ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਚੋਣਾਂ ਵੇਲੇ ਪਾਕਿ ਦੀ ਨਹੀਂ ਭਾਰਤ ਦੀ ਗੱਲ ਕਰਨ ਰਾਸ਼ਟਰਵਾਦੀ: ਪ੍ਰਿਯੰਕਾ ਗਾਂਧੀ

ਚੋਣਾਂ ਵੇਲੇ ਪਾਕਿ ਦੀ ਨਹੀਂ ਭਾਰਤ ਦੀ ਗੱਲ ਕਰਨ ਰਾਸ਼ਟਰਵਾਦੀ: ਪ੍ਰਿਯੰਕਾ ਗਾਂਧੀ

ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਨੂੰ ਕਿਹਾ ਕਿ ਜੇ ਤੁਸੀਂ ਰਾਸ਼ਟਰਵਾਦੀ ਹੋ, ਤਾਂ ਚੋਣਾਂ ਵੇਲੇ ਪਾਕਿਸਤਾਨ ਦੀ ਨਹੀਂ, ਭਾਰਤ ਦੀ ਗੱਲ ਕਰੋ। ਉਨ੍ਹਾਂ ਕਿਹਾ ਕਿ ਇਹ ਦੱਸੋ ਕਿ ਕਿਸਾਨਾਂ ਲਈ ਕੀ ਕੀਤਾ, ਔਰਤਾਂ ਲਈ ਕੀ ਕੀਤਾ, ਗ਼ਰੀਬਾਂ ਲਈ ਕੀ ਕੀਤਾ ਹੈ।

 

 

ਸ੍ਰੀਮਤੀ ਪ੍ਰਿਯੰਕਾ ਨੇ ਕਿਹਾ ਕਿ ‘ਰੱਬ ਜਾਣੇ ਕਿੰਨਾ ਕੰਮ ਹੋਇਆ ਹੈ ਪੰਜ ਸਾਲਾਂ ਵਿੱਚ। ਮੈਂ ਦੋ ਮਹੀਨਿਆਂ ਤੋਂ ਉੱਤਰ ਪ੍ਰਦੇਸ਼ ਵਿੱਚ ਹਾਂ ਤੇ ਮੈਂ ਉਹ ਸੱਚਾਈ ਵੇਖੀ ਹੈ। ਜਿਹੜੇ ਨੌਜਵਾਨ ਮੈਨੂੰ ਮਿਲਦੇ ਹਨ ਤੇ ਕਹਿੰਦੇ ਹਨ ਕਿ ਦੀਦੀ ਮੇਰੇ ਕੋਲ ਰੁਜ਼ਗਾਰ ਨਹੀਂ ਹੈ। ਮੈਂ ਉਹ ਸੱਚਾਈ ਆਲੂ ਉਤਪਾਦਕਾਂ ਦੀਆਂ ਅੱਖਾਂ ਵਿੱਚ ਵੇਖਦੀ ਹਾਂ ਕਿ ਬੀਜ ਦਾ ਭਾਅ ਪੈਦਾਵਾਰ ਦੀ ਕੀਮਤ ਤੋਂ ਵੱਧ ਹੈ। ਉਨ੍ਹਾਂ ਦੀ ਲਾਗਤ ਦੁੱਗਣੀ ਹੋ ਚੁੱਕੀ ਹੈ।’

 

 

ਪ੍ਰਿਯੰਕਾ ਗਾਂਧੀ ਨੇ ਅੱਗੇ ਕਿਹਾ ਕਿ ਉਹ ਖ਼ੂਬ ਪ੍ਰਚਾਰ ਵੇਖ ਰਹੇ ਹਨ। ਇੰਨਾ ਜ਼ਿਆਦਾ ਪ੍ਰਚਾਰ ਹੈ ਕਿ ਤੁਸੀਂ ਭਾਵੇਂ ਅਖ਼ਬਾਰ ਖੋਲ੍ਹੋ, ਟੀਵੀ ਖੋਲ੍ਹੋ ਜਾਂ ਫਿਰ ਰੇਲਗੱਡੀ ਦੇ ਟਿਫ਼ਨ ਦੇ ਬਕਸੇ ਉੱਤੇ ਉਨ੍ਹਾਂ ਦਾ ਹੀ ਚਿਹਰਾ ਵਿਖਾਈ ਦਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nationalists should talk about India not Pak during polls Priyanka Gandhi