ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਜੇ ਸੰਕਲਪ ਰੈਲੀ ਮੌਕੇ ਮੋਦੀ ਤੇ ਨੀਤੀਸ਼ ਨੇ ਵਿਰੋਧੀਆਂ ’ਤੇ ਲਾਏ ਨਿਸ਼ਾਨੇ

ਆਉਂਦੀਆਂ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਪਟਨਾ ਦੇ ਗਾਂਧੀ ਮੈਦਾਨ ਚ ਐਨਡੀਏ ਦੀ ਵਿਸ਼ਾਲ ਰੈਲੀ ਹੋਈ। ਐਨਡੀਏ ਦੀ ਇਹ ਵਿਜੇ ਸੰਕਲਪ ਰੈਲੀ ਕਈ ਪਹਿਲੂਆਂ ਚ ਅਹਿਮ ਸੀ। ਪੀਐਮ ਨਰਿੰਦਰ ਮੋਦੀ ਤੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ 9 ਸਾਲਾਂ ਮਗਰੋਂ ਕਿਸੀ ਸਿਆਸੀ ਰੈਲੀ ਚ ਇੱਕਠਿਆਂ ਮੰਚ ਸਾਂਝਾ ਕੀਤਾ।

 

 

ਨਿਤਿਸ਼ ਕੁਮਾਰ ਨਾਲ ਮੰਚ ਸਾਂਝਾ ਕਰਦਿਆਂ ਪੀਐਮ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਚੌਕੀਦਾਰ ਨੂੰ ਗਾਲਾਂ ਦੇਣ ਦੀ ਹੋੜ ਮਚੀ ਹੋਈ ਹੈ। ਮੋਦੀ ਨੂੰ ਗਾਲਾਂ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਕੰਮ ਨਹੀਂ ਹੈ। ਉਹ ਸਭ ਮਿਲ ਕੇ ਕਹਿੰਦੇ ਹਨ ਕਿ ਆਓ ਸਭ ਮਿਲ ਕੇ ਮੋਦੀ ਨੂੰ ਖ਼ਤਮ ਕਰੀਏ, ਮੈਂ ਕਹਿੰਦਾ ਹਾਂ ਆਓ ਮਿਲ ਕੇ ਅੱਤਵਾਦ ਨੂੰ ਖ਼ਤਮ ਕਰੀਏ। ਉਹ ਕਹਿੰਦੇ ਹਨ ਮੋਦੀ ਨੂੰ ਖ਼ਤਮ ਕਰੋ, ਮੈਂ ਕਹਿੰਦਾ ਹਾਂ ਆਓ, ਮਿਲ ਕੇ ਦੇਸ਼ ਤੋਂ ਗੰਦਗੀ ਨੂੰ ਖ਼ਤਮ ਕਰੀਏ, ਗਰੀਬੀ ਨੂੰ ਖਤਮ ਕਰੀਏ, ਦੇਸ਼ ਦੀ ਸਮੱਸਿਆਵਾਂ ਖਤਮ ਕਰੀਏ।

 

 

ਮੋਦੀ ਨੇ ਕਿਹਾ ਕਿ ਕੁਝ ਲੋਕ ਫ਼ੌਜ ਦੀ ਕਾਬਲੀਅਤ ਤੇ ਸਵਾਲ ਚੁੱਕ ਰਹੇ ਹਨ। ਵਿਰੋਧੀ ਦਲਾਂ ਦੇ ਨੇਤਾ ਸਾਡੇ ਜਵਾਨਾਂ ਦੀ ਯੋਗਤਾ ਤੇ ਸ਼ੱਕ ਕਰ ਰਹੇ ਹਨ। ਜਿਵੇਂ ਇਨ੍ਹਾਂ ਲੋਕਾਂ ਨੇ ਸਰਜੀਕਲ ਸਟ੍ਰਾਈਕ ਤੇ ਸਵਾਲ ਚੁੱਕੇ ਸਨ, ਉਂਝ ਹੀ ਇਹ ਲੋਕ ਹੁਣ ਅੱਤਵਾਦੀ ਟਿਕਾਣਿਆਂ ਤੇ ਹੋਏ ਹਮਲਿਆਂ ਦੇ ਸਬੂਤ ਮੰਗਣ ਲਗੇ ਹਨ। ਜਿੱਥੇ ਇਕ ਸੁਰ ਚ ਗੱਲ ਕਰਨ ਦੀ ਲੋੜ ਸੀ, ਉਦੋਂ ਵਿਰੋਧ ਧਿਰ ਦੀ 21 ਪਾਰਟੀਆਂ ਮੋਦੀ ਸਰਕਾਰ ਖਿਲਾਫ਼ ਸੀ। ਵਿਰੋਧੀ ਪਾਰਟੀਆਂ ਦੇ ਬਿਆਨ ਨਾਲ ਪਾਕਿਸਤਾਨ ਚ ਤਾੜੀਆਂ ਵੱਜ ਰਹੀਆਂ ਹਨ।

 

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਦੇਸ਼ ਦਾ ਚੌਕੀਦਾਰ ਪੂਰੀ ਤਰ੍ਹਾਂ ਚੌਕਸ ਹੈ। ਦੇਸ਼ ਦੇ ਦੁਸ਼ਮਨਾਂ ਤੇ ਸਾਡੀ ਤਿੱਖੀ ਨਜ਼ਰਾਂ ਹਨ। ਦੇਸ਼ ਤੇ ਮਾੜੀ ਨਜ਼ਰ ਰੱਖਣ ਵਾਲਿਆਂ ਨੂੰ ਜਵਾਬ ਦੇ ਰਹੇ ਹਨ। ਨਵਾਂ ਭਾਰਤ ਜਵਾਨਾਂ ਦੀ ਸ਼ਹਾਦਤ ਤੇ ਚੁੱਪ ਨਹੀਂ ਬੈਠਦਾ, ਨਵੇਂ ਭਾਰਤ ਚ ਚੁਣ–ਚੁਣ ਕੇ ਬਦਲਾ ਲਿਆ ਜਾਂਦਾ ਹੈ।

 

ਸਰਕਾਰ ਦੇ ਕੰਮਾਂ ਬਾਰੇ ਬੋਲਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦੀ ਰੱਖਿਆ–ਸੁਰੱਖਿਆ ਗ਼ਰੀਬ, ਮੱਧਮ ਵਰਗ, ਸਭ ਦੇ ਭਲੇ ਲਈ ਜਿੰਨੇ ਵੀ ਫੈਸਲੇ ਲਏ ਗਏ ਹਨ, ਉਹ ਡੰਕੇ ਦੀ ਸੱਟ ਤੇ ਲਏ ਜਾ ਰਹੇ ਹਨ ਤੇ ਅੱਗੇ ਵੀ ਲਏ ਜਾਣਗੇ।

 

ਭ੍ਰਿਸ਼ਟਾਚਾਰ ਦੇ ਮੁੱਦੇ ਤੇ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਚੋਰ ਦੇ ਨਾਂ ਤੇ ਕੀ–ਕੀ ਹੋਇਆ ਹੈ, ਸਭ ਨੂੰ ਪਤਾ ਹੈ। ਗਰੀਬਾਂ ਦੇ ਨਾਂ ਤੇ ਦੁਕਾਨ ਚਲਾਉਣ ਵਾਲਿਆਂ ਦਾ ਇਲਾਜ ਕੀਤਾ ਹੈ। ਤੁਹਾਡੇ ਚੌਕੀਦਾਰ ਨੇ ਦੇਸ਼ ਭਰ ਚ ਲੁੱਟ ਖਸੁੱਟ ਬੰਦ ਕਰਵਾਈ ਹੈ।

 

ਮੋਦੀ ਨੇ ਵਿਰੋਧੀਆਂ ਨੂੰ ਘੇਰਦਿਆਂ ਕਿਹਾ ਕਿ ਮਹਾਮਿਲਾਵਟ ਦੀ ਸਰਕਾਰ ਨਾਲ ਦੇਸ਼ ਨਹੀਂ ਚਲੇਗਾ, ਦੇਸ਼ ਦਾ ਵਿਕਾਸ ਨਹੀਂ ਹੋਵੇਗਾ। ਮਹਾਮਿਲਾਵਟ ਦੀ ਸਰਕਾਰ ਬਣੀ ਤਾਂ ਸਿਰਫ ਉਨ੍ਹਾਂ ਦਾ ਵਿਕਾਸ ਹੋਵੇਗਾ। ਸਾਨੂੰ ਮਜ਼ਬੂਤ ਬਹੁਮਤ ਚਾਹੀਦਾ ਹੈ।

 

ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਨੇ ਕਿਸੇ ਦਾ ਨਾਂ ਲਏ ਬਿਨਾਂ ਰਾਜਦ ਤੇ ਟਿੱਪਣੀ ਕਰਦਿਆ ਕਿਹਾ ਕਿ ਬਿਹਾਰ ਚ ਅਸੀਂ ਘਰ–ਘਰ ਬਿਜਲੀ ਪਹੁੰਚਾ ਦਿੱਤੀ ਤੇ ਲਾਲਟੈਨ ਦੀ ਲੋੜ ਖਤਮ ਹੋ ਗਈ। ਬਿਹਾਰ ਚ ਪਿਆਰ ਅਤੇ ਸਦਭਾਵਨਾ ਦਾ ਮਾਹੌਲ ਹੈ। ਕੁਝ ਲੋਕਾਂ ਕੱਟੜਤਾ ਫੈਲਾਉਣਾ ਚਾਹੁੰਦੇ ਹਨ। ਮੈਂ ਸਭ ਤੋਂ ਅਪੀਲ ਕਰਾਂਗਾ ਕਿ ਉਨ੍ਹਾਂ ਦੇ ਚੱਕਰ ਚ ਨਾ ਪੈਣ।

 

ਮੁੰਖ ਮੰਤਰੀ ਨਿਤਿਸ਼ ਕੁਮਾਰ ਨੇ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਵਾਮਾ ਹਮਲੇ ਤੇ ਭਾਰਤ ਨੇ ਅੱਤਵਾਦ ਨੂੰ ਸਖ਼ਤ ਜਵਾਬ ਦਿੱਤਾ ਹੈ। ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਕਿਹਾ ਕਿ ਜਵਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦਾ ਸਖ਼ਤ ਜਵਾਬ ਦਿੱਤਾ। ਏਅਰ ਫ਼ੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਵੀ ਰੱਝ ਕੇ ਸ਼ਲਾਘਾ ਕੀਤੀ।

 

ਇਸ ਮੌਕੇ ਬਿਹਾਰ ਦੇ ਡਿਪਟੀ ਸੀਐਮ ਸੁਸ਼ੀਲ ਕੁਮਾਰ ਮੋਦੀ, ਲੋਜਪਾ ਸੁਪਰੀਮੋ ਵਿਲਾਸ ਪਾਸਵਾਨ, ਰਾਜੀਵ ਪ੍ਰਤਾਪ ਰੂੜੀ, ਰਾਜੀਵ ਰੰਜਨ ਸਿੰਘ, ਨਿਤਿਆਨੰਦ ਰਾਏ, ਭੁਪਿੰਦਰ ਯਾਦਵ, ਰਾਮਕ੍ਰਿਸ਼ਨ ਯਾਦਵ, ਵਿਜੇ ਕੁਮਾਰ ਸਿਨਹਾ ਸਮੇਤ ਐਨਡੀਏ ਦੇ 60 ਤੋਂ ਜ਼ਿਆਦਾ ਆਗੂ ਸਮਾਗਮ ਚ ਹਾਜ਼ਰ ਹੋਏ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi and Nitish have targeted the opponents on the Vijay Sankalp rally