ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚੋਂ ਰਾਜੇ–ਰਜਵਾੜੇ ਮੇਰੇ ਪਰਿਵਾਰ ਨੇ ਖ਼ਤਮ ਕੀਤੇ: ਪ੍ਰਿਯੰਕਾ ਗਾਂਧੀ

ਭਾਰਤ ’ਚੋਂ ਰਾਜੇ–ਰਜਵਾੜੇ ਮੇਰੇ ਪਰਿਵਾਰ ਨੇ ਖ਼ਤਮ ਕੀਤੇ: ਪ੍ਰਿਯੰਕਾ ਗਾਂਧੀ

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨੇ ਭਾਰਤ ’ਚੋਂ ਰਿਆਸਤੀ ਪਰਿਵਾਰਾਂ ਭਾਵ ਨਵਾਬਾਂ, ਰਾਜਿਆਂ ਤੇ ਰਜਵਾੜਿਆਂ ਨੂੰ ਮਿਲਣ ਵਾਲੇ ਵਿਸ਼ੇਸ਼ ਅਧਿਕਾਰ ਬੰਦ ਕਰਵਾਏ ਸਨ। ਸ੍ਰੀਮਤੀ ਪ੍ਰਿਯੰਕਾ ਗਾਂਧੀ ਭਾਜਪਾ ਵੱਲੋਂ ਲਾਏ ਉਸ ਦੋਸ਼ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਗਾਂਧੀ ਪਰਿਵਾਰ ਸ਼ਾਹੀ ਸੁੱਖ–ਸਹੂਲਤਾਂ ਮਾਣਦਾ ਹੈ।

 

 

ਸ਼ੁੱਕਰਵਾਰ ਨੂੰ ਸਨਬੀਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸ੍ਰੀਮਤੀ ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਦਾ ਜਜ਼ਬਾਤੀ ਸੁਫ਼ਨਾ ਹੈ ਕਿ ਭਾਰਤ ਵਿੱਚ ਕਿਸੇ ਤੋਂ ਕਦੇ ਉਸ ਦਾ ਧਰਮ ਨਾ ਪੁੱਛਿਆ ਜਾਵੇ।

 

 

ਚੇਤੇ ਰਹੇ ਕਿ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ 1972 ’ਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਰਾਜਿਆਂ ਤੇ ਰਜਵਾੜਿਆਂ ਨੂੰ ਮਿਲਣ ਵਾਲੇ ਸਾਰੇ ਵਿਸ਼ੇਸ਼ ਅਧਿਕਾਰ ਤੇ ਸੁੱਖ–ਸਹੂਲਤਾਂ ਖੋਹ ਲਈਆਂ ਸਨ। ਉਨ੍ਹਾਂ ਕਿਹਾ ਕਿ ਅਜਿਹਾ ਕਦੇ ਨਾ ਹੋ ਸਕਦਾ, ਜੇ ਗਾਂਧੀ ਪਰਿਵਾਰ ਦਾ ਧਿਆਨ ਸ਼ਾਹੀ ਐਸ਼ਪ੍ਰਸਤੀ ਵੱਲ ਹੁੰਦਾ।

 

 

ਸਕੂਲੀ ਬੱਚਿਆਂ ਨਾਲ ਗੱਲਬਾਤ ਦੇ ਸੈਸ਼ਨ ਦੌਰਾਨ ਇੱਕ ਵਿਦਿਆਰਥਣ ਨੇ ਸੁਆਲ ਪੁੱਛਿਆ ਸੀ ਕਿ ਭਵਿੱਖ ਦੇ ਭਾਰਤ ਬਾਰੇ ਉਨ੍ਹਾਂ ਦਾ ਕੀ ਸੁਫ਼ਨਾ ਹੈ, ਤਾਂ ਸ੍ਰੀਮਤੀ ਪ੍ਰਿਯੰਕਾ ਗਾਂਧੀ ਨੇ ਜਵਾਬ ਦਿੱਤਾ ਸੀ ਕਿ ਭਾਰਤ ਲਈ ਉਨ੍ਹਾਂ ਦਾ ਬਹੁਤ ਜਜ਼ਬਾਤੀ ਸੁਫ਼ਨਾ ਹੈ। ਉਹ ਇੱਕ ਅਜਿਹਾ ਭਾਰਤ ਵੇਖਣਾ ਚਾਹੁੰਦੇ ਹਨ, ਜਿੱਥੇ ਕੋਈ ਧਰਮ ਨਾ ਹੋਵੇ; ਭਾਵੇਂ ਉਹ ਹਿੰਦੂਵਾਦ ਹੋਵੇ, ਤੇ ਚਾਹੇ ਮਸੀਹੀਅਤ, ਇਸਲਾਮ ਜਾਂ ਕੋਈ ਹੋਰ, ਕਿਸੇ ਤੋਂ ਇਸ ਬਾਰੇ ਕੋਈ ਸੁਆਲ ਨਾ ਪੁੱਛਿਆ ਜਾਵੇ।

 

 

ਸ੍ਰੀਮਤੀ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਹ ਅਜਿਹਾ ਭਾਰਤ ਵੇਖਣਾ ਚਾਹੁੰਦੇ ਹਨ ਕਿ ਜਿੱਥੇ ਔਰਤਾਂ ਤੇ ਮਰਦਾਂ ਵਿਚਾਲੇ ਪੂਰੀ ਤਰ੍ਹਾਂ ਬਰਾਬਰੀ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:My family abolished princely states in India Priyanka Gandhi