ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੁਕੇਸ਼ ਅੰਬਾਨੀ ਮੁੰਬਈ ’ਚ ‘ਕਰ ਰਹੇ ਕਾਂਗਰਸੀ ਉਮੀਦਵਾਰ ਦੀ ਹਮਾਇਤ’

​​​​​​​ਮੁਕੇਸ਼ ਅੰਬਾਨੀ ਮੁੰਬਈ ’ਚ ‘ਕਰ ਰਹੇ ਕਾਂਗਰਸੀ ਉਮੀਦਵਾਰ ਦੀ ਹਮਾਇਤ’

ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਸ ਵੇਲੇ ‘ਕਾਂਗਰਸੀ ਉਮੀਦਵਾਰ ਮਿਲਿੰਦ ਦਿਓੜਾ ਦੀ ਹਮਾਇਤ ਕਰਦੇ ਵਿਖਾਈ ਦੇ ਰਹੇ ਹਨ।’ ਸ੍ਰੀ ਦਿਓੜਾ ਮਹਾਰਾਸ਼ਟਰ ਦੇ ਮੁੰਬਈ–ਦੱਖਣੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ। ਇੱਥੇ ਵਰਨਣਯੋਗ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ–ਕੱਲ੍ਹ ਮੁਕੇਸ਼ ਅੰਬਾਨੀ ਦੇ ਸਕੇ ਭਰਾ ਅਨਿਲ ਅੰਬਾਨੀ ਉੱਤੇ ਤਿੱਖੇ ਹਮਲੇ ਕਰ ਰਹੇ ਹਨ ਪਰ ਮੁਕੇਸ਼ ਅੰਬਾਨੀ ਵੱਲੋਂ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਲਏ ਸਟੈਂਡ ਤੋਂ ਸਿਆਸੀ ਹਲਕਿਆਂ ਵਿੱਚ ਕੁਝ ਹੈਰਾਨੀ ਵੀ ਪ੍ਰਗਟਾਈ ਜਾ ਰਹੀ ਹੈ।

 

 

ਖ਼ੁਦ ਸ੍ਰੀ ਮਿਲਿੰਦ ਦਿਓੜਾ ਨੇ ਇੱਕ ਵਿਡੀਓ ਟਵੀਟ ਕੀਤੀ ਹੈ, ਜਿਸ ਵਿੱਚ ਸ੍ਰੀ ਮੁਕੇਸ਼ ਅੰਬਾਨੀ ਇਹ ਆਖਦੇ ਦਿਸਦੇ ਤੇ ਸੁਣਦੇ ਹਨ ਕਿ – ‘ਦੱਖਣੀ ਮੁੰਬਈ ਤੋਂ ਮਿਲਿੰਦ ਉਮੀਦਵਾਰ ਹਨ… ਮਿਲਿੰਦ ਨੂੰ ਦੱਖਣੀ ਮੁੰਬਈ ਹਲਕੇ ਦੇ ਸਮਾਜਕ, ਆਰਥਿਕ ਤੇ ਸਭਿਆਚਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਹੈ।’

 

 

ਸ੍ਰੀ ਮਿਲਿੰਦ ਦਿਓੜਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ – ਦੱਖਣੀ ਮੁੰਬਈ ਦਾ ਮਤਲਬ ਹੀ ਕਾਰੋਬਾਰ ਹੈ ਕਿਉਂਕਿ ਇੱਥੇ ਲਗਭਗ ਹਰੇਕ ਨਿਵਾਸੀ ਜਾਂ ਤਾਂ ਦੁਕਾਨਦਾਰ ਹੈ ਅਤੇ ਜਾਂ ਕੋਈ ਵੱਡਾ ਸਨਅਤਕਾਰ।

 

 

ਇਸ ਤੋਂ ਪਹਿਲਾਂ ਕਦੇ ਮੁਕੇਸ਼ ਅੰਬਾਨੀ ਨੂੰ ਕਦੇ ਕਿਸੇ ਵੀ ਸਿਆਸੀ ਉਮੀਦਵਾਰ ਦੀ ਹਮਾਇਤ ਕਰਦਿਆਂ ਨਹੀਂ ਵੇਖਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mukesh Ambani is backing Congress Candidate in Mumbai