ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨੈਸ਼ਨਲ ਕਾਨਫ਼ਰੰਸ ਕਸ਼ਮੀਰ ’ਚ ਕਾਂਗਰਸ ਨਾਲ ਸਮਝੌਤੇ ਲਈ ਤਿਆਰ, ਪਰ…

​​​​​​​ਨੈਸ਼ਨਲ ਕਾਨਫ਼ਰੰਸ ਕਸ਼ਮੀਰ ’ਚ ਕਾਂਗਰਸ ਨਾਲ ਸਮਝੌਤੇ ਲਈ ਤਿਆਰ, ਪਰ…

ਆਉਂਦੀਆਂ ਲੋਕ ਸਭਾ ਚੋਣਾਂ ਲਈ ਜੰਮੂ–ਕਸ਼ਮੀਰ ’ਚ ਕਾਂਗਰਸ ਨੇ ਜੰਮੂ–ਕਸ਼ਮੀਰ ਨੈਸ਼ਨਲ ਕਾਨਫ਼ਰੰਸ (JKNC) ਸਾਹਮਣੇ ਗੱਠਜੋੜ ਨਾਲ ਚੋਣਾਂ ਲੜਨ ਦਾ ਪ੍ਰਸਤਾਵ ਰੱਖਿਆ ਹੈ। ਇਸ ’ਤੇ ਨੈਸ਼ਨਲ ਕਾਨਫ਼ਰੰਸ ਦੇ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸ੍ਰੀ ਉਮਰ ਅਬਦੁੱਲ੍ਹਾ ਨੇ ਕਿਹ ਕਿ ਕਾਂਗਰਸ ਵੱਲੋਂ ਗੱਠਜੋੜ ਦਾ ਪ੍ਰਸਤਾਵ ਆਇਆ ਹੈ ਪਰ ਕਾਂਗਰਸ ਜੇ ਸਾਡੇ ਫ਼ਾਰਮੂਲੇ ਉੱਤੇ ਸਹਿਮਤ ਹੁੰਦੀ ਹੈ, ਤਦ ਹੀ ਅਸੀਂ ਇਸ ਗੱਠਜੋੜ ਬਾਰੇ ਵਿਚਾਰ ਕਰਾਂਗੇ।

 

 

ਸ੍ਰੀ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਜੇ ਕਾਂਗਰਸ ਵੱਲੋਂ ਇਸ ਸ਼ਰਤ ’ਤੇ ਸਹਿਮਤੀ ਪ੍ਰਗਟਾਈ ਗਈ, ਤਾਂ ਨੈਸ਼ਨਲ ਕਾਨਫ਼ਰੰਸ ਉਨ੍ਹਾਂ ਨਾਲ ਹੋਰ ਸੀਟਾਂ ਉੱਤੇ ਵੀ ਗੱਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਵੇਖਦੇ ਹਾਂ ਕਿ ਸਾਨੂੰ ਅੱਗਿਓਂ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ। ਚੇਤੇ ਰਹੇ ਕਸ਼ਮੀਰ ਵਾਦੀ ਵਿੱਚ ਤਿੰਨ ਲੋਕ ਸਭਾ ਸੀਟਾਂ ਉੱਤਰੀ ਕਸ਼ਮੀਰ, ਮੱਧ ਕਸ਼ਮੀਰ ਤੇ ਦੱਖਣੀ ਕਸ਼ਮੀਰ ਹਨ।

 

 

ਜੰਮੂ–ਕਸ਼ਮੀਰ ਦੀਆਂ ਕੁੱਲ ਛੇ ਲੋਕ ਸਭਾ ਸੀਟਾਂ ਲਈ ਚੋਣਾਂ ਪੰਜ ਗੇੜਾਂ ਵਿੱਚ ਹੋਣੀਆਂ ਹਨ। ਅਨੰਤਨਾਗ ਲੋਕ ਸਭਾ ਸੀਟ ਉੱਤੇ ਸੁਰੱਖਿਆ ਕਾਰਨਾਂ ਕਰਕੇ ਵੋਟਿੰਗ ਤਿੰਨ ਗੇੜਾਂ ਵਿੱਚ ਹੋਵੇਗੀ। 11 ਅਪ੍ਰੈਲ ਨੂੰ ਦੋ ਸੀਟਾਂ ਉੱਤੇ ਵੋਟਿੰਗ ਹੋਵੇਗੀ।  18 ਅਪ੍ਰੈਲ ਨੂੰ ਵੀ ਦੋ ਸੀਟਾਂ ਉੱਤੇ ਵੋਟਿੰਗ ਹੋਣੀ ਹੈ। ਫਿਰ 23, 29 ਅਪ੍ਰੈਲ ਨੂੰ ਇੱਕ–ਇੱਕ ਸੀਟਾਂ ਉੱਤੇ ਵੋਟਿੰਗ ਹੋਵੇਗੀ। ਫਿਰ 6 ਮਈ ਨੂੰ ਦੋ ਸੀਟਾਂ ਉੱਤੇ ਪੋਲਿੰਗ ਹੋਣੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Conference is ready for alliance with Congress but