ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਸਰਕਾਰ ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੰਧੂ ਨੇ ਇਕ ਵਾਰ ਮੁੜ ਤੋਂ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ ਹੈ। ਸਿੱਧੂ ਨੇ ਪੀਐਮ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਟਿੱਪਣੀ ਕੀਤੀ ਹੈ।
ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ, ਤੁਹਾਡੀ ਇਕ ਗ਼ਲਤ ਵੋਟ ਤੁਹਾਡੇ ਬੱਚਿਆਂ ਨੂੰ ਚਾਹਵਾਲਾ ਪਕੌੜੇਵਾਲਾ ਜਾਂ ਚੌਕੀਦਾਰ ਬਣਾ ਸਕਦਾ ਹੈ।
ਇਸ ਤਰ੍ਹਾਂ ਸਿੱਧੂ ਨੇ ਪੀਐਮੇ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ।
ਇਸ ਤੋਂ ਬਾਅਦ ਸਿੱਧੂ ਨੇ ਅੰਗ੍ਰੇਜ਼ੀ ਚ ਟਵੀਟ ਕੀਤਾ, ਬਾਅਦ ਚ ਪਛਤਾਉਣ ਅਤੇ ਹੱਲ ਲੱਭਣ ਬਾਰੇ ਸੋਚਣ ਤੋਂ ਚੰਗਾ ਹੈ ਕਿ ਅੱਜ ਹੀ ਅਸੀਂ ਚੌਕਸ ਹੋ ਜਾਈਏ ਅਤੇ ਅੱਗੇ ਦੀ ਤਿਆਰੀ ਕਰ ਲਈਏ। ਉਨ੍ਹਾਂ ਨੇ ਭਾਜਪਾ ਦੇ ਦੁਬਾਰਾ ਸੱਤਾ ਚ ਆਉਣ ਨੂੰ ਲੈ ਕੇ ਅਜਿਹਾ ਕਿਹਾ ਅਤੇ ਲੋਕਾਂ ਨੂੰ ਲੁਕੇ ਸ਼ਬਦਾਂ ਚ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ਨਵਜੋਤ ਸਿੱਧੂ ਕਾਂਗਰਸ ਦੇ ਉਨ੍ਹਾਂ ਆਗੂਆਂ ਚੋਂ ਇਕ ਹਨ ਜਿਹੜੇ ਭਾਜਪਾ ’ਤੇ ਲਗਾਤਾਰ ਤਿੱਖਾ ਹਮਲਾ ਬੋਲਦੇ ਹਨ। ਇਸ ਤੋਂ ਪਹਿਲਾਂ ਵੀ ਭਾਜਪਾ ਨੂੰ ਲੈ ਕੇ ਸਿੱਧੂ ਕਈ ਰੈਲੀਆਂ ਚ ਆਪਣਾ ਤਿੱਖਾ ਅੰਦਾਜ਼ ਦਿਖਾ ਚੁੱਕੇ ਹਨ।
एक गलत वोट आपके बच्चों को चायवाला, पकौड़ेवाला या चौकीदार बना सकता है|
— Navjot Singh Sidhu (@sherryontopp) April 29, 2019
Better prevent and prepare, rather then repent and repair...
.