ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਬਹੁਤ ਦੇਰ ਕਰ ਦਿੱਤੀ, ਹੁਣ ਕੋਈ ਗੁੰਜਾਇਸ਼ ਨਹੀਂ : ਗੋਪਾਲ ਰਾਏ

ਕਾਂਗਰਸ ਨੇ ਬਹੁਤ ਦੇਰ ਕਰ ਦਿੱਤੀ, ਹੁਣ ਕੋਈ ਗੁਜਾਇਸ਼ ਨਹੀਂ : ਗੋਪਾਲ ਰਾਏ

ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ 2019 ਲਈ ਦਿੱਲੀ ਵਿਚ ਕਾਂਗਰਸ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਖਾਰਜ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਬਹੁਤ ਦੇਰ ਕਰ ਦਿੱਤੀ, ਹੁਣ ਗਠਜੋੜ ਦੀ ਕੋਈ ਗੁੰਜ਼ਾਇਸ ਨਹੀਂ ਹੈ।

 

‘ਆਪ’ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਲਈ ਪਾਰਟੀ ਦੇ ਉਮੀਦਵਾਰ ਐਲਾਨ ਹੋਣ ਬਾਅਦ ਕਾਂਗਰਸ ਨਾਲ ਗਠਜੋੜ ਦੀ ਹੁਣ ਕੋਈ ਸੰਭਾਵਨਾ ਨਹੀਂ ਹੈ। ਪਾਰਟੀ ਆਪਣੇ ਉਮੀਦਵਾਰਾਂ ਨੂੰ ਵਾਪਸ ਨਹੀਂ ਲਵੇਗੀ, ਇਸ ਲਈ ਗਠਜੋੜ ਦੀ ਕੋਈ ਗੁੰਜਾਇਸ਼ ਨਹੀਂ ਹੈ।

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਗੋਪਾਲ ਰਾਏ ਨੇ ਕਿਹਾ ਕਿ ਹੁਣ ਅਸੀਂ ਇਸ ਸਿੱਟੇ ਉਤੇ ਪਹੁੰਚ ਗਏ ਹਨ ਕਿ ਕਾਂਗਰਸ ਦਿੱਲੀ ਨੂੰ ਲੈ ਕੇ ਗੰਭੀਰ ਨਹੀਂ ਹੈ। ਕਿਉਂਕਿ ਜਿਸ ਸੂਬੇ ਵਿਚ ਕਾਂਗਰਸ ਗੰਭੀਰ ਹੈ ਉਥੇ ਉਨ੍ਹਾਂ ਦੇ ਯਤਨ ਜਾਰੀ ਹਨ। ਇਸ ਲਈ ਐਤਵਾਰ ਨੂੰ ਅਸੀਂ ਆਪਣਾ ਸੱਤਵਾਂ ਉਮੀਦਵਾਰ ਐਲਾਨ ਕਰ ਦਿੱਤਾ। ਛੇ ਸੀਟਾਂ ਲਈ ‘ਆਪ’ ਦੇ ਉਮੀਦਵਾਰ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਿਆ ਹੈ।

 

ਕਾਂਗਰਸ ਵੱਲੋਂ ਹੁਣ ਗੱਲਬਾਤ ਦੀ ਕੋਈ ਪਹਿਲ ਕੀਤੇ ਜਾਣ ਦੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਹੁਣ ਕੋਈ ਗੁਜਾਇਸ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਸਾਰੀਆਂ ਸੱਤ ਸੀਟਾ ਲਈ 12 ਮਈ ਨੂੰ ਛੇਵੇਂ ਚਰਣ ਚੋਣਾਂ ਹੋਣਗੀ।

 

ਕਾਂਗਰਸ ’ਚ ‘ਆਪ’ ਨਾਲ ਗਠਜੋੜ ਨੂੰ ਲੈ ਕੇ ਆਮ ਰਾਏ ਕਾਇਮ ਨਾ ਹੋਣ ਕਾਰਨ ਪਾਰਟੀ ਕਿਸੇ ਨਤੀਜੇ ਉਤੇ ਨਹੀਂ ਪਹੁੰਚ ਰਹੀ। ਕਾਂਗਰਸ ਸੂਬਾ ਪ੍ਰਧਾਨ ਸ਼ੀਲਾ ਦਕਿਸ਼ਤ ਗਠਜੋੜ ਲਈ ਦੋ–ਟੁਕ ਕਰ ਚੁੱਕੀ ਹੈ, ਉਥੇ ਸਾਬਕਾ ਪ੍ਰਦੇਸ਼ ਪ੍ਰਧਾਨ ਅਜੈ ਮਾਕਨ ਸਮੇਤ ਹੋਰ ਆਗੂ ਗਠਜੋੜ ਦੀ ਵਕਾਲਤ ਕਰਦੇ ਹੋਏ ਇਸ ਮਾਮਲੇ ਵਿਚ ਵਰਕਰਾਂ ਤੋਂ ਰਾਏਸ਼ੁਮਾਰੀ ਕਰਾਏ ਜਾਣ ਦੀ ਗੱਲ ਕਹਿ ਰਹੇ ਹਨ।

 

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਖ਼ਬਰ ਆਈ ਸੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਸਮਝੌਤਾ ਹੋ ਸਕਦਾ ਹੈ, ਪ੍ਰੰਤੂ ਇਸ ਤੋਂ ਬਾਅਦ ਬਦਲੀਆਂ ਸਥਿਤੀਆਂ ਦੇ ਚਲਦਿਆਂ ਕਾਂਗਰਸ ਤੇ ਆਪ ਵਿਚ ਸਾਂਝ ਪੈਦੀ ਨਜ਼ਰ ਨਹੀਂ ਆ ਰਹੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No alliance with Congress in Delhi says AAP