਹਾਂ। ਹੁਣ ਮੈਨੂੰ ਐਤਕੀਂ ਟਿਕਟ ਨਾ ਦੇਣ ਬਾਰੇ ਗੱਲ ਚੱਲ ਰਹੀ ਹੈ।’

 

 

ਖ਼ੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਡਾ. ਸੁਨੀਲ ਕੁਮਾਰ ਨੂੰ ਮਦਨਾਪੱਲੀ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।  ਉਸ ਦੀ ਪਤਨੀ ਨੇ ਦੱਸਿਆ ਕਿ ਡਾ. ਸੁਨੀਲ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ ਕਿਉਂਕਿ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਉਨ੍ਹਾਂ ਵਿਰੁੱਧ ਕੁਝ ਉਲਟ ਕਿਸਮ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨ।

 

 

ਡਾ. ਸੁਨੀਲ ਨੇ ਵੀਰਵਾਰ ਨੂੰ ਸ੍ਰੀ ਜਗਨਮੋਹਨ ਰੈੱਡੀ ਨੂੰ ਉਨ੍ਹਾਂ ਦੀ ਲੋਟਸ ਪੌਂਡ ਰਿਹਾਇਸ਼ਗਾਹ ਉੱਤੇ ਮਿਲਣ ਦਾ ਜਤਨ ਵੀ ਕੀਤਾ ਸੀ ਪਰ ਸਫ਼ਲ ਨਹੀਂ ਹੋ ਸਕੇ ਸਨ।

 

 

ਇੱਕ ਪਾਰਟੀ ਆਗੂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ YSRC ਵਿੱਚ ਡਾ. ਸੁਨੀਲ ਨੂੰ ਰਤਾ ਲਾਂਭੇ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ 2016 ਵਿੱਚ 23 ਹੋਰ ਪਾਰਟੀ ਵਿਧਾਇਕਾਂ ਨਾਲ ਮਿਲ ਕੇ ਤੇਲਗੂ ਦੇਸਮ ਪਾਰਟੀ ਵਿੱਚ ਜਾਣ ਦਾ ਨਾਕਾਮ ਜਤਨ ਕੀਤਾ ਸੀ। ਤਦ ਜ਼ਿਲ੍ਹੇ ਦੇ ਕੁਝ ਸੀਨੀਅਰ ਪਾਰਟੀ ਆਗੂਆਂ ਨੇ ਉਨ੍ਹਾਂ ਦੀ ਉਹ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਉਹ ਪਾਰਟੀ ਦਾ ਭਰੋਸਾ ਦੋਬਾਰਾ ਕਦੇ ਵੀ ਹਾਸਲ ਨਹੀਂ ਕਰ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MLA cut his wrist nerve over poll ticket issue