ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਅਖਿਲੇਸ਼ ਦੇ ਕਰਜ਼ਾਈ ਹਨ ਮੁਲਾਇਮ ਸਿੰਘ ਯਾਦਵ

ਮੁਲਾਇਮ ਸਿੰਘ ਯਾਦਵ ਆਪਣੇ ਬੇਟੇ ਅਖਿਲੇਸ਼ ਯਾਦਵ ਦੇ ਕਰਜ਼ਈ ਵੀ ਹਨ। ਇਹ ਗੱਲ ਮੁਲਾਇਮ ਨੇ ਨਾਮਜ਼ਦਗੀ ਭਰਨ ਮਗਰੋਂ ਦਾਖਲ ਹਲਫ਼ਨਾਮੇ ਚ ਮੰਨੀ ਹੈ। ਰਿਕਾਰਡ ਮੁਤਾਬਕ ਉਨ੍ਹਾਂ ਨੇ ਅਖਿਲੇਸ਼ ਤੋ਼ 2 ਕਰੋੜ 13 ਲੱਖ 80 ਹਜ਼ਾਰ ਰੁਪਏ ਦਾ ਕਰਜ਼ਾ ਵੀ ਲਿਆ ਹੈ।

 

ਮਕਾਨ, ਦੁਕਾਨ, ਇਮਾਰਤ ਆਦਿ ਨਾਲ ਜੁੜੀ ਮੁਲਾਇਮ ਕੋਲ 1 ਕਰੋੜ 36 ਲੱਖ 65 ਹਜ਼ਾਰ 853 ਰੁਪਏ ਅਤੇ ਉਨ੍ਹਾਂ ਦੀ ਪਤਨੀ ਸਾਧਨਾ ਯਾਦਵ ਕੋਲ 2 ਕਰੋੜ 97 ਲੱਖ 65 ਹਜ਼ਾਰ 742 ਰੁਪਏ ਦੀ ਚਲ ਜਾਇਦਾਦ ਹੈ।

 

ਸਹੁੰ ਪੱਤਰ ਚ ਮੁਲਾਇਮ ਕੋਲ 16 ਕਰੋੜ 52 ਲੱਖ 44 ਹਜ਼ਾਰ 300 ਰੁਪਏ ਦੀ ਚਲ ਅਤੇ ਅਚਲ ਜਾਇਦਾਦ ਦਿਖਾਈ ਗਈ ਹੈ ਜਦਕਿ ਉਨ੍ਹਾਂ ਦੀ ਪਤਨੀ ਸਾਧਨਾ ਕੋਲ 5 ਕਰੋੜ 03 ਲੱਖ 86 ਹਜ਼ਾਰ 842 ਰੁਪਏ ਦੀ ਜਾਇਦਾਦ ਦਾ ਖੁਲਾਸਾ ਕੀਤਾ ਗਿਆ ਹੈ।

 

ਮੁਲਾਇਮ ਦੁਆਰਾ ਦਾਖਲ ਕੀਤੇ ਗਏ ਸਹੁੰ ਪੱਤਰ ਚ ਵਿੱਤੀ ਸਾਲ 2017-18 32 ਲੱਖ 2 ਹਜ਼ਾਰ 615 ਰੁਪਏ ਦੀ ਕੁੱਲ ਆਮਦਨ ਦਿਖਾਈ ਗਈ ਹੈ। ਪਤਨੀ ਦੀ ਵੀ ਆਮਦਲ 25 ਲੱਖ 61 ਹਜ਼ਾਰ 170 ਰੁਪਏ ਦੱਸੀ ਗਈ ਹੈ।

 

ਇਸ ਤੋਂ ਇਲਾਵਾ ਹੋਰ ਕਾਫ਼ੀ ਕੁਝ ਇਸ ਹਲ਼ਫ਼ਨਾਮੇ ਚ ਖ਼ੁਲਾਸਾ ਕੀਤਾ ਗਿਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mulayam Singh Yadav Debtor of Son Akhilesh