ਲੋਕ ਸਭਾ ਚੋਣਾਂ (Lok Sabha Polls 2019) ਦੇ 7ਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਮਗਰੋਂ ਚੋਣ ਸਰਵੇਖਣ ਦੇ ਨਤੀਜੇ ਸਾਹਮਣ ਆ ਗਏ ਹਨ। ਮੱਧ ਪ੍ਰਦੇਸ਼ ਚ ਭਾਜਪਾ ਨੂੰ ਕੁਝ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਜਦਕਿ ਕਾਂਗਰਸ ਨੂੰ ਕੁਝ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਹੈ।
ਏਬੀਪੀ-ਏਸੀ ਨੀਲਸਨ ਦੇ ਚੋਣ ਸਰਵੇਖਣ ਮੁਤਾਬਕ ਭਾਜਪਾ ਨੂੰ ਲਗਭਗ 24 ਸੀਟਾਂ ਦਾ ਲਾਭ ਹੋ ਸਕਦਾ ਹੈ ਜਦਕਿ ਕਾਂਗਰਸ ਨੂੰ 5 ਨਾਲ ਹੀ ਸਬਰ ਕਰਨਾ ਪੈ ਸਕਦਾ ਹੈ। ਲੋਕ ਸਭਾ ਚੋਣਾਂ 2019 ਚ ਸਭ ਤੋਂ ਵੱਡਾ ਅਤੇ ਖਾਸ ਮੁਕਾਬਲਾ ਕਾਂਗਰਸੀ ਉਮੀਦਵਾਰ ਦਿਗਵਿਜੇ ਸਿੰਘ ਅਤੇ ਭਾਜਪਾ ਉਮੀਦਵਾਰ ਪ੍ਰੱਗਿਆ ਠਾਕੁਰ ਵਿਚਾਲੇ ਹੈ। ਦੋਵੇਂ ਭੋਪਾਲ ਸੀਟ ਤੋਂ ਚੋਣ ਲੜ ਰਹੇ ਹਨ।
ਦੱਸਣਯੋਗ ਹੈ ਕਿ ਸਾਲ 2014 ਚ ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ 29 ਲੋਕ ਸਭਾ ਸੀਟਾਂ ਚੋਂ 27 ਸੀਟਾਂ ਤੇ ਕਬਜ਼ਾ ਕੀਤਾ ਸੀ। (ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)
.