ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੈੱਸ ਕਾਨਫ਼ਰੰਸ ’ਚ ਨਰਿੰਦਰ ਮੋਦੀ ਨੇ ਨਹੀਂ ਦਿੱਤਾ ਕਿਸੇ ਸੁਆਲ ਦਾ ਜੁਆਬ

ਪ੍ਰੈੱਸ ਕਾਨਫ਼ਰੰਸ ’ਚ ਨਰਿੰਦਰ ਮੋਦੀ ਨੇ ਨਹੀਂ ਦਿੱਤਾ ਕਿਸੇ ਸੁਆਲ ਦਾ ਜੁਆਬ

ਸਾਲ 2014 ਦੌਰਾਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਕਿਸੇ ਪ੍ਰੈੱਸ ਕਾਨਫ਼ਰੰਸ ਵਿੱਚ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਵੀ ਪੂਰੇ ਬਹੁਮੱਤ ਨਾਲ ਸੱਤਾ ’ਚ ਪਰਤੇਗੀ ਪਰ ਸ੍ਰੀ ਮੋਦੀ ਨੇ ਪਾਰਟੀ ਅਨੁਸ਼ਾਸਨ ਦੇ ਪੱਜ ਕਿਸੇ ਵੀ ਤਰ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਇਨਕਾਰ ਕਰ ਦਿੱਤਾ।

 

 

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਐੱਨਡੀਏ ਸਰਕਾਰ ਦੀ ਕਾਰਗੁਜ਼ਾਰੀ ਦਾ ਵਿਸਤ੍ਰਿਤ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਲੰਮੇਰੀਆਂ ਚੋਣ ਮੁਹਿੰਮਾਂ ਦਾ ਵੀ ਜ਼ਿਕਰ ਕੀਤਾ।

 

 

ਪੱਤਰਕਾਰਾਂ ਨੇ ਜਦੋਂ ਸ੍ਰੀ ਮੋਦੀ ਨੂੰ ਸੁਆਲ ਪੁੱਛਣ ਦਾ ਜਤਨ ਕੀਤਾ, ਤਾਂ ਉਨ੍ਹਾਂ ਇਹੋ ਜਵਾਬ ਦਿੱਤਾ ਕਿ ਇਸ ਪ੍ਰੈੱਸ ਕਾਨਫ਼ਰੰਸ ਨੂੰ ਸ੍ਰੀ ਅਮਿਤ ਸ਼ਾਹ ਸੰਬੋਧਨ ਕਰ ਰਹੇ ਹਨ ਤੇ ਪਾਰਟੀ ਅਨੁਸ਼ਾਸਨ ਦੀ ਪਾਲਣਾ ਕਰਨੀ ਪੈਂਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ – ‘ਅਸੀਂ ਪਾਰਟੀ ਦੇ ਅਨੁਸ਼ਾਸਨ–ਪਸੰਦ ਸਿਪਾਹੀ ਹਾਂ। ਸਾਡੇ ਲਈ ਪਾਰਟੀ ਪ੍ਰਧਾਨ ਸਭ ਕੁਝ ਹੈ। ਚੋਣਾਂ ਬਹੁਤ ਸ਼ਾਨਦਾਰ ਰਹੀਆਂ। ਇਸ ਵਾਰ ਦੀਆਂ ਚੋਣਾਂ ਬੇਹੱਦ ਹਾਂ–ਪੱਖੀ ਭਾਵਨਾ ਨਾਲ ਲੜੀਆਂ ਗਈਆਂ।’

 

 

ਪ੍ਰੈੱਸ ਕਾਨਫ਼ਰੰਸ ਦੌਰਾਨ ਸਾਰੇ ਪ੍ਰਸ਼ਨਾਂ ਦੇ ਉੱਤਰ ਅਮਿਤ ਸ਼ਾਹ ਨੇ ਹੀ ਦਿੱਤੇ ਅਤੇ ਉਨ੍ਹਾਂ ਵੀ ਦ੍ਰਿੜ੍ਹ ਇਰਾਦੇ ਨਾਲ ਇਹੋ ਕਿਹਾ ਕਿ ਭਾਜਪਾ ਹੁਣ ਵੱਡੇ ਬਹੁਮੱਤ ਨਾਲ ਸੱਤਾ ਵਿੱਚ ਪਰਤਣ ਵਾਲੀ ਹੈ। ਉਨ੍ਹਾਂ ਕਿਹਾ ਕਿ ਭਾਜਪਾ 300 ਤੋਂ ਵੱਧ ਸੀਟਾਂ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਹੀ ਅਗਲੇ ਪ੍ਰਧਾਨ ਮੰਤਰੀ ਹੋਣਗੇ।

 

 

ਪ੍ਰਧਾਨ ਮੰਤਰੀ ਵੱਲੋਂ ਕਦੇ ਕੋਈ ਪ੍ਰੈੱਸ ਕਾਨਫ਼ਰੰਸ ਨਾ ਕੀਤੇ ਜਾਣ ਬਾਰੇ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਪ੍ਰਧਾਨ ਮੰਤਰੀ ਹਰੇਕ ਸੁਆਲ ਦਾ ਜਵਾਬ ਦੇਣ। ਇੱਕ ਪੱਤਰਕਾਰ ਨੇ ਜਦੋਂ ਸ੍ਰੀ ਮੋਦੀ ਉੱਤੇ ਲੱਗਣ ਵਾਲੇ ਦੋਸ਼ਾਂ ਤੇ ਰਾਫ਼ੇਲ ਸੌਦੇ ਬਾਰੇ ਉਨ੍ਹਾਂ ਦੀ ਚੁੱਪੀ ਸਬੰਧੀ ਸੁਆਲ ਪੁੱਛਿਆ, ਤਾਂ ਇਸ ਦੇ ਜਵਾਬ ਵਿੱਚ ਅਮਿਤ ਸ਼ਾਹ ਨੇ ਇਹ ਗੱਲਅ ਆਖੀ। ਤਦ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਆਪਣੀ ਵਿਭਿੰਨਤਾ ਤੇ ਲੋਕਤੰਤਰ ਨਾਲ ਵਿਸ਼ਵ ਨੂੰ ਪ੍ਰਭਾਵਿਤ ਕਰਨਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narendra Modi didn t reply any question during Press Conference