ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਪੀਐਮ ਮੋਦੀ ਦੀ ਵਾਰਾਨਸੀ ਤੋਂ ਉਮੀਦਵਾਰੀ ਰੱਦ ਕਰਨ ਦੀ ਮੰਗੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਉਹ ਵਿਧਾਇਕਾਂ ਦੀ ਖਰੀਦ-ਫਰੋਖਤ ਚ ਸ਼ਾਮਲ ਹਨ।
ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਹੁਗਲੀ ਜ਼ਿਲ੍ਹੇ ਚ ਇਕ ਰੈਲੀ ਚ ਕਿਹਾ, ਮੋਦੀ ਨੇ ਕੱਲ੍ਹ ਸੀ ਕਿ ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਭਾਜਪਾ ਦੇ ਨਾਲ ਸੰਪਰਕ ਹਨ। ਦੇਖੋ ਕਿੰਨੀ ਬੇਸ਼ਰਮੀ ਨਾਲ ਉਹ ਖਰੀਦ-ਫਰੋਖਤ ਚ ਸ਼ਾਮਲ ਹਨ, ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਣੇ ਰਹਿਣ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈ।
ਮਮਤਾ ਨੇ ਕਿਹਾ ਕਿ ਲੋਕ ਆਮ ਤੌਰ ਤੇ ਕੌਮੀ ਨੇਤਾਵਾਂ ਦਾ ਸਨਮਾਨ ਕਰਦੇ ਹਨ ਪਰ ਮੋਦੀ ਕਲੰਕ ਹਨ। ਮੋਦੀ ਦੀ ਤੁਲਨਾ ਫ਼ਿਲਮ ਸ਼ੋਲੇ ਦੇ ਗੱਬਰ ਸਿੰਘ ਨਾਲ ਕਰਦਿਆਂ ਮਮਤਾ ਨੇ ਕਿਹਾ ਕਿ ਨੇਤਾ ਜੀ (ਸੁਭਾਸ਼ ਚੰਦਰ ਬੋਸ) ਵਰਗੇ ਕੌਮੀ ਨੇਤਾ ਦਾ ਇਕ ਸਨਮਾਨ ਕਰਦੇ ਹਨ ਅਤੇ ਹਰੇਕ ਕੋਈ ਉਨ੍ਹਾਂ ਨਾਲ ਪਿਆਰ ਕਰਦਾ ਹੈ। ਇਹ ਸਿਰਫ ਮੋਦੀ ਅਤੇ ਗੱਬਰ ਸਿੰਘ ਵਰਗੇ ਲੋਕ ਹਨ ਜਿਨ੍ਹਾਂ ਤੋਂ ਆਮ ਜਨਤਾ ਡਰਦੀ ਹਨ। ਭਾਜਪਾ ਪੱਛਮੀ ਬੰਗਾਲ ਚ ਜੜ੍ਹਾਂ ਜਮਾਉਣ ਦੇ ਦਿਨ ਚ ਸੁਫ਼ਨੇ ਦੇਖ ਰਹੀ ਹੈ।
ਦੱਸਣਯੋਗ ਹੈ ਕਿ ਟੀਐਮਸੀ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਦੋਸ਼ ਲਗਾਇਆ ਹੈ ਕਿ ਮੋਦੀ ਦੇ ਭਾਸ਼ਣ ਚ ਖਰੀਦ-ਫਰੋਖਤ ਦੇ ਸੰਕੇਤ ਹਨ ਅਤੇ ਪਾਰਟੀ ਨੇ ਅਜਿਹੇ ਭੜਕਾਊ ਅਤੇ ਗੈਰ ਲੋਕਤਾਂਤਰਿਕ ਬਿਆਨਾਂ ਲਈ ਚੋਣ ਕਮਿਸ਼ਨ ਤੋਂ ਮੋਦੀ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਮਮਤਾ ਦੀ ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਉਨ੍ਹਾਂ ਦੇ ਸੰਪਰਕ ਚ ਹਨ ਅਤੇ ਭਾਜਪਾ ਦੇ ਚੋਣ ਜਿੱਤਦੇ ਹੀ ਉਹ ਵਿਧਾਇਕ ਪਾਰਟੀ ਛੱਡ ਸਕਦੇ ਹਨ।
.