ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ ਕੰਟਰੈਕਟ PM ਨਹੀਂ ਪੱਕਾ PM ਚਾਹੀਦੈ: ਮੁਖ਼ਤਾਰ ਅੱਬਾਸ ਨਕਵੀ

ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਪੱਕਾ ਅਤੇ ਫੈਸਲਾ ਲੈਣ ਵਾਲਾ ਪ੍ਰਧਾਨ ਮੰਤਰੀ ਚਾਹੁੰਦਾ ਹੈ ਨਾ ਕਿ ਕੰਟਰੈਕਟ ਵਾਲਾ ਪੀਐਮ। ਵਿਰੋਧੀਆਂ ਦੀ ਏਕਤਾ ਨੂੰ ਨਿਸ਼ਾਨੇ ਤੇ ਲੈਂਦਿਆਂ ਨਕਵੀ ਨੇ ਕਿਹਾ ਕਿ ਦੇਸ਼ ਪੱਕਾ ਅਤੇ ਫੈਸਲਾ ਲੈਣ ਵਾਲਾ ਪ੍ਰਧਾਨ ਮੰਤਰੀ ਚਾਹੁੰਦਾ ਹੈ ਨਾ ਕਿ ਕੰਟਰੈਕਟ ਵਾਲਾ ਪੀਐਮ, ਜਿੱਥੇ ਕੁਝ 6 ਮਹੀਨਿਆਂ ਲਈ ਪ੍ਰਧਾਨ ਮੰਤਰੀ ਅਤੇ ਕੁਝ ਹੋਰਨਾਂ ਅਗਲੇ 6 ਮਹੀਨਿਆਂ ਲਈ ਪ੍ਰਧਾਨ ਮੰਤਰੀ ਹੋਣਗੇ।

 

ਨਕਵੀ ਨੇ ਕਿਹਾ ਕਿ ਲੋਕਾਂ ਨੂੰ ਸਖਤ ਅਤੇ ਫੈਸਲੇ ਲੈਣ ਵਾਲੀ ਸਰਕਾਰ ਚਾਹੀਦੀ ਹੈ। ਦੇਸ਼ ਜੁਗਾੜ ਜਾਂ ਜੋੜਤੋੜ ਦੀ ਸਰਕਾਰ ਨਹੀਂ ਚਾਹੁੰਦਾ ਹੈ। ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਲੋਕ ਉਨ੍ਹਾਂ ਵਿਕਾਸ ਕਾਰਜਾਂ ਤੇ ਵੋਟ ਕਰੇਗੀ ਜਿਹੜੇ ਪਿਛਲੇ 5 ਸਾਲਾਂ ਦੌਰਾਨ ਕੀਤੇ ਗਏ ਹਨ।

 

ਵਿਰੋਧੀ ਗਠਜੋੜ ਦੀ ਏਕਤਾ ’ਤੇ ਮਜ਼ਾਕ ਚੁੱਕਦਿਆਂ ਨਕਵੀਂ ਨੇ ਕਿਹਾ ਕਿ ਚੋਣ ਮਗਰੋਂ ਜ਼ਿਆਦਾਤਰ ਵਿਰੋਧੀ ਪਾਰਟੀਆਂ ਆਪਣੀ ਪਛਾਣ ਗੁਆ ਦੇਣਗੀਆਂ। ਉਹ ਸਾਰੀ ਪਾਰਟੀਆਂ ਆਪਣੀ ਹੋਂਦ ਦੀ ਜੰਗ ਲੜ ਰਹੀਆਂ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Naqvi says India wants permanent PM not contractual one