ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਕਸਲੀਆਂ ਨੇ ਝਾਰਖੰਡ ’ਚ ਭਾਜਪਾ ਦਾ ਚੋਣ ਦਫ਼ਤਰ ਉਡਾਇਆ

ਨਕਸਲੀਆਂ ਨੇ ਝਾਰਖੰਡ ’ਚ ਭਾਜਪਾ ਦਾ ਚੋਣ ਦਫ਼ਤਰ ਉਡਾਇਆ

ਝਾਰਖੰਡ ਦੇ ਨਕਸਲੀ ਪ੍ਰਭਾਵਿਤ ਖੇਤਰ ਦੀ ਪਲਾਮੂ ਜ਼ਿਲ੍ਹੇ ਵਿਚ ਨਕਸਲੀਆਂ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਣ ਦਫ਼ਤਰ ਨੂੰ ਇਕ ਧਮਾਕੇ ਨਾਲ ਉਡਾ ਦਿੱਤਾ।  ਜ਼ਿਕਰਯੋਗ ਹੈ ਕਿ ਪਲਾਮੂ ਲੋਕ ਸਭਾ ਸੀਟ ਉਤੇ 29 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ।  ਇਸ ਖੇਤਰ ਵਿਚ ਨਕਸਲੀਆਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ।  ਨਕਸਲੀਆਂ ਵੱਲੋਂ ਹਮਲੇ ਦੇ ਬਾਅਦ ਨਾਅਰੇਬਾਜ਼ੀ ਵੀ ਕੀਤੀ ਗਈ।  ਇਸ ਮੌਕੇ ਨਕਸਲੀਆਂ ਵੱਲੋਂ ਪਰਚੇ ਵੀ ਵੰਡੇ ਗਏ।

 

ਨਕਸਲੀਆਂ ਵੱਲੋਂ ਵੰਡੇ ਗਏ ਪਰਚਿਆਂ ਵਿਚ ਕਈ ਘੁਟਾਲਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਵਿਜੈ ਮਾਲਿਆ ਦੇ 9000 ਕਰੋੜ ਤੇ ਨੀਰਵ ਮੋਦੀ ਦੇ 11000 ਕਰੋੜ ਦੇ ਘੁਟਾਲੇ ਸਮੇਤ ਨੋਟਬੰਦੀ ਤੇ ਧਾਰਮਿਕ ਘੱਟਗਿਣਤੀਆਂ ਉਤੇ ਹੋ ਰਹੇ ਹਮਲਿਆਂ ਬਾਰੇ ਜ਼ਿਕਰ ਕੀਤਾ ਗਿਆ ਹੈ।

 

ਪੁਲਿਸ ਅਨੁਸਾਰ ਇਸ ਧਮਾਕੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਿਰਫ ਭਵਨ ਨੂੰ ਹੀ ਨੁਕਸਾਨ ਪਹੁੰਚਿਆ ਹੈ। ਮਾਮਲੇ ਦੀ ਜਾਂਚ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਹੈ।  ਚਸਮਦੀਦ ਗਵਾਹਾਂ ਨੇ ਦੱਸਿਆ ਕਿ ਨਕਸਲੀ ਸੀਪੀਆਈ–ਮਾਓਵਾਦੀ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਬਿਹਾਰ ਵੱਲ ਚਲੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Naxals attacked the BJP election office in Jharkhand