ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ ਸਰਚ ਵਿੱਚ ਨਰਿੰਦਰ ਮੋਦੀ ਅੱਗੇ ਪਰ ਭਾਜਪਾ ਪਿੱਛੇ


ਆਮ ਚੋਣਾਂ ਵਿੱਚ ਲੋਕਾਂ ਦੇ ਵੋਟ ਫਿਲਹਾਲ ਈਵੀਐਮ ਵਿੱਚ ਬੰਦ ਹਨ ਪਰ ਜੇਕਰ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਇਥੇ ਪਾਰਟੀਆਂ ਅਤੇ ਨੇਤਾਵਾਂ ਦੇ ਨਾਮ ਦੇ ਸਰਚ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸਰਚ ਨਤੀਜੇ ਦੱਸਦੇ ਹਨ ਕਿ ਕਿਸ ਨੇਤਾ ਦੇ ਨਾਮ ਉੱਤੇ ਸਭ ਤੋਂ ਜ਼ਿਆਦਾ ਪੇਜ ਬਣੇ ਹਨ ਜਾਂ ਵਿਗਿਆਪਨ ਹਨ। 

 


ਤਾਜ਼ਾ ਨਤੀਜਿਆਂ ਦੀ ਗੱਲ ਕਰੀਏ ਤਾਂ ਫੇਸਬੁੱਕ ਸਰਚ ਵਿੱਚ ਭਾਜਪਾ ਨੂੰ ਪਿੱਛੇ ਛੱਡ ਦਿੱਤਾ ਹੈ। ਇਹੀ ਨਹੀਂ ਚੋਣਾਂ ਆਖ਼ਰੀ ਗੇੜ ਵਿੱਚ ਪਹੁੰਚਦੀਆਂ ਵੇਖ ਭਾਜਪਾ ਨੇ ਆਪਣੇ ਫੇਸਬੁੱਕ ਬਜਟ ਨੂੰ 25 ਫ਼ੀਸਦੀ ਘਟਾ ਦਿੱਤਾ ਹੈ। 

 

ਫੇਸਬੁੱਕ ਨੇ ਚੋਣਾਂ ਦੌਰਾਨ ਰਾਜਨੀਤਿਕ ਸਰਚ ਰਿਜਲਟ ਦਾ ਵਿਕਲਪ ਸ਼ੁਰੂ ਕੀਤਾ ਹੈ। ਇਥੇ ਦਿੱਤੇ ਜਾ ਰਹੇ ਇਸ਼ਤਿਹਾਰਾਂ ਅਤੇ ਕੁੱਲ ਪੇਜਾਂ ਦੇ ਸਰਚ ਨਤੀਜੇ ਦਿਖਾਈ ਦਿੰਦੇ ਹਨ। ਉਨ੍ਹਾਂ ਨਤੀਜਿਆਂ ਵਿੱਚ ਰਾਜਨੀਤਿਕ ਦਲਾਂ ਦੇ ਨਾਮ, ਪਾਰਟੀ ਦੇ ਨੇਤਾਵਾਂ ਉਨ੍ਹਾਂ ਦੇ ਸਰਨੇਮ ਅਤੇ ਸਲੋਗਨਾਂ ਦੇ ਨਤੀਜੇ ਦਸੇ ਜਾਂਦੇ ਹਨ। ਨਤੀਜਿਆਂ ਵਿੱਚ ਨਰਿੰਦਰ ਮੋਦੀ, ਰਾਹੁਲ ਗਾਂਧੀ ਤੋਂ ਬਹੁਤ ਅੱਗੇ ਹਨ ਪਰ ਭਾਜਪਾ ਕਾਂਗਰਸ ਤੋਂ ਪਿੱਛੇ ਚੱਲ ਰਹੀ ਹੈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narendra Modi ahead of Facebook search but BJP behind